ਵਧੀਕ ਡਿਪਟੀ ਕਮਿਸ਼ਨਰ (ਜ) ਨੇ ਅਧਿਕਾਰੀਆਂ ਨੂੰ ਪੈਡਿੰਗ ਕੇਸਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਦਿੱਤੇ ਨਿਰਦੇਸ਼

ਨਵਾਂਸ਼ਹਿਰ (ਸਤਨਾਮ ਸਿੰਘ ਸਹੂੰਗੜਾ)
(ਸਮਾਜ ਵੀਕਲੀ) ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਪੀ.ਸੀ.ਐੱਸ ਜੀਵਲੋਂ ਸਰਫੇਸੀ ਐਕਟ 2002 ਅਧੀਨ ਪੈਡਿੰਗ ਕੇਸਾਂ ਸਬੰਧੀ ਤਹਿਸੀਲਦਾਰ, ਨਵਾਂਸ਼ਹਿਰ, ਬੰਗਾ, ਬਲਾਚੌਰ ਅਤੇ ਐੱਲ.ਡੀ.ਐੱਮ ਹਰਮੇਸ਼ ਲਾਲ, ਸ਼ਹੀਦ ਭਗਤ ਸਿੰਘ ਨਗਰ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਨੋਡਲ ਅਫਸਰ ਮਨਦੀਪ ਸਿੰਘ ਮਾਨ, ਜਿਲ੍ਹਾ ਮਾਲ ਅਫਸਰ ਵੀ ਹਾਜਰ ਆਏ। ਮੀਟਿੰਗ ਦੌਰਾਨ ਸਬੰਧਤ ਤਹਿਸੀਲਦਾਰਾਂ ਨੂੰ ਹਦਾਇਤ ਕੀਤੀ ਗਈ ਪੈਡਿੰਗ ਕੇਸਾਂ ਦੇ ਨਿਪਟਾਰੇ ਸਬੰਧੀ ਸ਼ਡਿਊਲ ਬਣਾ ਕੇ ਐੱਲ.ਡੀ.ਐੱਮ ਨੂੰ ਪਾਬੰਦ ਕੀਤਾ ਗਿਆ ਕਿ ਸਬੰਧਤ ਬੈਂਕਾਂ ਨੂੰ ਮਿਤੀ 21 ਜੂਨ  ਨੂੰ 12:00 ਵਜੇ ਤਹਿਸੀਲਦਾਰ ਨਵਾਂਸ਼ਹਿਰ ਅਤੇ ਬਲਾਚੌਰ ਅਤੇ ਤਹਿਸੀਲਦਾਰ, ਬੰਗਾ ਪਾਸ ਮਿਤੀ 25 ਜੂਨ ਨੂੰ ਪੇਸ਼ ਕਰਨ ਦੇ ਪਾਬੰਦ ਹੋਣਗੇ ਤਾਂ ਜ਼ੋ ਪੈਡਿੰਗ ਕੇਸਾਂ ਦਾ ਨਿਪਟਾਰਾ ਕੀਤਾ ਜਾ ਸਕੇ। ਵਧੀਕ ਡਿਪਟੀ ਕਮਿਸ਼ਨਰ(ਜ) ਵਲੋਂ ਸਬੰਧਤ ਤਹਿਸੀਲਦਾਰਾਂ ਨੂੰ ਸਖਤ ਹਦਾਇਤ ਕੀਤੀ ਗਈ ਕਿ ਦੋਵਾਂ ਧਿਰਾਂ ਦਾ ਪਹਿਲਾਂ ਸਮਝੌਤਾ ਕਰਵਾਇਆ ਜਾਵੇ ਅਗਰ ਸਮਝੌਤਾ ਨਹੀਂ ਹੁੰਦਾ ਹੈ ਤਾਂ ਪੁਲਿਸ ਸਹਾਇਤ ਪ੍ਰਾਪਤ ਕਰਕੇ ਕਬਜਾ ਦਿਵਾਇਆ ਜਾਵੇ ਅਤੇ ਹਦਾਇਤ ਕੀਤੀ ਗਈ ਕਿ ਪੈਡਿੰਗ ਕੇਸਾਂ ਦਾ ਮਿਤੀ 10 ਜੁਲਾਈ ਤੱਕ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article
Next articleਬੁੱਢੇ ਬੁੱਢੀ ਦੀ ਕਹਾਣੀ