HOME ਜਸਪਾਲ ਬਾਂਗਰ ਦੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹੀ ਸਚੀ ਸ਼ਰਧਾਂਜਲੀ...

ਜਸਪਾਲ ਬਾਂਗਰ ਦੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹੀ ਸਚੀ ਸ਼ਰਧਾਂਜਲੀ ਹੋਵੇਗੀ ਭੈਣੀ, ਬੰਗਾ, ਬਿੱਟਾ

2

(ਸਮਾਜ ਵੀਕਲੀ)  ਲੁਧਿਆਣਾ 1992ਦੀਆਂ ਚੋਣਾਂ ਵਿੱਚ ਲੋਕਤੰਤਰ ਦੀ ਬਹਾਲੀ ਲਈ ਨੂਰਮਹਿਲ ਦਵਾਲੀ ਤੇ ਜਸਪਾਲ ਬਾਂਗਰ ਵਿੱਚ ਬਹੁਜਨ ਸਮਾਜ ਪਾਰਟੀ ਦੇ ਜੇ ਜੋਧੇ ਸ਼ਹੀਦ ਹੋਏ ਸੀ ਜਸਪਾਲ ਬਾਂਗਰ ਦੇ ਸ਼ਹੀਦ ਨਛਤਰ ਸਿੰਘ ਜੀ ਸ਼ਹੀਦ ਨਾਜਰ ਸਿੰਘ ਜੀ ਸ਼ਹੀਦ ਅਮਰ ਸਿੰਘ ਜੀ ਸ਼ਹੀਦ ਸਵਰਨਜੀਤ ਸਿੰਘ ਜੀ ਸ਼ਹੀਦ ਹਰਜਿੰਦਰ ਸਿੰਘ ਜੀ ਬਰਸੀ ਤੇ ਸ਼ਹੀਦੀ ਸਮਾਰਕ ਜਸਪਾਲ ਬਾਂਗਰ ਵਿਖੇ ਬਹੁਜਨ ਸਮਾਜ ਪਾਰਟੀ ਵਲੋਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਬਸਪਾ ਪੰਜਾਬ ਦੇ ਇੰਚਾਰਜ ਠੇਕੇਦਾਰ ਅਜੀਤ ਸਿੰਘ ਭੈਣੀ ਜੀ ਪੁੱਜੇ ਤੇ ਵਿਸ਼ੇਸ਼ ਤੋਰ ਤੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ ਬਸਪਾ ਪੰਜਾਬ ਦੇ ਸਕੱਤਰ ਬਲਵਿੰਦਰ ਬਿੱਟਾ ਜੋਨ ਇੰਚਾਰਜ,ਬਸਪਾ ਪੰਜਾਬ ਦੇ ਸਕੱਤਰ ਭਾਗ ਸਿੰਘ ਸਰੀ ਸ਼ਾਮਿਲ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਠੇਕੇਦਾਰ ਅਜੀਤ ਸਿੰਘ ਭੈਣੀ ਜੀ ਪ੍ਰਵੀਨ ਬੰਗਾ ਨੇ ਆਖਿਆ ਉਪਰੋਕਤ ਬਸਪਾ ਦੇ ਸ਼ਹੀਦਾਂ ਨੇ ਪੰਜਾਬ ਵਿੱਚ ਲੋਕਤੰਤਰ ਦੀ ਬਹਾਲੀ ਲਈ ਸ਼ਹਾਦਤ ਦਿਤੀ ਹੈ ਉਥੇ ਸਾਹਿਬ ਕਾਂਸ਼ੀ ਰਾਮ ਜੀ ਵਲੋਂ ਬਹੁਜਨ ਸਮਾਜ, ਗਰੀਬ ਸਮਾਜ ਨੂੰ ਹੁਕਮਰਾਨ ਬਣਾਉਣ ਦੇ ਅੰਦੋਲਨ ਲਈ ਸ਼ਹਾਦਤ ਦਿਤੀ ਹੈ ਸ਼ਹੀਦਾਂ ਨੂੰ ਸਚੀ ਸ਼ਰਧਾਂਜਲੀ ਇਹੋ ਹੋਵੇਗੀ ਅਸੀਂ ਉਨ੍ਹਾਂ ਦਾ ਸੁਪਨਿਆਂ ਨੂੰ ਸਾਕਾਰ ਕਰਨ ਲਈ ਸੰਕਲਪ ਕਰੀਏ ਤੇ ਬਸਪਾ ਦੇ ਜੱਥੇਬੰਦਕ ਢਾਂਚੇ ਦੀ ਮਜ਼ਬੂਤ ਕਰਨ ਲਈ ਪਿੰਡ ਪਿੰਡ ਪਹੁੰਚਕੇ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆ ਵਤੀ ਜੀ ਦੀ ਅਗਵਾਈ ਵਿੱਚ ਬਸਪਾ ਦੇ ਅੰਦੋਲਨ ਨੂੰ ਜਨਤਕ ਅੰਦੋਲਨ ਬਣਾਉਣ ਦੀ ਅਪੀਲ ਕੀਤੀ ਬਸਪਾ ਲੀਡਰਸ਼ਿਪ ਨੇ ਸ਼ਹੀਦੀ ਸਮਾਰਕ ਤੇ ਕਬਜ਼ਾ ਕਰਨ ਵਾਲੇ ਭੂਮਾਫੀਆਂ ਨੂੰ ਚੇਤਾਵਨੀ ਦਿੰਦੇ ਹੋਏ ਸ਼ਹੀਦੀ ਸਮਾਰਕ ਵਲ ਕਿਸੇ ਨੂੰ ਅੱਖ ਕਰਨ ਦੇਵੇਗੀ ਉਨ੍ਹਾਂ ਨੂੰ ਨਤੀਜੇ ਭੁਗਤਣੇ ਪੈਣਗੇ ਤੇ ਸਾਥੀਆਂ ਨੂੰ ਵੱਡੀ ਗਿਣਤੀ ਵਿੱਚ 15ਮਾਰਚ ਨੂੰ ਬਸਪਾ ਦੇ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮਦਿਨ ਤੇ ਫਗਵਾੜਾ ਵਿੱਚ ਬਸਪਾ ਵਲੋਂ ਪੰਜਾਬ ਸੰਭਾਲ ਰੈਲੀ ਵਿੱਚ ਪੁੱਜਣ ਦੀ ਅਪੀਲ ਕੀਤੀ ਇਸ ਮੌਕੇ ਤੇ ਲੁਧਿਆਣਾ ਦਿਹਾਤੀ ਪ੍ਰਧਾਨ ਬੂਟਾ ਸਿੰਘ ਸੰਗੋਵਾਲ, ਲੁਧਿਆਣਾ ਸ਼ਹਿਰੀ ਪ੍ਰਧਾਨ ਬਲਵਿੰਦਰ ਜੱਸੀ, ਬਸਪਾ ਆਗੂ ਪਰਗਣ ਬਿਲਗਾ, ਮਾਸਟਰ ਵੀਰ ਸਿੰਘ, ਸੋਨੂੰ ਅੰਬੇਦਕਰ, ਬਿਟੂ ਸ਼ੇਰਪੁਰੀ, ਨੇਤਰ ਸਿੰਘ ਸੈਣੀ ਜੀ ਤੋ ਇਲਾਵਾ ਵਰਕਰ ਸਮਰਥਕ ਸ਼ਾਮਿਲ ਹੋਏ ਇਸ ਮੌਕੇ ਤੇ ਸ਼ਹੀਦ ਪਰਿਵਾਰਾਂ ਚੋ ਚਰਨਜੀਤ ਸਿੰਘ ਜੀ , ਰਾਮ ਸਿੰਘ ਜੀ, ਪਰਮਜੀਤ ਸਿੰਘ ਜੀ ਨੂੰ ਬਸਪਾ ਲੀਡਰਸ਼ਿਪ ਵਲੋਂ ਸਨਮਾਨ ਕੀਤਾ|

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleLet’s fight for gender-neutral rights and pay on International Women’s Day
Next articleਨਿਗਾਹ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ