ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੁੱਖਭੰਜਨ ਮੁੱਖ ਸੰਚਾਲਕ ਅਦਾਰਾ ਸ਼ਬਦ ਕਾਫ਼ਲਾ ਨੇ ਦੱਸਿਆ ਕਿ ਧੰਨ ਧੰਨ ਬ੍ਰਹਮਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ ਧੁੱਗਾ ਅਦਾਰਾ ਸ਼ਬਦ ਕਾਫਲਾ ਰਜਿ: ਵੱਲੋਂ ਹਰ ਸ਼ਨੀਵਾਰ ਸ਼ਾਮੀ ਛੇ ਵਜੇ ਤੋਂ ਅੱਠ ਵਜੇ ਤੱਕ ਮਹਿਫ਼ਲ-ਏ-ਸ਼ਬਦ ਕਾਫ਼ਲਾ ਸ਼ੁਰੂ ਕਰਨ ਜਾ ਰਹੇ ਹਾਂ। ਫੇਸਬੁੱਕ ਲਾਈਵ ਪ੍ਰੋਗਰਾਮ ਮਹਿਫ਼ਲ-ਏ-ਸ਼ਬਦ ਕਾਫ਼ਲਾ ਕੂਮੈਟਾਂ ਵਿੱਚ ਸਾਰੇ ਲੇਖਕਾਂ ਦੀਆਂ ਭੇਜੀਆਂ ਕਵਿਤਾਵਾਂ ,ਗੀਤ ਅਤੇ ਸ਼ੇਅਰ ਬੋਲੇ ਜਾਣਗੇ। ਇਸ ਮੰਚ ਦਾ ਸੰਚਾਲਨ ਸਰਪ੍ਰਸਤ ਸਿਮਰਨ ਧੁੱਗਾ ਕਰਿਆ ਕਰਨਗੇ। ਮੰਚ ਵੱਲੋਂ ਸਾਰੇ ਲੇਖਕਾਂ ਨੂੰ ਭਾਗ ਲੈਣ ਲਈ ਹਰ ਸ਼ਨੀਵਾਰ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਨਵੇਂ ਅਤੇ ਉੱਭਰਦੇ ਕਵੀਆਂ ਲਈ ਆਪਣੀ ਕਲਾ ਨੂੰ ਦੁਨੀਆਂ ਸਾਹਮਣੇ ਪੇਸ਼ ਕਰਨ ਲਈ ਇੱਕ ਸੁਨਹਿਰੀ ਮੌਕਾ ਹੈ।
ਬਰਜਿੰਦਰ ਕੌਰ ਬਿਸਰਾਓ…
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly