ਬਿਜਲੀ ਵਿਭਾਗ ਤੇ ਅਣਗਿਹਲੀ ਦਾ ਦੋਸ਼

ਬੀੜ ਬਾਲੋਕੀ ਵਿਖੇ ਕੀਮਤੀ ਸਮਾਨ ਅਤੇ ਮੀਟਰ ਸੜ ਕੇ ਹੋਏ ਸੁਆਹ
ਐਸ ਡੀ ਓ ਮਹਿਤਪੁਰ ਦਾ ਪੁਤਲਾ ਫੂਕਿਆ 
ਮਹਿਤਪੁਰ ( ਸੁਖਵਿੰਦਰ ਸਿੰਘ ਖਿੰਡਾ )-ਬਿਜਲੀ ਬੋਰਡ ਦੇ ਸਬ ਡਿਵੀਜ਼ਨ ਮਹਿਤਪੁਰ ਅਧੀਨ ਪੈਂਦੇ ਪਿੰਡ ਬੀੜ ਬਾਲੋਕੀ ਵਿਚ ਮਹਿਤਪੁਰ ਬੋਰਡ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ  ਮਜ਼ਦੂਰਾਂ ਦੀ ਬਸਤੀ ਵਿਚ ਕਈ ਘਰਾਂ ਦੇ ਮੀਟਰ ਅਤੇ ਘਰਾਂ ਦਾ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ।ਪਰ ਲੱਖਾ ਰੁਪਏ ਦੇ ਹੋਏ ਨੁਕਸਾਨ ਦੀ ਕੋਈ ਅਧਿਕਾਰੀ ਜਿੰਮੇਵਾਰੀ ਵਾਰੀ ਚੱਕਣ ਲਈ  ਤਿਆਰ ਨਹੀਂ ਹੈ। ਇਹ ਬਿਜਲੀ ਵਿਭਾਗ ਨਾਲ ਸੰਬੰਧਿਤ ਹਾਦਸਾ ਉਦੋਂ ਵਾਪਰਿਆ ਜਦੋਂ ਬਿਜਲੀ ਬੋਰਡ ਮਹਿਤਪੁਰ ਦੇ ਮੁਲਾਜ਼ਮ ਕੰਮ ਕਰ ਰਹੇ ਸਨ। ਪੇਂਡੂ ਮਜ਼ਦੂਰ ਯੂਨੀਅਨ ਦੇ ਤਹਿਸੀਲ ਸਕੱਤਰ ਕਸ਼ਮੀਰ ਮੰਡਿਆਲਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਜਿਨਾਂ ਮਜ਼ਦੂਰਾਂ ਦੇ ਬਿਜਲੀ ਬਿੱਲ ਮਾਫ਼ ਸਨ ਉਨ੍ਹਾਂ ਦੇ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਸਮੇਂ  ਹਜ਼ਾਰਾਂ ਰੁਪਏ ਦੇ ਬਿੱਲ ਆ ਰਹੇ ਹਨ।ਸਬ ਡਿਵੀਜ਼ਨ ਮਹਿਤਪੁਰ ਦੇ ਐਸ ਡੀ ਓ ਤੋਂ ਲੈ ਕੇ ਉੱਚ ਅਧਿਕਾਰੀਆਂ ਤੱਕ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਕੁਝ ਸਮਾਂ ਪਹਿਲਾਂ ਵੀ ਸਬ ਡਿਵੀਜ਼ਨ ਮਹਿਤਪੁਰ ਦੇ ਪਿੰਡ ਸੰਗੋਵਾਲ ਦੇ  ਮਜ਼ਦੂਰਾਂ ਦੇ ਘਰ ਉੱਤੋਂ ਜਾਂਦੀ ਬਿਜਲੀ ਦੀ ਤਾਰ ਕਾਰਨ ਘਰ ਦਾ ਸਮਾਨ  ਸੜ ਕੇ ਸੁਆਹ ਹੋ ਗਿਆ ਸੀ । ਲੋਕਾਂ ਵੱਲੋਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਲਿਖਤੀ ਬੇਨਤੀਆਂ ਕਰਨ ਦੇ ਬਾਵਜੂਦ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੋਇਆ। ਵਿਭਾਗ ਵਲੋਂ ਧੱਕੇ ਨਾਲ ਪਿੰਡਾਂ ਵਿਚ ਪੁਰਾਣੇ ਮੀਟਰ ਪੁੱਟ ਕੇ ਧੜਾ ਧੜ ਚਿਪ ਵਾਲੇ ਮੀਟਰ ਲਾਏ ਜਾ ਰਹੇ ਹਨ। ਬਿਜਲੀ ਬੋਰਡ ਦਾ ਨਿਜੀ ਕਰਨ ਪਹਿਲਾਂ ਹੀ ਬੇਰੋਜ਼ਗਾਰੀ ਦੇ ਸ਼ਿਕਾਰ ਮਜ਼ਦੂਰਾਂ ਲਈ ਵੱਡੀਆਂ ਸਮੱਸਿਆਵਾਂ ਖੜੀਆਂ ਕਰ ਰਿਹਾ ਹੈ। ਯੂਨੀਅਨ ਦੇ ਪ੍ਰਧਾਨ ਵਿਜੇ ਬਾਠ ਨੇ ਕਿਹਾ ਕਿ 9 ਫਰਵਰੀ ਨੂੰ ਮਹਿਤਪੁਰ ਸਮੇਤ ਜ਼ਿਲ੍ਹੇ ਦੀਆਂ ਵੱਖ-ਵੱਖ ਸਬ ਡਿਵੀਜ਼ਨਾਂ ਵਿਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਹਾਜ਼ਰ ਲੋਕਾਂ ਵੱਲੋਂ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਐਸ ਡੀ ਓ ਮਹਿਤਪੁਰ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ   ਪੇਂਡੂ ਮਜ਼ਦੂਰ ਯੂਨੀਅਨ ਦੀ ਸਥਾਨਕ ਆਗੂ ਪਰਮਜੀਤ ਕੌਰ,  ਸਿਮਰਨਜੀਤ ਕੌਰ, ਬਿਕਰਮ, ਸੁਖਦੇਵ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleCampaigning draws to a close in Pakistan after ECP’s advisory
Next article ਮੇਰੇ ਦਿਲ ਦੇ ਕਰਕੇ ਟੋਟੇ