ਮੇਰੇ ਦਿਲ ਦੇ ਕਰਕੇ ਟੋਟੇ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਮੇਰੇ ਦਿਲ ਦੇ ਕਰਕੇ ਟੋਟੇ, ਟੋਟੇ ਲੋਕ,
ਹੁਣ ਬੜੇ ਖੁਸ਼ ਨੇ ਦਿਲਾਂ ਦੇ ਖੋਟੇ ਲੋਕ।
ਸਾਮ੍ਹਣੇ ਜਿਹੜਾ ਇਨ੍ਹਾਂ ਦੇ ਸੱਚ ਬੋਲੇ,
ਉਸ ਮਗਰ ਹੋ ਜਾਣ ਲੈ ਕੇ ਸੋਟੇ ਲੋਕ।
ਪਾ ਕੇ ਜੇਬਾਂ ਵਿੱਚ ਕਮਾਈ ਕਾਮਿਆਂ ਦੀ,
ਹੋ ਗਏ ਨੇ ਥੋੜ੍ਹੇ ਚਿਰ ਵਿੱਚ ਮੋਟੇ ਲੋਕ।
ਆਪਣੇ ਹੱਥੀਂ ਘਰ ਬਣਾ ਕੇ ਲੀਡਰਾਂ ਦੇ,
ਫਿਰਨ ਉਹਨਾਂ ਦੇ ਘਰੀਂ ਨਿਰਓਟੇ ਲੋਕ।
‘ਮਾਨ’ ਆਖਰ ਉਹ ਸਮਾਂ ਰਹਿਣਾ ਹੈ ਆ ਕੇ,
ਬਹਿਣਗੇ ਜਦ ਮਿਲ ਕੇ ਵੱਡੇ, ਛੋਟੇ ਲੋਕ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਬਿਜਲੀ ਵਿਭਾਗ ਤੇ ਅਣਗਿਹਲੀ ਦਾ ਦੋਸ਼
Next articleAnti-Caste Teach in Seminar organised by Cambridge Majlis