ਐਸੀ./ ਬੀਸੀ. ਅਧਿਆਪਕ ਯੂਨੀਅਨ ਦਾ ਵਫ਼ਦ ਬਲਾਕ ਸਿੱਖਿਆ ਅਫਸਰ ਜਗਰਾਉਂ ਨੂੰ ਮਿਲਿਆ

 ਐਸਸੀ /ਬੀਸੀ ਅਧਿਆਪਕ ਜਥੇਬੰਦੀ ਦੇ ਜਗਰਾਉਂ ਇਕਾਈ ਦੇ ਪ੍ਰਧਾਨ ਸ.ਸਤਨਾਮ ਸਿੰਘ ਹਠੂਰ ਦੀ ਅਗਵਾਈ ਹੇਠ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਰਾਓਂ  ਸ. ਸੁਖਦੇਵ ਸਿੰਘ ਹਠੂਰੀਆ ਨੂੰ ਮਿਲਿਆ ਅਤੇ ਬਲਾਕ ਭਰ ਦੇ ਅਧਿਆਪਕਾਂ ਦੀਆਂ ਸਮੱਸਿਆਵਾਂ ਸਬੰਧੀ ਬਲਾਕ ਸਿੱਖਿਆ ਅਫ਼ਸਰ ਨਾਲ ਮਹੀਨਾਵਾਰ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਅਧਿਆਪਕਾਂ ਨੇਡੀ ਏ ਦੇ ਬਕਾਏ,  *ਸਤੰਬਰ 2022 ਵਿੱਚ ਪੇ ਕਮਿਸ਼ਨ ਦਾ ਬਕਾਇਆ* ਘੱਟ ਕਢਵਾਇਆ ਗਿਆ ਸੀ ਸਬੰਧੀ,  ਸਫ਼ਾਈ ਸੇਵਕਾਂ ਦੀ ਫਰਵਰੀ ਅਤੇ ਮਾਰਚ ਮਹੀਨੇ ਦੀ ਰੁਕੀ ਹੋਈ ਤਨਖਾਹ , ਬਿਜਲੀ ਦੇ ਬਿੱਲਾਂ ਦੀ ਅਦਾਇਗੀ ,2022-23 ਦੀਆਂ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਦੀਆਂ ਸਲਾਨਾ ਗੁਪਤ ਰਿਪੋਰਟਾਂ ਜਾਰੀ ਕਰਨ ਵਿੱਚ ਹੋਈ ਦੇਰੀ ਸਬੰਧੀ, *ਬਲਜੀਤ ਕੁਮਾਰੀ ਸਰਕਾਰੀ ਪ੍ਰਾਇਮਰੀ ਸਕੂਲ ਮੰਡੀ ਦਾ ਅਨਾਮਲੀ ਦਾ ਬਕਾਇਆ ਜਲਦ ਜਾਰੀ ਕਰਨ,
 *ਗਰਾਂਟਾ ਜੋ ਕਿ ਸਕੂਲਾਂ ਵੱਲੋਂ ਖਰਚ ਦਿੱਤੀਆਂ ਗਈਆਂ ਸਨ, ਪਰ ਵਿਭਾਗ ਵੱਲੋਂ  ਵਾਪਿਸ ਲੈ ਲਈਆਂ ਬਾਰੇ,ਸਾਰੇ   ਐਸੋਸੀਏਟ ਅਧਿਆਪਕਾਂ ਦੇ ਐਚ ਆਰ ਐਮ ਐਸ ਤੇ ਇਹਨਾਂ  ਅਧਿਆਪਕਾਂ ਦੀ ਆਈਡੀ ਨਾ ਖੁੱਲਣ ਕਰਕੇ ਛੁੱਟੀਆਂ ਅਪਲੋਡ ਨਾ ਹੋਣ ਬਾਰੇ ਆਉਂਦੀਆਂ ਮੁਸ਼ਕਲਾਂ ਸਬੰਧੀ ਆਪਣੀਆਂ ਮੰਗਾਂ ਰੱਖੀਆਂ ਤਾਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ. ਸੁਖਦੇਵ ਸਿੰਘ ਹਠੂਰੀਆ ਵਲੋਂ *ਡੀ. ਏ. ਦੇ ਬਕਾਏ ਜੋ ਜੁਲਾਈ 2015 ਤੋਂ ਦਸੰਬਰ  2015 ਸਬੰਧੀ ਕਲਰਕ ਰੁਪਿੰਦਰ ਸਿੰਘ ਨਾਲ ਮੌਕੇ ਤੇ ਗੱਲਬਾਤ ਕਰਕੇ ਦੱਸਿਆ ਗਿਆ ਕਿ ਇਸ ਹਫ਼ਤੇ ਹੀ ਬਿੱਲ ਬਣਾ ਕੇ ਖ਼ਜ਼ਾਨੇ ਦਫਤਰ ਦੇ ਦਿੱਤੇ ਜਾਣਗੇ*।
ਸਤੰਬਰ 2022 ਵਿੱਚ ਪੇ ਕਮਿਸ਼ਨ ਦਾ ਬਕਾਇਆ ਘੱਟ ਕਢਵਾਇਆ ਗਿਆ ਸੀ,ਜਿਸਦਾ ਅਧਿਆਪਕਾਂ ਵੱਲੋਂ ਪਹਿਲਾਂ ਵੀ ਧਿਆਨ ਵਿੱਚ ਲਿਆਂਦਾ ਗਿਆ ਸੀ।
 ਪੇ ਕਮਿਸ਼ਨ ਦਾ ਬਕਾਇਆ ਵੀ ਮਈ ਮਹੀਨੇ ਦੇ ਵਿੱਚ ਵਿੱਚ ਆਧਿਆਪਕ ਸਾਹਿਬਾਨਾਂ ਨੂੰ ਮਿਲ ਜਾਵੇਗਾ।
ਸ਼੍ਰੀ ਮਤੀ ਬਲਜੀਤ ਕੁਮਾਰੀ ਸਰਕਾਰੀ ਪ੍ਰਾਇਮਰੀ ਸਕੂਲ ਮੰਡੀ ਜਗਰਾਓਂ ਦਾ ਅਨਾਮਲੀ ਬਕਾਇਆ ਵੀ ਮਈ ਮਹੀਨੇ ਵਿੱਚ ਪਾ ਦਿੱਤਾ ਜਾਵੇਗਾ।
ਇਸ ਤੋਂ ਬਿਨਾਂ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਦੀਆਂ 2022-23 ਦੀਆਂ ਸਲਾਨਾ ਗੁਪਤ ਰਿਪੋਰਟਾਂ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਤੋਂ ਮਨਜ਼ੂਰ ਕਰਵਾਉਣ ਲਈ ਬਲਾਕ ਦੇ ਦੋ ਅਧਿਆਪਕ ਸਾਹਿਬਾਨ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ,ਜੋ ਕੇ ਜਲਦੀ ਹੀ ਪ੍ਰਵਾਨ ਕਰਵਾ ਕੇ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਤੱਕ ਪਹੁੰਚਦੀਆਂ ਕਰ ਦਿੱਤੀਆਂ ਜਾਣਗੀਆਂ।ਬਿਜਲੀ ਦੇ ਬਿੱਲਾਂ ਸਬੰਧੀ ਦੱਸਿਆ ਕਿ ਅਜੇ ਬਜ਼ਟ ਨਹੀਂ ਆਇਆ, ਜਦੋਂ ਵੀ  ਬਜ਼ਟ ਆਉਂਦਾ ਹੈ ਤਾਂ ਇਹ ਪਾ ਦਿੱਤੇ ਜਾਣਗੇ।ਸਫ਼ਾਈ ਸੇਵਕਾਂ ਦੀ ਤਨਖਾਹ  D.E.O ਦਫਤਰ ਵੱਲੋਂ ਪੈਣੀ ਹੁੰਦੀ ਹੈ ਜਿਸ ਬਾਰੇ ਜਲਦੀ ਹੀ ਦੱਸ ਦਿੱਤਾ ਜਾਵੇ ਐਚ ਆਰ ਐਮ ਐਸ ਸਾਈਟ ਉਪਰ ਛੂੱਟੀਆਂ ਅਪਡੇਟ ਕਰਨ ਦੇ ਸਬੰਧ ਕਲਰਕ  ਰੁਪਿੰਦਰ ਸਿੰਘ ਨੇ ਦੱਸਿਆ ਕਿ ਬਹੁਤ ਸਾਰੇ ਅਧਿਆਪਕਾਂ ਦੀ ਛੁੱਟੀਆਂ ਸਾਇਟ ਤੇ ਅੱਪਡੇਟ ਕਰ ਦਿੱਤੀਆਂ ਹਨ,ਜਿਹਨਾਂ ਅਧਿਆਪਕਾਂ ਦੀਆਂ ਛੁੱਟੀਆਂ ਅੱਪਡੇਟ ਕਰਨ ਵਾਲੀਆਂ ਰਹਿੰਦੀਆਂ ਹਨ,ਓਹਨਾਂ ਸਬੰਧੀ ਕੱਲ੍ਹ ਨੂੰ ਸਕੂਲਾਂ ਤੋਂ ਜਾਣਕਾਰੀ ਮੰਗੀ ਜਾਵੇਗੀ।ਜਿਸ ਆਧਾਰ ਤੇ ਜਲਦੀ ਹੀ ਅੱਪਡੇਟ ਕਰ ਦਿੱਤੀਆਂ ਜਾਣਗੀਆਂ।
ਇਸ ਤੋਂ ਬਿਨਾਂ ਐਸੀ ਬੀਸੀ ਧਿਆਪਕ ਯੂਨੀਅਨ  ਜ਼ਿਲ੍ਹਾ ਲੁਧਿਆਣਾ ਵੱਲੋਂ ਬਾਬਾ ਸਾਹਿਬ ਦਾ 133 ਵਾਂ ਜਨਮ ਦਿਵਸ ਅੰਬੇਡਕਰ ਭਵਨ ਮੁੱਲਾਂਪੁਰ ਵਿਖੇ 17 ਅਪ੍ਰੈਲ ਨੂੰ  ਮਨਾਇਆ ਜਾ ਰਿਹਾ ਹੈ। ਇਸ ਵਿੱਚ “ਦਾ ਗਰੇਟ ਅੰਬੇਡਕਰ ਨਾਟਕ ਦੀ ਪੇਸ਼ਕਾਰੀ ਹੋਵੇਗੀ ਪ੍ਰੋਗਰਾਮ ਨੂੰ ਸਫਲ ਬਣਾਉਣ ਹਿੱਤ ਅਧਿਆਪਕਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ।
ਇਸ ਮੌਕੇ ਬਲਾਕ ਪ੍ਰਧਾਨ ਸ.ਸਤਨਾਮ ਸਿੰਘ ਹਠੂਰ,ਸ.ਗੁਰਦੀਪ ਸਿੰਘ ਅਖਾੜਾ,ਰਣਜੀਤ ਸਿੰਘ ਹਠੂਰ, ਸ.ਸੰਤੋਖ ਸਿੰਘ, ਹੈੱਡ ਟੀਚਰ ਸ.ਜਸਵਿੰਦਰ ਸਿੰਘ ਜਸਵੀ,ਸ.ਮਨਦੀਪ ਸਿੰਘ ਤਲਵੰਡੀ ਮੱਲੀਆਂ,ਸ. ਭਜਨ ਸਿੰਘ ਮਲਕ, ਸ.ਜਰਨੈਲ ਸਿੰਘ ਕਾਉਂਕੇ, ਸ.ਹਰਜਿੰਦਰ ਸਿੰਘ ਰਸੂਲਪੁਰ,ਸ.ਦਵਿੰਦਰ ਸਿੰਘ ਰਸੂਲਪੁਰ, ਸ. ਹਰਪ੍ਰੀਤ ਸਿੰਘ ਜਗਰਾਓ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleबाबासाहब डॉ. अंबेडकर का जन्मदिन बड़े पैमाने पर मनाया गया
Next articleਸਰਕਾਰੀ ਹਾਈ ਸਕੂਲ ਦੇਵਲਾਂਵਾਲਾ ਚ ਬੱਚਿਆਂ ਨੂੰ ਸਟੇਸ਼ਨਰੀ ਵੰਡੀ