ਪਰਦੇਸ ਇੱਕ ਸਕੂਲ !

ਰਾਹੁਲ ਲੋਹੀਆਂ 
(ਸਮਾਜ ਵੀਕਲੀ)
ਜਿਹਨਾਂ ਦੀ ਉਮੀਦ ਲੈ ਕੇ, ਜਹਾਜ਼ੇ ਸੀ ਮੈਂ ਚੜਿਆ,
ਪਰਦੇਸ ਜਾ ਕੇ ਉਹਨਾਂ ,ਨਾ ਬਾਂਹ ਮੇਰੀ ਨੂੰ ਫ਼ੜਿਆ,
ਜਿਹਨਾਂ ਚਿਹਰਿਆਂ ਤੇਂ ਨਕਾਬ ਸੀ,
ਇੱਥੇਂ ਆ ਕੇ ਅਸਲੀ ਚਿਹਰੇ, ਦਿੱਤੇ ਨੇ ਦਿਖਾਈ,
ਸੱੱਚੀਂ!ਪਰਦੇਸ ਵੀ ਇੱਕ ਸਕੂਲ ਹੈ,
ਬਹੁਤ ਕੁੱਛ ਯਾਰੋਂ ਇਹ ਜਾਂਦਾ ਏ ! ਸਿਖ਼ਾਈ !
ਇਕੱਲੇ ਕਿਵੇਂ ਰਹਿਣਾ ,ਪਰਦੇਸ ਆ ਕੇ ਮੈਂ ਸਿੱਖ ਗਿਆ ,
ਕੋਈਂ ਇੱਥੇਂ ਆਪਣਾ ਨਹੀਂ, ਇਹ ਵੀ ਮੈਨੂੰ ਦਿੱਖ ਗਿਆ,
ਵਹਿਮ ਸੀ ਇੱਥੇਂ ,ਬੜੇ ਮੇਰੇ ਕਰੀਬੀ ਨੇ,
ਐਵੇਂ ਮੈਂ ਤਾਂ ਸੱਚੀ ,ਬਣਿਆ ਰਿਹਾ ਸ਼ੱਦਾਈ ,
ਸੱਚੀਂ!ਪਰਦੇਸ ਵੀ ਇੱਕ ਸਕੂਲ ਹੈ,
ਬਹੁਤ ਕੁੱਛ ਯਾਰੋਂ ਇਹ ਜਾਂਦਾ ਏ! ਸਿਖ਼ਾਈ !
ਹਰ ਛੋਟਾ-ਮੋਟਾ ਕੰਮ ,ਇੱਥੇਂ ਆਪ ਪੈਂਦਾ ਕਰਨਾ,
ਪਲ-ਪਲ ਠੋਕਰਾਂ ਦੇ ,ਨਾਲ ਪੈਂਦਾ ਮਰਨਾ ,
ਕੋਈ ਮਦਦ ਇੱਥੇਂ ਕਰਦਾ ਨਹੀਂ ,
ਭਾਵੇਂ ਉਹ ਹੋਵੇ ਕੋਈਂ, ਤੁਹਾਡਾ ਸਕਾ ਭਾਈ ,
ਸੱਚੀਂ!ਪਰਦੇਸ ਵੀ ਇੱਕ ਸਕੂਲ ਹੈ,
ਬਹੁਤ ਕੁੱਛ ਯਾਰੋਂ ਇਹ ਜਾਂਦਾ ਏ ! ਸਿਖ਼ਾਈ
ਕਹਿਣਗੇਂ ਸਾਰੇ ਇੱਥੇਂ ,ਅਸੀਂ ਤੇਰੇ ਨਾਲ ਆ ,
ਪਰ ਕੰਮ ਕੋਣ ਆਇਆ,ਮੇਰਾ ਉਹਨਾਂ ਨੂੰ ਸਵਾਲ ਆ,
ਰਾਹ ਤੈਨੂੰ ਮਿੱਤਰਾਂ ,ਇੱਥੇਂ ਆਪ ਹੀ ਬਣਾਉਣੇ ਪੈਣੇ,
ਫ਼ੇਰ ਮੰਜ਼ਿਲ ਤੈਨੂੰ ਆਪੇ , ਦਿਖ਼ਣ ਲੱਗ ਜੂ ਦਿਖ਼ਾਈ ,
ਸੱਚੀਂ!ਪਰਦੇਸ ਵੀ ਇੱਕ ਸਕੂਲ ਹੈ,
ਬਹੁਤ ਕੁੱਛ ਯਾਰੋਂ ਇਹ ਜਾਂਦਾ ਏ ! ਸਿਖ਼ਾਈ
ਪਰਦੇਸ ਆ ਕੇ ਪਤਾ ਲੱਗਾ, ਕੀ ਹੁੰਦਾ ਏ ਪਰਿਵਾਰ,
ਉਸ ਤੋਂ ਵੱਧ ਕਦੇਂ ਕਿਤੇ ਵੀ ,ਮਿਲਿਆ ਨਹੀਉਂ ਪਿਆਰ,
ਸੱਚ ਕਿਹਾ ਸਿਆਣਿਆਂ ਨੇ,ਪਰਦੇਸ ਮਿੱਠੀ ਜੇਲ ਆ,
ਦੂਰੋਂ ਭਾਵੇਂ ਬੜਾ ਸੋਹਣਾ ,ਦੇਂਦਾ ਏ ਦਿਖ਼ਾਈ ,
ਸੱਚੀਂ!ਪਰਦੇਸ ਵੀ ਇੱਕ ਸਕੂਲ ਹੈ,
ਬਹੁਤ ਕੁੱਛ ਯਾਰੋਂ ਇਹ ਜਾਂਦਾ ਏ ! ਸਿਖ਼ਾਈ
             ਰਾਹੁਲ ਲੋਹੀਆਂ 
Previous articleਗ਼ਜ਼ਲ
Next articleਕਿਤਾਬ ਦੇ ਨਾਮ ਵਿਚ ਸਭ ਕੁਝ ਹੈ !