ਬਠਿੰਡਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਬਸਪਾ ਜਿਲਾ ਬਠਿੰਡਾ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ 9 ਅਕਤੂਬਰ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ਤੇ ‘ਤਖਤ ਬਦਲ ਦਿਓ ਤਾਜ ਬਦਲ ਦਿਓ ਮਹਾਰੈਲੀ’ ਵਿੱਚ ਫਿਲੌਰ ਵਿਖੇ ਵੱਡੀ ਗਿਣਤੀ ਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਅਤੇ ਆਪ ਸਰਕਾਰ ਨੂੰ ਲੰਮੀ ਪਾਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਜੀ ਦੀ ਚਾਰਦੀਵਾਰੀ ਉਸੇ ਜਗ੍ਹਾ ਦੁਬਾਰਾ ਬਣਾਉਣ ਲਈ ਮਜਬੂਰ ਕੀਤਾ ਗਿਆ ਇਸ ਮੌਕੇ ਤੇ ਸਟੇਟ ਕੁਆਰਡੀਨੇਟਰ ਸਰਦਾਰ ਕੁਲਦੀਪ ਸਿੰਘ ਸਰਦੂਲਗੜ ਜੀ,ਸਟੇਟ ਜਨਰਲ ਸੈਕਟਰੀ ਸ਼੍ਰੀਮਾਨ ਦੌਲਤ ਰਾਮ ਜੀ,ਸਟੇਟ ਸੈਕਟਰੀ ਸਰਦਾਰ ਨਿਕਾ ਸਿੰਘ ਜੀ, ਜਿਲਾ ਪ੍ਰਧਾਨ ਡਾਕਟਰ ਜੋਗਿੰਦਰ ਸਿੰਘ ਜੀ, ਕਿਸਾਨ ਆਗੂ ਹਰਪ੍ਰੀਤ ਸਿੰਘ ਤੋਂ ਇਲਾਵਾ ਪਾਰਟੀ ਦੀ ਵੱਡੀ ਗਿਣਤੀ ਚ ਵਰਕਰ ਅਤੇ ਲੀਡਰਸ਼ਿਪ ਹਾਜ਼ਰ ਸੀ, ਪੰਜਾਬ ਸੰਭਾਲੋ ਮਹਿਮ ਜਿੰਦਾਬਾਦ, ਬੇਗਮਪਰੇ ਦਾ ਸੰਕਲਪ ਬਸਪਾ ਹੀ ਵਿਕਲਪ,ਪੰਜਾਬ ਦਾ ਸੰਕਲਪ ਬਸਪਾ ਹੀ ਵਿਕਲਪ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



