‘ਆਪ’ ਨੇ ਜ਼ਾਬਤਾ ਉਲੰਘ ਕੇ ਝੂਠਾ ਪ੍ਰਚਾਰ ਕੀਤਾ: ਸਿੱਧੂ

 

  • ਮੁੱਖ ਮੰਤਰੀ ਦੇ ਚਿਹਰੇ ਬਾਰੇ ਸਰਵੇਖਣ ’ਤੇ ਉਠਾਏ ਸਵਾਲ
  • ਚੋਣ ਕਮਿਸ਼ਨ ਨੂੰ ਭੇਜਣਗੇ ਸ਼ਿਕਾਇਤ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ‘ਆਪ’ ਵੱਲੋਂ ਪੇਸ਼ ਕੀਤੇ ਅੰਕੜੇ ਨੂੰ ਇੱਕ ਵੱਡਾ ਘੁਟਾਲਾ ਦੱਸਿਆ ਹੈ| ਉਨ੍ਹਾਂ ਕਿਹਾ ਕਿ ਉਹ ‘ਆਪ’ ਆਗੂਆਂ ਦੇ ਮਖੌਟੇ ਨੂੰ ਉਤਾਰ ਦੇਣਗੇ ਕਿਉਂਕਿ ‘ਆਪ’ ਦਾ ਮੁੱਖ ਮੰਤਰੀ ਚਿਹਰੇ ਵਾਲਾ ਸਰਵੇ ਇੱਕ ਸਕੈਂਡਲ ਹੈ|

ਚਾਰ ਦਿਨਾਂ ਵਿਚ 21 ਲੱਖ ਫ਼ੋਨ ਆਉਣੇ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੈ| ਉਨ੍ਹਾਂ ਕਿਹਾ ਕਿ ‘ਆਪ’ ਨੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ਼ ਬਣਾਇਆ ਗਿਆ ਹੈ ਜਿਸ ਦੇ ਬਦਲੇ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ| ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ‘ਆਪ’ ਵੱਲੋਂ ਜੋ 21 ਲੱਖ ਦਾ ਅੰਕੜਾ ਪੇਸ਼ ਕੀਤਾ ਗਿਆ ਹੈ, ਉਹ ਤਾਂ ਕੰਪਿਊਟਰ ਵੀ ਐਨੀ ਛੇਤੀ ਨਹੀਂ ਦਿਖਾ ਸਕਦਾ ਹੈ| ਉਹ ਇਸ ਬਾਰੇ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਵੀ ਭੇਜ ਰਹੇ ਹਨ| ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਝੂਠੀ ਪ੍ਰਚਾਰ ਮੁਹਿੰਮ ਚਲਾਈ ਗਈ ਅਤੇ ਇਸ ਤਰ੍ਹਾਂ ਦੀ ਧੋਖਾਧੜੀ ਕਰਕੇ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ| ਪ੍ਰਚਾਰ ਕਰਨ ਦੀ ਇਹ ਵਿਧੀ ਚੋਣ ਜ਼ਾਬਤੇ ਦੀ ਪੂਰੀ ਤਰ੍ਹਾਂ ਉਲੰਘਣਾ ਹੈ ਅਤੇ ਚੋਣ ਕਮਿਸ਼ਨ ਨੂੰ ਇਸ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ|

ਨਵਜੋਤ ਸਿੱਧੂ ਨੇ ਕਿਹਾ ਕਿ ‘ਆਪ’ ਨੇ ਝੂਠੀ ਪ੍ਰਚਾਰ ਮੁਹਿੰਮ ਖੜ੍ਹੀ ਕਰਕੇ ਇੱਕ ਹਾਈਬ੍ਰਿਡ ਮਾਡਲ ਤਿਆਰ ਕੀਤਾ ਹੈ ਅਤੇ ਇਸ ਵਾਸਤੇ ਮਾਰਕੀਟਿੰਗ ਬਜਟ ਰੱਖਿਆ ਗਿਆ| ਸਿੱਧੂ ਨੇ ਅਰਵਿੰਦ ਕੇਜਰੀਵਾਲ ਨੂੰ ਝੂਠਾ ਮੌਸਮੀ ਲੀਡਰ ਦੱਸਿਆ ਅਤੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੂੰ ਵੀ ਕੇਜਰੀਵਾਲ ਨੇ ਧੋਖਾ ਦਿੱਤਾ ਹੈ, ਜਿਨ੍ਹਾਂ ਦਾ ਪੈਸਾ ਨਿੱਜੀ ਲਾਭਾਂ ਅਤੇ ਏਜੰਡੇ ਲਈ ਵਰਤਿਆ ਗਿਆ ਹੈ| ਸਿੱਧੂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੇਤਨ ਰਹਿਣ ਅਤੇ ‘ਆਪ’ ਦੀ ਬੁਰੀ ਨੀਅਤ ਅਤੇ ਝੂਠੀਆਂ ਪ੍ਰਚਾਰ ਮੁਹਿੰਮਾਂ ਦੇ ਝਾਂਸੇ ਵਿਚ ਨਾ ਆਉਣ|

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਨਾ ਹਜ਼ਾਰੇ ਵੱਲੋਂ ਖੰਡ ਮਿੱਲਾਂ ਦੀ ਵਿਕਰੀ ’ਚ ਘੁਟਾਲੇ ਦੇ ਦੋਸ਼
Next articleਐਨਆਰਆਈਜ਼ ਲਈ ਤਿਆਰ ਹੋਵੇਗਾ ਵਿਸ਼ੇਸ਼ ਮੈਨੀਫੈਸਟੋ: ਨਵਜੋਤ ਸਿੱਧੂ