ਐਨਆਰਆਈਜ਼ ਲਈ ਤਿਆਰ ਹੋਵੇਗਾ ਵਿਸ਼ੇਸ਼ ਮੈਨੀਫੈਸਟੋ: ਨਵਜੋਤ ਸਿੱਧੂ

Punjab Congress chief Navjot Singh Sidhu

ਚੰਡੀਗੜ੍ਹ (ਸਮਾਜ ਵੀਕਲੀ):  ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਕਾਂਗਰਸ ਵੱਲੋਂ ਐਨਆਰਆਈਜ਼ ਲਈ ਵਿਸ਼ੇਸ਼ ਮੈਨੀਫੈਸਟੋ ਤਿਆਰ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਦੇ ਮਸਲਿਆਂ ਨੂੰ ਤਰਜੀਹੀ ਆਧਾਰ ’ਤੇ ਨਜਿੱਠਿਆ ਜਾ ਸਕੇ| ਓਵਰਸੀਜ਼ ਇੰਡੀਅਨ ਕਾਂਗਰਸ ਦੇ ਪਲੈਟਫ਼ਾਰਮ ਤੋਂ ਪਰਵਾਸੀ ਪੰਜਾਬੀਆਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਇਹ ਜਾਣਕਾਰੀ ਦਿੱਤੀ| ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਹੋਵੇਗੀ ਕਿ ਪਰਵਾਸੀਆਂ ਦੇ ਕਾਨੂੰਨੀ ਅਧਿਕਾਰ ਯਕੀਨੀ ਬਣਾਏ ਜਾਣ ਕਿਉਂਕਿ ਇਸ ਵੇਲੇ ਜਾਇਦਾਦਾਂ ਦੇ ਝਗੜਿਆਂ ਆਦਿ ਦੇ 10 ਹਜ਼ਾਰ ਤੋਂ ਜ਼ਿਆਦਾ ਕੇਸ ਬਕਾਇਆ ਪਏ ਹਨ|

ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਕਾਂਗਰਸ ਇਹ ਟੀਚਾ ਲੈ ਕੇ ਚੱਲੀ ਹੈ ਕਿ ਇੱਕ ਟ੍ਰਿਬਿਊਨਲ ਬਣਾਇਆ ਜਾਵੇ ਜਿਸ ਨਾਲ ਐਨ.ਆਰ.ਆਈਜ਼ ਦੇ ਝਗੜਿਆਂ ਆਦਿ ਦਾ ਨਿਪਟਾਰਾ ਤੇਜ਼ ਗਤੀ ਨਾਲ ਹੋ ਸਕੇ| ਉਨ੍ਹਾਂ ਦੱਸਿਆ ਕਿ ਚੋਣ ਮਨੋਰਥ ਪੱਤਰ ਵਿਚ ਪਰਵਾਸੀਆਂ ਭਾਰਤੀਆਂ ਲਈ ਲੀਗਲ ਏਡ ਸੈਂਟਰ, ਹੈਲਪ ਲਾਈਨ ਅਤੇ ਸੰਪਤੀ ਦੇ ਮੁਫ਼ਤ ਅਦਾਨ-ਪ੍ਰਦਾਨ ਦੀ ਸੁਵਿਧਾ ਦੇਣ ਦੇ ਨੁਕਤੇ ਨੂੰ ਸ਼ਾਮਿਲ ਕੀਤਾ ਜਾਵੇਗਾ|

ਨਵਜੋਤ ਸਿੱਧੂ ਨੇ ਕਿਹਾ ਕਿ ਐਨਆਰਆਈਜ਼ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਐਨਆਰਆਈ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ| ਵਿੱਤੀ ਮਾਮਲਿਆਂ ਅਤੇ ਸ਼ੋਸ਼ਣ ਦੇ ਮਸਲਿਆਂ ਦੇ ਨਿਪਟਾਰੇ ਲਈ ਇਹ ਵਿਵਸਥਾ ਕੀਤੀ ਜਾਵੇਗੀ| ਉਨ੍ਹਾਂ ਕਿਹਾ ਕਿ ਐਨਆਰਆਈਜ਼ ਲਈ ਸਪੈਸ਼ਲ ਐਨਆਰਆਈ ਕਾਰਡ ਬਣਾਏ ਜਾਣਗੇ ਤਾਂ ਜੋ ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿਚ ਉਨ੍ਹਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ| ਉਨ੍ਹਾਂ ਇਹ ਵੀ ਕਿਹਾ ਕਿ ਵਿਦੇਸ਼ੀ ਨਿਵੇਸ਼ ਲਈ ਸਿੰਗਲ ਵਿੰਡੋ ਕਲੀਅਰੈਂਸ ਸਿਸਟਮ ਦੀ ਵਿਵਸਥਾ ਕੀਤੀ ਜਾਵੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਆਪ’ ਨੇ ਜ਼ਾਬਤਾ ਉਲੰਘ ਕੇ ਝੂਠਾ ਪ੍ਰਚਾਰ ਕੀਤਾ: ਸਿੱਧੂ
Next articleਸਰਹੱਦ ਪਾਰ ਤੋਂ 135 ਅਤਿਵਾਦੀ ਘੁਸਪੈਠ ਦੀ ਤਾਕ ’ਚ