HOME ਆਮ ਆਦਮੀ ਪਾਰਟੀ ਦੇ ਜਿਲਾਂ ਪ੍ਰਧਾਨ ਗੁਰਤੇਜ ਸਿੰਘ ਖੋਸਾ ਜੀ ਨੇ ਯੋਜਨਾ...

ਆਮ ਆਦਮੀ ਪਾਰਟੀ ਦੇ ਜਿਲਾਂ ਪ੍ਰਧਾਨ ਗੁਰਤੇਜ ਸਿੰਘ ਖੋਸਾ ਜੀ ਨੇ ਯੋਜਨਾ ਬੋਰਡ ਦੇ ਚੇਅਰਮੈਨ ਦਾ ਸੰਭਾਲਿਆਂ ਅਹੁਦਾ ।

1
ਫ਼ਰੀਦਕੋਟ  (ਸਮਾਜ ਵੀਕਲੀ)  (ਸ਼ਿਵਨਾਥ) ਅੱਜ ਆਮ ਆਦਮੀ ਪਾਰਟੀ ਫ਼ਰੀਦਕੋਟ ਦੇ ਜਿਲਾਂ ਪ੍ਰਧਾਨ ਸ੍ਰ ਗੁਰਤੇਜ ਸਿੰਘ ਖੋਸਾ ਜੀ ਨੇ ਯੋਜਨਾ ਬੋਰਡ ਫ਼ਰੀਦਕੋਟ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆਂ। ਅਹੁਦਾ ਸੰਭਾਲਣ ਸਮੇ ਸ੍ਰ ਗੁਰਤੇਜ ਸਿੰਘ ਖੋਸਾ ਜੀ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਧੰਨਵਾਦ ਕੀਤਾ। ਓਨਾਂ ਕਿਹਾ ਕਿ ਮੈ ਤਨੋ ਮਨੋ ਪੂਰੀ ਸੇਵਾ ਭਾਵਨਾ ਨਾਲ ਆਪਣੇ ਅਹੁਦੇ ਤੇ ਕੰਮ ਕਰਾਂਗਾ ਤੇ ਸਹਿਰ ਦੇ ਰੁਕੇ ਕੰਮਾਂ ਨੂੰ ਚਾਲੂ ਕਰਵਾਗੇ। ਇਸ ਸਮੇ ਹਲਕਾ ਵਿਧਾਇਕ ਸ੍ਰ ਗੁਰਦਿੱਤ ਸਿੰਘ ਸੇਖੋ ਨੇ ਵਧੀਆਂ ਇਨਸਾਨ ਨੂੰ ਚੇਅਰਮੈਨ ਬਣਾਉਣ ਤੇ ਧੰਨਵਾਦ ਕੀਤਾ ਅਤੇ ਰਲ ਸਹਿਰ ਨੂੰ ਖੂਬਸੂਰਤ ਬਣਾਉਣ ਦਾ ਵਾਅਦਾ ਕੀਤਾ। ਇਸ ਸਮੇ ਆਮ ਆਦਮੀ ਪਾਰਟੀ ਦੇ ਸਾਬਕਾ ਐਮ.ਪੀ ਸ੍ਰ ਸਾਧੂ ਸਿੰਘ ਜੀ ਨੇ ਆਪਣੀ ਖੁਸੀ ਜਾਹਿਰ ਕੀਤੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਸਮੇ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਵੱਲੋ ਚੇਅਰਮੈਨ ਸਾਹਿਬ ਜੀ ਦਾ ਬੁਕੇ ਦੇ ਸਵਾਗਤ ਕੀਤਾ ਤੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦਾ ਧੰਨਵਾਦ ਕੀਤਾ ਗਿਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਬਲਾਕ ਲੰਬੀ ਦੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਦੇ ਸੈਮੀਨਾਰ ਸਫ਼ਲਤਾ ਪੂਰਵਕ ਸੰਪਨ
Next articleਪੀ.ਆਰ.ਟੀ.ਸੀ.ਯੂਨੀਅਨ ਆਜ਼ਾਦ ਦੇ ਪ੍ਰਧਾਨ ਸੁਖਮੰਦਰ ਸਿੰਘ ਗਿੱਲ