ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ’ਚ ਔਰਤ ਨੂੰ ਗੋਲੀਆਂ ਮਾਰ ਕੇ ਮਾਰਿਆ, ਮੁਲਜ਼ਮ ਨੇ ਆਤਮ-ਸਮਰਪਣ ਕੀਤਾ

ਪਟਿਆਲਾ (ਸਮਾਜ ਵੀਕਲੀ) : ਇਥੋਂ ਦੇ ਇਤਿਹਾਸਕ ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਵਿਚ ਦੇਰ ਕਥਿਤ ਸ਼ਰਾਬੀ ਔਰਤ ਨੂੰ ਸ਼ਰਧਾਲੂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਔਰਤ ਦੇ ਆਧਾਰ ਕਾਰਡ ਤੋਂ ਉਸ ਦੀ ਪਛਾਣ ਪਰਵਿੰਦਰ ਕੌਰ (32) ਹੋਈ ਹੈ ਪਰ ਆਧਾਰ ਕਾਰਡ ’ਤੇ ਦਿੱਤੇ ਪਤੇ ਅਨੁਸਾਰ ਇਹ ਔਰਤ ਇੱਥੇ ਨਹੀਂ ਰਹਿੰਦੀ ਸੀ। ਕਥਿਤ ਤੌਰ ’ਤੇ ਗੋਲੀਆਂ ਮਾਰਨ ਵਾਲੇ ਨਿਰਮਲਜੀਤ ਸਿੰਘ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਪੁਲੀਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਘਟਨਾ ਦੀ ਹੋਰ ਜਾਂਚ ਕਰ ਰਹੀ ਹੈ। ਪਰਵਿੰਦਰ ਕੌਰ ਗੁਰਦੁਆਰੇ ਦੇ ਸਰੋਵਰ ਦੀ ਪਰਿਕਰਮਾ ਤੇ ਕਥਿਤ ਤੌਰ ’ਤੇ ਜ਼ਰਦਾ ਮਲ ਰਹੀ ਹੈ, ਜਿਸ ਬਾਰੇ ਸੇਵਾਦਾਰਾਂ ਨੂੰ ਪਤਾ ਲੱਗਾ ਤਾਂ ਸੇਵਾਦਾਰਾਂ ਨੇ ਉਸ ਔਰਤ ਨੂੰ ਰੋਕਿਆ ਪਰ ਉਹ ਔਰਤ ਨਾ ਮੰਨੀ। ਸੇਵਾਦਾਰ ਜਦੋਂ ਉਸ ਔਰਤ ਨੂੰ ਮੈਨੇਜਰ ਕੋਲ ਲੈ ਜਾਣ ਲੱਗੇ ਤਾਂ ਔਰਤ ਨੇ ਸੇਵਾਦਾਰ ’ਤੇ ਹਮਲਾ ਕਰ ਦਿੱਤਾ। ਇਸ ਔਰਤ ਕੋਲ ਕਥਿਤ ਸ਼ਰਾਬ ਦਾ ਪਊਆ ਵੀ ਨਿਕਲਿਆ।

ਗੁਰਦੁਆਰੇ ਦੇ ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਵਿਰਕ ਨੇ ਦੱਸਿਆ ਜਦੋਂ ਇਹ ਔਰਤ ਦਫਤਰ ਵਿਚ ਲਿਆਂਦੀ ਗਈ ਤਾਂ ਇਸ ਦੀ ਹਾਲਤ ਦੇਖ ਕੇ ਪੁਲੀਸ ਬੁਲਾ ਲਈ ਗਈ, ਜਦੋਂ ਪੁਲੀਸ ਇਸ ਔਰਤ ਨੂੰ ਲੈ ਕੇ ਜਾ ਰਹੀ ਸੀ ਤਾਂ ਨਿਰਮਲਜੀਤ ਸਿੰਘ ਔਰਤ ਨੂੰ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀਆਂ ਮਾਰ ਦਿੱਤੀਆਂ। ਪਹਿਲੀ ਗੋਲੀ ਪੇਟ ਵਿਚ ਲੱਗੀ ਆਖਰੀ ਗੋਲੀ ਸਿਰ ਵਿਚ। ਸੂਤਰਾਂ ਅਨੁਸਾਰ ਔਰਤ ਦਾ ਦੋ ਵਾਰ ਤਲਾਕ ਹੋ ਚੁੱਕਿਆ ਹੈ। ਔਰਤ ਨਸ਼ੇੜੀ ਸੀ, ਜਿਸ ਦੀ ਡਾਕਟਰਾਂ ਕੋਲੋਂ ਦਵਾਈ ਵੀ ਚੱਲ ਰਹੀ ਸੀ। ਇਸ ਔਰਤ ਨੂੰ ਸ਼ਰਾਬ ਪੀਣ ਤੋਂ ਡਾਕਟਰਾਂ ਨੇ ਮਨ੍ਹਾਂ ਕੀਤਾ ਸੀ। ਔਰਤ ਨੂੰ ਘਰਦਿਆਂ ਵਲੋਂ ਬੇਦਖਲ ਕੀਤਾ ਹੋਇਆ ਹੈ। ਆਮ ਤੌਰ ’ਤੇ ਇਹ ਬਿਊਟੀ ਪਾਰਲਰ ’ਤੇ ਕੰਮ ਕਰਦੀ ਸੀ। ਇਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਗੁਰਦੁਆਰਾ ਦੂਖਨਿਵਾਰਨ ਸਾਹਿਬ ਦੀ ਨਿੱਜੀ ਸੁਰੱਖਿਆ ਦੀ ਮੌਜੂਦਗੀ ਵਿਚ ਔਰਤ ਸ਼ਰੇਆਮ ਨਸ਼ਾ ਕਰ ਰਹੀ ਹੈ ਤੇ ਸੁਰੱਖਿਆ ਕੁਝ ਵੀ ਨਹੀਂ ਕਰ ਸਕੀ।ਇਸ ਦੌਰਾਨ ਸਾਗਰ ਨਾਮ ਦੇ ਸੇਵਾਦਾਰ ਦੇ ਵੀ ਗੋਲੀ ਲੱਗੀ, ਜਿਸ ਨੂੰ ਰਾਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਪਰ ਔਰਤ ਨੂੰ ਰਾਜਿੰਦਰਾ ਹਸਪਤਾਲ ਵਿਚ ਮ੍ਰਿਤਕ ਕਰਾਰ ਦੇ ਦਿੱਤਾ। ਲਾਸ਼ ਨੂੰ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਈਓਏ ਵੱਲੋਂ ਕੁਸ਼ਤੀ ਫੈਡਰੇਸ਼ਨ ਦੀ ਕਮਾਨ ਆਪਣੇ ਹੱਥ ਲੈਣਾ ਨਿਆਂ ਵੱਲ ਪਹਿਲਾ ਕਦਮ: ਪਹਿਲਵਾਨ
Next articleਅਕੋਲਾ ਵਿੱਚ ਦੋ ਫਿਰਕਿਆਂ ’ਚ ਝਗੜਾ; ਇੱਕ ਹਲਾਕ