(ਸਮਾਜ ਵੀਕਲੀ)– ਅੰਦਰ ਬਾਹਰ ਗੁਨ ਗੁਨ ਕਰਦੇ ਕਿਰਪਾਲ ਸਿੰਘ ਨੂੰ ਨਸੀਬੋ ਮਸ਼ਕਰੀਆਂ ਕਰਦੀ “ਤੇਰੀ ਕਨਕ ਦੀ ਰਾਖੀ ਮੁੰਡਿਆ ਹੁਣ ਮੈਂ ਨਾਂ ਬੈਂਹਦੀ “,” ਓਹ ਤੂੰ ਨਾ ਬਹਿ ,ਸਾਡੀ ਕਨਕ ਤੇ ਮੰਡੀਆ ਵਿੱਚ ਆੜਤੀਏ ਬੈਹਨਗੇ ” ਤਾਂ ਢੋਲ ਵਜ਼ਾ ਫਿਰ ” ਮੇਲੇ ਤੇ ਜਾਣ ਦੀ ਤਿਆਰੀ ਕਰਦੀ ਨਸੀਬੋ ਬੋਲੀ ।ਕਿਰਪਾਲ ਸਿੰਘ ਤੁਰਲੇ ਵਾਲੀ ਪੱਗ ,ਤਿੱਲੇ ਵਾਲੀ ਜੁੱਤੀ ਪਾਕੇ ਅਪਣਾ ਚਾਦਰਾ ਠੀਕ ਕਰਦਾ ਹੋਇਆ ਬੋਲਿਆ “ਐਂਵੀ ਵੱਟ ਖਾਈ ਜਾਂਦੀ ,ਫੁਲਕਾਰੀ ਵਾਲਾ ਸੂੂਟ ਤੇ ਗਹਣੇ ਸੰਦੂਕ ਵਿੱਚੋਂ ਕੱਢ ਲੈ ਤੇ ਜਲਦੀ ਜਲਦੀ ਤਿਆਰ ਹੋ ਜਾ ਤੇ ਆਪ ਕਿਰਪਾਲ ਸਿੰਘ ਸੰਮਾ ਵਾਲੀ ਸੋਟੀ ਜ਼ਮੀਨ ਤੇ ਮਾਰਦਾ ਗਾਉਣ ਲੱਗਾ “ਆਈ ਵਿਸਾਖੀ ਸੋਹਣਿਆ ਕੋਈ ਕਾਰਾ ਕਰ ਤੂੰ ,
ਢੋਲ ਨਾਂ ਵੱਜੇ ਸੋਹਣਿਆ ਤਾਂ ਪੀਪਾ ਖੜਕੂ “,
“ਨਹੀਂ ਗਾਉਣਾ ਆਂਉਦਾ ਤਾਂ ਨਾ ਗਾਅ ,ਐਂਵੇ ਉਡਿੱਆ ਫ਼ਿਰਦਾ ,ਜਿਵੇਂ ਕੋਈ ਜੰਗ ਜਿੱਤ ਕੇ ਆਇਆ ਹੋਂਵੇ”
” ਭਲੀਏ ਲੋਕੇ ,ਫ਼ਸਲ ਮੰਡੀ ਪੈ ਗਈ ,ਕਰਜਾ ਲੱਥ ਗਿਆ ਗਹਿਣੇ ਛੁਡਾ ਲਏ,ਜੰਗ ਜਿੱਤਣ ਨਾਲੋਂ ਘੱਟ ਆ ” ਠੀਕ ਆ ਠੀਕ ਆ ,ਆਪਾ ਅੰਬਰਸਰ ਜਾਣਾ,ਨਹਿਰ ਤੇ ਨਾਉਣ ਨਹੀਂ ਜਾਣਾ,ਦੇਖ ਰਾਣਾ ਆਇਆ ਕਿ ਨਹੀਂ ,ਟੈਕਸੀ ਲੈਣ ਗਿਆ ਸਵੇਰ ਦਾ ।ਨਸੀਬੋ ਬਾਹਰ ਵੱਲ ਭੱਜੀ ।ਗਲੀ ਦੇ ਮੋੜ ਤੋਂ ਕਾਰ ਆਈ ,ਵਿੱਚ ਰਾਣੇ ਦੀ ਲਾਸ਼,ਨਾਲ ਪੁਲਿਸ ,ਪਿੱਛੇ ਲੋਕਾਂ ਦੀ ਭੀੜ ।ਜਹਰੀਲੀ ਸ਼ਰਾਬ ਤੇ ਚਿੱਟੇ ਨੇ ਅਪਣਾ ਰੰਗ ਦਿਖਾ ਦਿੱਤਾ। ਨਸੀਬੋ ਭੁਬਾਂ ਮਾਰਦੀ ਦਹਾੜ੍ਹਾ ਮਾਰੇ ” ਰਾਣਾ ਸਿਂਆ ਤੇਰਾ ਪਿਉ ਕਿਹੜ੍ਹੀਆ ਖੇਤੀਆ ਸਾਂਭਦਾ ਰਿਹਾ,ਕਿਹੜੀਆਂ ਜੰਗਾ ਜਿੱਤਦਾ ਰਿਹਾ,ਨਸ਼ੇ ਦੇ ਜ਼ਹਰ ਨੇ ਸਾਡੀ ਅਸਲੀ ਫ਼ਸਲ ਉਜਾੜ੍ਹ ਦਿੱਤੀ ,ਵਿਸਾਖੀ ਦਾ ਮੇਲਾ ਦੇਖਣ ਹੁਣ ਕਿੱਦਾ ਜਾਂਵਾ?ਧੰਨਵਾਦ ।
(ਬਲਰਾਜ ਚੰਦੇਲ ਜਲੰਧਰ)
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly