ਪੱਥਰ ਲਾ ਲਾ ਕੇ ਘਰਾਂ ਚ ਖੁਦ ਹੀ ਪੱਥਰ ਹੋ ਗਏ ਹਾਂ ।

(ਸਮਾਜ ਵੀਕਲੀ)- ਸੰਗਮਰਮਰ ਦੇ ਉੱਪਰ ਪੱਤਿਆਂ ਦੀ ਨਿਸ਼ਾਨ ਨਾ ਪੈ ਜਾਣ.. ਕਿਤੇ ਸੰਗਮਰਮਰ ਤੇ ਕੋਈ ਆਂਚ ਨਾ ਜਾਵੇ। ਕਿਤੇ ਕੋਈ ਰਿਸ਼ਤੇਦਾਰ ਜਾਂ ਗੁਆਂਢੀ ਇਹ ਨਾ ਕਹਿ ਦੇਵੇ ਕਿ ਤੁਹਾਡੇ ਘਰੇ ਅੱਜ ਪੱਤੇ ਬਹੁਤ ਖਿੰਡੇ ਨੇ ਝਾੜੂ ਨ੍ਹੀਂ ਲਾਇਆ ਆਪਣੀ ਨਕਲੀ ਸ਼ੋਹਰਤ ਬਚਾਉਣ ਦੇ ਲਈ ਵਿਹੜਿਆਂ ਚ ਖਡ਼੍ਹੇ ਦਰੱਖਤਾਂ ਨੂੰ ਪੁੱਟ ਕੇ ਛੋਟੇ ਛੋਟੇ ਗਮਲਿਆਂ ਦੇ ਵਿੱਚ ਫੁੱਲ ਲਾ ਕੇ ਅਸੀਂ ਕੁਦਰਤ ਦੇ ਕਦਰਦਾਨ ਹੋਣ ਝੂਠਾ ਦਿਖਾਵਾ ਕਰ ਰਹੇ ਹਾਂ ਉਹ ਸਾਨੂੰ ਤਾਂ ਮਹਿੰਗੀ ਪੈਣਾ ਸ਼ੁਰੂ ਹੋ ਗਿਆ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਤਾਂ ਬਹੁਤ ਹੀ ਘਾਤਕ ਸਿੱਧ ਹੋ ਹੋਵੇਗਾ । ਅੱਜਕੱਲ੍ਹ ਜੇ ਕਿਸੇ ਨੂੰ ਕਹੋ ਕੋਠੀ ਪਾ ਲਈ ਹੈ ਅਸ਼ੋਕਾ ਟ੍ਰੀ ਹੀ ਲਗਾ ਲਵੋ.ਪੱਤੇ ਬਹੁਤ ਡਿੱਗ ਕੇ ਨਹੀਂ ਕੰਮ ਵਾਲੀਆਂ ਪੈਸੇ ਜ਼ਿਆਦਾ ਮੰਗਦੀਆਂ ਨੇ ,ਜੇ ਕਹੋ ਕਿ ਹਵਾ ਸਾਫ ਹੋ ਜਾਏਗੀ ਆਕਸੀਜਨ ਮਿਲੇਗੀ ਤਾਂ ਅੱਗੋਂ ਜਵਾਬ ਮਿਲਦਾ ਹੈ ਕਿ ਸਾਡੇ ਜੁਆਕ ਤਾਂ ਬਾਹਰਲੇ ਮੁਲਕਾਂ ਚ ਰਹਿੰਦੇ ਨੇ ਉੱਥੇ ਬਥੇਰੇ ਦਰੱਖਤ ਨੇ ਵਾਧੂ ਆਕਸੀਜਨ !!!

ਪਰ ਮੈਂ ਕਹਿੰਦੀ ਹਾਂ ਆਪਣੀ ਔਲਾਦ ਦੇ ਲਈ ਦੂਸਰਿਆਂ ਦਾ ਹੱਕ ਮਾਰ ਕੇ ਬਣਾਏ ਬੰਗਲੇ ਤੇ ਜਮ੍ਹਾ ਕੀਤਾ ਬੈਂਕ ਬੈਲੇਂਸ ਨਾਲ ਨਹੀਂ ਜਾਣਾ.. ਅੰਤ ਸਮੇਂ ਬਿਨਾਂ ਕੋਈ ਪੈਸਾ ਬਿਨਾਂ ਕਿਸੇ ਦਾ ਹੱਕ ਮਾਰੇ ਛਾਂ , ਫਲ, ਫੁੱਲ ਦਿੰਦਾ ਇੱਕ ਦਰੱਖ਼ਤ ਤਾਂ ਆਪਣੇ ਲਈ ਜ਼ਰੂਰ ਬੀਜੋ ਕਿਉਂਕਿ ਅੰਤ ਸਮੇਂ ਉਸ ਨੇ ਹੀ ਤੁਹਾਡੇ ਨਾਲ ਮੱਚਣਾ ਹੈ ਜਿਨ੍ਹਾਂ ਲਈ ਕਰ ਰਹੇ ਹਾਂ ਉਨ੍ਹਾਂ ਨੇ ਤਾ ਤੁਹਾਡੇ ਪਾਏ ਕੱਪੜੇ ਲੀੜੇ ,ਭਾਂਡੇ ਕੀਰਤਪੁਰ ਸਾਹਿਬ ਜਾ ਪਿਹੋਵੇ ਦਾਨ ਕਰ ਦੇਣਾ .. ਸਿਰਫ ਤੁਹਾਡੀ ਜ਼ਮੀਨ ਜਾਇਦਾਦ ਅਤੇ ਘਰ ਹੀ ਉਨ੍ਹਾਂ ਦੇ ਲਈ ਜ਼ਰੂਰੀ ਹੈ
ਧੰਨਵਾਦ
ਸੁਖਦੀਪ ਕੌਰ ਮਾਂਗਟ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸਾਖੀ ਤੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇਗਾ 27 ਵਾ ਤਰਕਸ਼ੀਲ ਨਾਟਕ ਮੇਲਾ
Next articleIPL 2022: Rahul Tewatia hits two sixes in two balls as Gujarat beat PBKS in thriller