(ਸਮਾਜ ਵੀਕਲੀ) ਮੇਰਾ ਇੱਕ ਬਹੁਤ ਪਿਆਰਾ ਮਿੱਤਰ ਸੀ ਉਹ ਹਰ ਰੋਜ਼ ਤੜਕੇ ਚਾਰ ਕੁ ਵਜੇ ਦੇ ਕਰੀਬ ਇੱਕ ਇਤਿਹਾਸਕ ਗੁਰਦੁਆਰੇ ਮੱਥਾ ਟੇਕਣ ਜਾਇਆ ਕਰਦਾ ਸੀ ਤੇ ਉੱਥੇ ਕੁਝ ਸਮਾਂ ਸੇਵਾ ਵੀ ਕਰਿਆ ਕਰਦਾ ਸੀ ਉਹ ਬਹੁਤ ਜ਼ਿਆਦਾ ਧਾਰਮਿੱਕ ਕੱਟੜਤਾ ਵਾਲਾ ਸੀ, ਹੋਇਆ ਕੀ ਮੇਰੀ ਮਾਤਾ ਜੀ ਦੀ ਮੌਤ ਹੋ ਗਈ ਮੇਰੀ ਮਾਤਾ ਦੀ ਮੌਤ ਤੋਂ ਕੁਝ ਕੁ ਦਿਨ ਬਾਅਦ ਉਹ ਆਉਂਦਾ ਜਾਂਦਾ ਮੈਨੂੰ ਰਸ਼ਤੇ ਵਿੱਚ ਮਿਲ ਪਿਆ ਉਸ ਨੇ ਮੇਰੇ ਨਾਲ ਮੇਰੀ ਮਾਤਾ ਦੀ ਮੌਤ ਦਾ ਅਫ਼ਸੋਸ ਜ਼ਾਹਿਰ ਕੀਤਾ ਤੇ ਨਾਲ ਹੀ ਕਹਿੰਦਾ ਕਿ ਵੀਰ ਜੀ ਮੈਂ ਤੁਹਾਡੇ ਘਰ ਆਉਣਾ ਸੀ ਅਫ਼ਸੋਸ ਕਰਨ ਪਰ ਮੈਂ ਆਪਣੀ ਗੁੱਡੀ ਦਾ ਵਿਆਹ ਦਿੱਤਾ ਹੋਇਆ ਤੇ ਸਾਰੇ ਘਰ ਵਾਲੇ ਵਿਚਾਰ ਕਰਦੇ ਸੀ ਜੇ ਘਰ ਵਿੱਚ ਕੋਈ ਵਿਆਹ ਸ਼ਾਦੀ ਰੱਖਿਆ ਹੋਵੇ ਤੇ ਭੋਗ ਮਰਨੇ ਤੇ ਨਹੀਂ ਜਾਈਦਾ ਇਸ ਕਰਕੇ ਮੈਂ ਤੁਹਾਡੇ ਘਰ ਨਹੀਂ ਆ ਸਕਿਆ ਤੇ ਮੈਂ ਕਿਹਾ ਕਿ ਕੋਈ ਗੱਲ ਨਹੀਂ ਵੀਰ ਜੀ ਜੇ ਨਹੀਂ ਆ ਸਕੇ ਤਾਂ ਮੈਂ ਕਿਹੜਾ ਕੋਈ ਗੁੱਸਾ ਕੀਤਾ ਤੁਸੀਂ ਫੋਨ ਕਰ ਲੈਦੇਂ ਤੇ ਏਨੀਆਂ ਗੱਲਾਂ ਕਰਕੇ ਉਹ ਚਲਾ ਗਿਆ ਕੁਝ ਦਿਨਾਂ ਬਾਅਦ ਹੋਇਆ ਕੀ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਮੈਂ ਉਸ ਦੇ ਘਰ ਜਾ ਕੇ ਉਸ ਨਾਲ ਅਫ਼ਸੋਸ ਕਰਕੇ ਆਇਆ ਪਰ ਮੈਂ ਉਸ ਨਾਲ ਉਹ ਗੱਲਾਂ ਨਾ ਕੀਤੀਆਂ ਜਿਹੜੀਆਂ ਕੁਝ ਦਿਨ ਪਹਿਲਾਂ ਉਸ ਨੇ ਮੇਰੇ ਨਾਲ ਕੀਤੀਆਂ ਸਨ,ਤੇ ਫਿਰ ਕੁਝ ਦਿਨ ਬਾਅਦ ਉਸ ਦਾ ਫੋਨ ਆਇਆ ਤੇ ਕਹਿੰਦਾ ਵੀਰ ਜੀ ਫਲਾਣੇ,ਫਲਾਣੇ ਦਿਨ ਭਾਪਾ ਜੀ ਦਾ ਭੋਗ ਹੈ ਤੇ ਦਰਸ਼ਨ ਜ਼ਰੂਰ ਦੇਣੇ ਮੈ ਕਿਹਾ ਠੀਕ ਹੈ ਜ਼ਰੂਰ ਆਵਾਂਗਾ ਤੇ ਅੱਜਕਲ੍ਹ ਤੁਹਾਨੂੰ ਪਤਾ ਹੀ ਹੈ ਕਿ ਘਰਾਂ ਵਿੱਚ ਜਗ੍ਹਾ ਘੱਟ ਹੋਣ ਕਰਕੇ ਲੋਕ ਭੋਗ ਕਿਸੇ ਸਾਂਝੀ ਜਗ੍ਹਾ ਤੇ ਖੁੱਲ੍ਹੀ ਜਗ੍ਹਾ ਤੇ ਪਾਉਣ ਲੱਗ ਪਏ ਹਨ ਤੇ ਮੇਂ ਉਸ ਤੋਂ ਪੁੱਛਿਆ ਕਿ ਭੋਗ ਕਿੱਥੇ ਹੈ,ਉਹ ਕਹਿੰਦਾ ਭੋਗ ਅਸੀਂ ਆਪਣੀ ਭੈਣ ਦੇ ਘਰ ਅੰਮ੍ਰਿਤਸਰ ਪਵਾ ਰਹੇ ਹਾਂ ਤੇ ਰਹਿੰਦਾ ਉਹ ਮੇਰੇ ਨਾਲ ਦੇ ਪਿੰਡ ਵਿੱਚ ਸੀ ਮੈਂ ਉਸ ਨੂੰ ਪੁੱਛ ਲਿਆ ਕਿ ਇਸ ਦਾ ਕੀ ਕਾਰਨ ਭੋਗ ਅੰਮ੍ਰਿਤਸਰ ਕਿਉਂ ਪਾ ਰਹੇ ਜੇ ਉਸ ਦਾ ਜੁਆਬ ਫੇਰ ਪਹਿਲੇ ਵਾਲਾ ਹੀ ਆਇਆ ਕਿ ਅਸੀਂ ਗੁੱਡੀ ਦਾ ਵਿਆਹ ਦਿੱਤਾ ਹੋਇਆ ਹੈ ਇਸ ਕਰਕੇ ਅੰਮ੍ਰਿਤਸਰ ਪਾ ਰਹੇ ਹਾਂ, ਮੈਂ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ ਤੇ ਸੋਚੀਂ ਪੈ ਗਿਆ ਕਿ ਅੰਮ੍ਰਿਤ ਧਾਰੀ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਹਰ ਵੇਲੇ ਗੱਲ ਕਰਨ ਵਾਲਾ ਤੇ ਉਸ ਨੇ ਘਰ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਸੀ ਤੇ ਫਿਰ ਵੀ ਏਨੇ ਵਹਿਮ ਭਰਮ ਵਿੱਚ ਪਏ ਫਿਰਦੇ ਹਨ ਤੇ ਬਾਕੀ ਅੰਨ੍ਹਪੜ੍ਹ ਲੋਕਾਂ ਦਾ ਕੀ ਬਣੇਗਾ ਭੈਣੋਂ ਤੇ ਭਰਾਓ ਮੈਂ ਇੱਥੇ ਇੱਕ ਆਪਣੀ ਗੱਲ ਕਰਨਾ ਚਾਹੁੰਦਾ ਹਾਂ ਕਿ ਏਨੀ ਧਾਰਮਿੱਕ ਕੱਟੜਤਾ,ਅੰਨ੍ਹੀ ਸ਼ਰਧਾ ਕਿਸੇ ਵੇਲੇ ਇਨਸਾਨ ਨੂੰ ਲੈ ਡੁੱਬਦੀ ਹੈ ਤੇ ਵਾਕਿਆ ਹੀ ਉਸ ਇਨਸਾਨ ਨੂੰ ਲੈ ਡੁੱਬੀ ਅੱਜ ਤੋਂ ਕੁਝ ਸਮਾਂ ਪਹਿਲਾਂ ਪਤਾ ਨਹੀਂ ਕਿਹੜੀ ਗੱਲੋਂ ਕੀਟਨਾਸ਼ਕ ਦਵਾਈ ਖਾ ਕੇ ਆਪਣੀ ਜਾਨ ਤੋਂ ਹੱਥ ਧੋ ਬੈਠਾ ਇਸ ਕਰਕੇ ਭੈਣ ਭਰਾਓ ਅੰਨ੍ਹੀ ਸ਼ਰਧਾ ਅਤੇ ਵਹਿਮ ਭਰਮ ਵਿੱਚ ਨਾ ਪਿਆ ਕਰੋ ਇਹ ਦੋਵੇਂ ਚੀਜ਼ਾਂ ਕਿਤੇ ਨਾ ਕਿਤੇ ਨੁਕਸ਼ਾਨ ਕਰ ਜਾਂਦੀਆ ਹਨ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਗੁਰਦੁਆਰੇ ਜਾਣਾ ਛੱਡ ਦਿਓ ਜ਼ਰੂਰ ਜਾਓ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਜੇ ਤੇ ਉਸ ਵਿੱਚੋਂ ਸਾਨੂੰ ਜੋ ਸਿੱਖਿਆ ਮਿਲਦੀ ਹੈ ਉਸ ਤੇ ਅਮਲ ਕਰੀਏ ਸ਼ਿਰਫ ਪੂਜਣ ਤੱਕ ਨਾ ਸੀਮਿਤ ਰਹੀਏ ਜੋ ਸਾਡੇ ਗੁਰ ਸਾਹਿਬਾਨ ਕਹਿ ਕੇ ਗਏ ਸੀ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦਾ ਪ੍ਰਣ ਕਰੀਏ।ਧੰਨਵਾਦ ਸਹਿਤ
ਬਲਬੀਰ ਸਿੰਘ ਲਹਿਰੀ।
ਪਿੰਡ ਮੀਆਂ ਪੁਰ।
ਜਿਲ੍ਹਾ ਤਰਨ ਤਾਰਨ।
ਮੋਬਾਇਲ”9815467002″
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly