(ਸਮਾਜ ਵੀਕਲੀ)
ਖ਼ੂਨ ਦੇ ਰਿਸ਼ਤੇ ਬਣ ਗਏ ਪਾਣੀ,
ਨਾਂ ਗੱਲ ਕਿਸੇ ਦੀ ਸਹਿੰਦੇ ਲੋਕੀ।
ਵੇਲ੍ਹੜਾਂ ਏ-ਟੀ-ਐਮ ਸਮਝ ਲਏ,
ਵਿੱਚ ਵਿਦੇਸ਼ਾਂ ਰਹਿੰਦੇ ਲੋਕੀ!!!!!!!!!!!
ਉੱਥੇ ਕਿਹੜਾ ਡੱਕਾ ਦੋਹਰਾ ਕਰਦਾ,
ਨੋਟ ਖੜਕਦੇ ਮਿਲ਼ਣ ਜਿਹਨਾਂ ਨੂੰ।
ਜਿੰਮੇਦਾਰੀਆਂ ਫਰਜ਼ ਨੇ ਕਿਹੜੇ,
ਗੱਲ ਕਿਸੇ ਨੇ ਕਦੇ ਨਾ ਸੋਚੀ।
ਵੇਲ੍ਹੜਾਂ ਏ-ਟੀ-ਐਮ ਸਮਝ ਲਏ,
ਵਿੱਚ ਵਿਦੇਸ਼ਾਂ ਰਹਿੰਦੇ ਲੋਕੀ!!!!!!!!!!!
ਪੈਸੇ,ਘਰ ਜ਼ਮੀਨਾਂ,ਲਾਲਚ ਪਿੱਛੇ,
ਆਪਣੇ ਆਪਣਿਆਂ ਦੇ ਦੁਸ਼ਮਣ।
ਇਨਸਾਨਾਂ ਚੋਂ ਇਨਸਾਨ ਮਰ ਗਿਆ,
ਲੜ-ਲੜ ਮਰਦੇ ਰਹਿੰਦੇ ਲੋਕੀ।
ਵੇਲ੍ਹੜਾਂ ਏ-ਟੀ-ਐਮ ਸਮਝ ਲਏ,
ਵਿੱਚ ਵਿਦੇਸ਼ਾਂ ਰਹਿੰਦੇ ਲੋਕੀ!!!!!!!!!!!
ਆਪਣਿਆਂ ਦੀ ਖ਼ਾਤਰ ਮਰ-ਮਰ,
ਜੀਵਨ ਜਿਹਨਾਂ ਲੋਕਾਂ ਲਾਏ।
ਉਹੀ ਲੱਗਣ ਜ਼ਹਿਰ ਉਹਨਾਂ ਨੂੰ,
ਸਭ ਕੁੱਝ ਲੁਟਾ, ਫਿਰ ਵੀ ਉਹ ਦੋਸ਼ੀ।
ਵੇਲ੍ਹੜਾਂ ਏ-ਟੀ-ਐਮ ਸਮਝ ਲਏ,
ਵਿੱਚ ਵਿਦੇਸ਼ਾਂ ਰਹਿੰਦੇ ਲੋਕੀ!!!!!!!!!!!
ਘਰਦਿਆਂ, ਰਿਸਤਦਾਰਾਂ, ਮਿਤਰਾਂ,
ਨੂੰ ਤੇ ਸਿਰਫ਼ ਪਿਆਰਾ ਪੈਸਾ।
ਪਿਆਰ-ਅਦਬ ਸਭ ਮਿੱਟੀ ਹੋ ਗਏ,
ਵੱਡਾ ਮਤਲਵ ਸੋਚ ਏ ਛੋਟੀ।
ਵੇਲ੍ਹੜਾਂ ਏ-ਟੀ-ਐਮ ਸਮਝ ਲਏ,
ਵਿੱਚ ਵਿਦੇਸ਼ਾਂ ਰਹਿੰਦੇ ਲੋਕੀ!!!!!!!!!!!
ਮਿੱਟੀ ਨਾਲ ਜੁੜੇ ਨੇ ਅੱਜ ਵੀ,
ਨਿੱਤ ਵਤਨ ਦੀ ਯਾਦ ਸਤਾਵੇ।
ਤੁਰ ਗਏ ਭਾਵੇਂ ਦੂਰ ਵਤਨ ਤੋਂ,
ਚੰਗੀ ਜ਼ਿੰਦਗੀ ਭਾਲਦੇ ਰੋਟੀ।
ਵੇਲ੍ਹੜਾਂ ਏ-ਟੀ-ਐਮ ਸਮਝ ਲਏ,
ਵਿੱਚ ਵਿਦੇਸ਼ਾਂ ਰਹਿੰਦੇ ਲੋਕੀ!!!!!!!!!!!
ਕੰਮ ਦੀ ਦੋੜ ਦੇ ਵਿੱਚ ਪ੍ਰਦੇਸਾਂ,
ਏਥੇ ਲੋਕ ਮਸ਼ੀਨਾਂ ਬਣ ਗਏ।
ਫ਼ੁਰਸਤ ਨਹੀਂ ਅਰਾਮ ਕਿਤੇ ਨਈਂ,
ਪਿਛਲੇ ਸਮਝਣ ਜ਼ਿੰਦਗੀ ਸੌਖੀ।
ਵੇਲ੍ਹੜਾਂ ਏ-ਟੀ-ਐਮ ਸਮਝ ਲਏ,
ਵਿੱਚ ਵਿਦੇਸ਼ਾਂ ਰਹਿੰਦੇ ਲੋਕੀ!!!!!!!!!!!
ਮਾਂ ਜਿਹਾ ਪਿਆਰ ਉਡੀਕ ਕਿਤੇ ਨਈਂ,
ਬੂਹੇ ਤੇ ਅੱਖੀਆਂ ਲਾਅ ਜੋ ਬੈਠੇ।
ਪੁੱਤ ਛੱਡ ਪ੍ਰਦੇਸ ਵਤਨ ਨੂੰ ਆਜਾ,
ਭੁੱਲ ਕੇ ਵੀ ਨਈਂ ਕਹਿੰਦੇ ਲੋਕੀ।
ਵੇਲ੍ਹੜਾਂ ਏ-ਟੀ-ਐਮ ਸਮਝ ਲਏ,
ਵਿੱਚ ਵਿਦੇਸ਼ਾਂ ਰਹਿੰਦੇ ਲੋਕੀ!!!!!!!!!!!
ਸਭ ਦੇ ਆਪਣੇ ਦੁੱਖ -ਸੁੱਖ ਹੁੰਦੇ,
ਕਿਹੜਾ ਏਥੇ ਦਰਦ ਵੰਡਾਵੇ।
ਹਰਦਾਸਪੁਰੀ ਪੰਡ ਦਰਦਾਂ ਵਾਲੀ,
ਚੱਕੀ ਫਿਰਦੇ ਲੋਕ ਵਿਦੇਸ਼ੀ।
ਵੇਲ੍ਹੜਾਂ ਏ-ਟੀ-ਐਮ ਸਮਝ ਲਏ,
ਵਿੱਚ ਵਿਦੇਸ਼ਾਂ ਰਹਿੰਦੇ ਲੋਕੀ!!!!!!!!!!!
“ਮਲਕੀਤ ਹਰਦਾਸਪੁਰੀ”
ਫੋਨ-0306947249768
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly