ਬਿਨਾਂ ਟਿਊਸ਼ਨ ਅਤੇ  ਲੋਕਾਂ ਦੇ ਘਰਾਂ ਵਿੱਚ ਆਪਣੀ ਮਾਂ ਦੇ ਨਾਲ਼ ਝਾੜੂ ਪੋਚਾ ਕਰਨ ਵਾਲੀ ਵਿਦਿਆਰਥਣ ਨੇ ਦਸਵੀਂ ਚੋਂ ਮਾਰੀ ਬਾਜ਼ੀ

ਸਮਾਜਸੇਵੀ ਸੰਸਥਾ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸੁਸਾਇਟੀ ਆਰ ਸੀ ਐੱਫ ਨੇ ਕੀਤਾ ਸਨਮਾਨਿਤ 
ਕਪੂਰਥਲਾ-(ਕੌੜਾ)– ਬਿਨਾਂ ਟਿਊਸ਼ਨ ਅਤੇ  ਲੋਕਾਂ ਦੇ ਘਰਾਂ ਵਿੱਚ ਆਪਣੀ ਮਾਂ ਦੇ ਨਾਲ਼ ਝਾੜੂ ਪੋਚਾ ਕਰਨ ਉਪਰੰਤ ਦਸਵੀਂ ਜਮਾਤ ਵਿੱਚੋਂ 600/548 ਨੰਬਰ ਪ੍ਰਾਪਤ ਕਰਕੇ ਨਾਮਣਾ ਖੱਟਣ ਵਾਲੀ ਸੀਨੀਅਰ ਸੈਕੰਡਰੀ ਸਕੂਲ ਸੈਦੋ ਭੁਲਾਣਾ ਦੀ ਵਿਦਿਆਰਥਣ ਪ੍ਰਭਜੋਤ ਕੌਰ ਸਪੁੱਤਰੀ ਸ਼੍ਰੀ ਸਰਬਜੀਤ ਸਿੰਘ ਪਿੰਡ ਭੁਲਾਣਾ ਨੂੰ ਇਲਾਕੇ ਦੀ ਸਮਾਜਸੇਵੀ ਸੰਸਥਾ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸੁਸਾਇਟੀ ਰਜਿ ਰੇਲ ਕੋਚ ਫੈਕਟਰੀ, ਕਪੂਰਥਲਾ ਵਲੋਂ ਸਨਮਾਨਿਤ ਕੀਤਾ ਗਿਆ। ਸੋਸਾਇਟੀ  ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਦੀ ਅਗਵਾਈ ਹੇਠ ਸੁਸਾਇਟੀ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਬੇਟੀ ਪ੍ਰਭਜੋਤ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜਿਹੜੇ ਇਨਸਾਨ ਆਪਣੇ ਅੰਦਰ ਕਿਸੇ ਵੀ ਤਰ੍ਹਾਂ ਦਾ ਜਨੂੰਨ ਪੈਦਾ ਕਰ ਲੈਂਦੇ ਹਨ ਉਨ੍ਹਾਂ ਲਈ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ। ਬੇਟੀ ਨੇ ਜਿਥੇ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਆਪਣੇ ਅਧਿਆਪਕਾਂ ਅਤੇ ਪਿੰਡ ਦਾ ਨਾਮ ਵੀ ਰੋਸ਼ਨ ਕੀਤਾ ਹੈ। ਬੱਚਿਆਂ ਵਿਚ ਪ੍ਰਤਿਭਾ ਦੀ ਕਮੀ ਨਹੀਂ ਹੁੰਦੀ, ਉਨ੍ਹਾਂ ਅੰਦਰ ਛੁੱਪੀ ਹੋਈ ਕਲਾ ਨੂੰ ਪਛਾਨਣ ਦੀ ਜਰੂਰਤ ਹੈ। ਸੋਸਾਇਟੀ ਇਲਾਕੇ ਵਿਚ ਹੋਣਹਾਰ ਧੀਆਂ ਨੂੰ ਹਮੇਸ਼ਾਂ ਹੀ ਉਤਸਾਹਿਤ ਅਤੇ ਆਰਥਿਕ ਸਹਿਯੋਗ ਕਰਦੀ ਰਹਿੰਦੀ ਹੈ ਤਾਂ ਕਿ ਬੇਟੀਆਂ ਪੜ੍ਹ ਲਿਖ ਕੇ ਆਪਣਾ ਜੀਵਨ ਪੱਧਰ ਉਚਾ ਕਰ ਸਕਣ ਅਤੇ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕਰ ਸਕਣ।
   ਇਸ ਮੌਕੇ ਤੇ ਸੁਸਾਇਟੀ ਦੇ ਸੀਨੀਅਰ ਉੱਪ ਪ੍ਰਧਾਨ ਸੰਤੋਖ ਰਾਮ ਜਨਾਗਲ ਅਤੇ ਬਾਮਸੇਫ਼ ਦੇ ਕੰਨਵੀਨਰ ਕਸ਼ਮੀਰ ਸਿੰਘ ਨੇ ਕਿਹਾ ਕਿ ਅੱਜ ਤਕਨੋਲੋਜੀ ਦਾ ਯੁੱਗ ਹੈ ਇਸ ਲਈ ਹਰੇਕ ਇਨਸਾਨ ਲਈ  ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ। ਮਾਤਾ ਪਿਤਾ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣ ਤਾਂ ਕਿ ਨਵੀਆਂ ਤੋਂ ਨਵੀਆਂ ਆ ਰਹੀਆਂ ਚਣੌਤੀਆਂ ਦਾ ਸਾਹਮਣਾ ਕੀਤਾ ਜਾ ਸਕੇ। ਮਿਆਰੀ ਸਿੱਖਿਆ ਤੋਂ ਬਿਨ੍ਹਾਂ ਇਨ੍ਹਾਂ ਚਣੌਤੀਆਂ  ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ।
ਸੋਸਾਇਟੀ ਵਲੋਂ ਜਿਥੇ ਪ੍ਰਭਜੋਤ ਕੌਰ ਨੂੰ ਇੱਕ ਸਾਲ ਦੀ ਸਟੇਸ਼ਨਰੀ ਪ੍ਰਦਾਨ ਕੀਤੀ ਉਥੇ ਸੋਸਾਇਟੀ ਵਲੋਂ ਹੋਣਹਾਰ ਧੀ ਨੂੰ ਬਾਬਾ ਸਾਹਿਬ ਦੀਆਂ ਮਿਸ਼ਨਰੀ ਕਿਤਾਬਾਂ ਦਾ ਸੈੱਟ ਅਤੇ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰਭਜੋਤ ਨੇ ਕਿਹਾ ਕਿ ਮੈਂ ਵੀ ਪੜ੍ਹ ਲਿਖ ਕੇ ਬਾਬਾ ਸਾਹਿਬ ਜੀ ਦੇ ਮਿਸ਼ਨ ਵਿਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਾਂਗੀ।  ਉਨ੍ਹਾਂ ਦੀ ਮਾਤਾ ਕਮਲਜੀਤ ਕੌਰ ਤੇ ਪਿਤਾ ਸਰਬਜੀਤ ਸਿੰਘ ਨੇ ਸੋਸਾਇਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ।  ਸੋਸਾਸਿਟੀ ਵਲੋਂ ਇਸ ਕਾਰਜ ਵਿਚ ਹਿੱਸਾ ਪਾਉਣ ਵਾਲੇ ਦਾਨੀ ਸੱਜਣ ਸ਼੍ਰੀ ਭਾਰਤ ਸਿੰਘ ਸੀਨੀਅਰ ਈਡੀਪੀਐਮ, ਸ਼ੇਰ ਸਿੰਘ ਜੇ ਈ ਅਤੇ ਰਾਜ ਕੁਮਾਰ ਅਕਾਊਂਟਸ ਅਫਸਰ, ਨਿਰਮਲ ਸਿੰਘ, ਪ੍ਰਚਾਰ ਸਕੱਤਰ ਨਿਰਵੈਰ ਸਿੰਘ, ਡਾ. ਜਨਕ ਰਾਜ ਭੁਲਾਣਾ, ਅਮਰਜੀਤ ਸਿੰਘ ਮੱਲ, ਸ਼ਿਵ ਕੁਮਾਰ ਸੁਲਤਾਨਪੁਰੀ, ਜਗਤਾਰ ਸਿੰਘ ਐੱਸ.ਐੱਸ.ਈ., ਦੇਸ ਰਾਜ ਅਤੇ ਝਲਮਣ ਸਿੰਘ ਆਦਿ ਦਾ ਵੀ ਧੰਨਵਾਦ ਕੀਤਾ।

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleOver a dozen killed in US during Fourth of July holiday
Next articleਭਾਜਪਾ ਦੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੇ ਵਿਦੇਸ਼ ਦੌਰੇ ਤੋਂ  ਪਰਤਣ ਤੇ  ਦੀ ਭਾਜਪਾ ਲੀਡਰਸ਼ਿਪ ਵੱਲੋਂ ਜ਼ੋਰਦਾਰ ਸਵਾਗਤ