(ਸਮਾਜ ਵੀਕਲੀ)
ਮਾਏ ਨੀ ਜੀਵਨ ਵਿੱਚ ਜੰਮਦਿਆਂ
ਗੁੜਤੀ ਮਿਲਿਆ ਬਿਰਹਾ ਦਾ ਛਿੱਟਾ।
ਪੋਤੜਿਆਂ ਸਾਡੇ ਗੰਡੀ ਹੁੳਕੇਂ ਸਾਵੇ
ਕਾਲਬੂਤ ਰੰਗ ਦੁੱਖੜੇ ਦਿਸੇ ਚਿੱਟਾ।।
ਕਿਸ ਪਾਸ ਫੁੱਲ ਮੈਂ ਭੇਟ ਕਰਾਂ
ਪੁੰਗਰਦੀਆਂ ਪੀੜਾ ਭਰ ਭਰ ਸਿੱਟਾ।
ਹਿੱਕ ਸਾਡੀ ਪੰਘਰਦੀ ਮੋਮ
ਜਿਗਰਾ ਬੇ-ਸਮਝ ਕਠੋਰ ਵਾਂਗ ਇੱਟਾ।।
ਮੱਥੇ ਦੀਆਂ ਲਿੱਖੀਆਂ ਨਾ ਮਿੱਟਣ
ਰਿੜਕ ਭਾਵੇ ਸੂਲਾਂ ਦਾ ਕੱਢਾਂ ਖਿੱਟਾ ।
ਨਾ ਭੈੜੀਆਂ ਚੀਸਾਂ ਮੁੱਕਦੀਆਂ
ਨਾ ਚਿਣਗਾਂ ਦਾ ਰੁੱਗ ਟੁੱਕਦਾ। ।
ਤਨ ਦੇ ਬਾਲਣ ਰੂਹ ਦੀ ਭੱਠੀ
ਫੇਰ ਵੀ ਹਿੱਜਰਾਂ ਦਾ ਪੰਧ ਨਾ ਮੁੱਕਦਾ।।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।