ਉੱਘੇ ਸਵਰਨਕਾਰ ਹਰਕੇਸ਼ ਭਾਰਦਵਾਜ (ਸੋਡੀ) ਨੂੰ ਸਦਮਾ, ਲੜਕੀ ਦਾ ਦੇਹਾਂਤ

ਅੱਪਰਾ- ਜੱਸੀ-ਅੱਪਰਾ ਦੇ ਉੱਘੇ ਸੋਨੇ ਦੇ ਵਪਾਰੀ ਤੇ ਸਮਾਜ ਸੇਵਕ ਹਰਕੇਸ਼ ਸੋਡੀ ਭਾਰਦਵਾਜ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨਾਂ ਦੀ ਲੜਕੀ ਰੋਜ਼ੀ ਸ਼ਰਮਾ ਦੀ ਅੱਜ ਲੁਧਿਆਣਾ ਦੇ ਹਸਪਤਾਲ ‘ਚ ਬੇਵਕਤੀ ਮੌਤ ਹੋ ਗਈ। ਉਹ ਕਈ ਦਿਨਾਂ ਤੋਂ ਸੈੱਲ ਘਟਣ ਦੀ ਬਿਮਾਰੀ ਨਾਲ ਜੂਝ ਰਹੇ ਸਨ। ਉਨਾਂ ਦੀ ਬੇਵਕਤੀ ਮੌਤ ‘ਤੇ ਸਵਰਨਕਾਰ ਸੰਘ ਅੱਪਰਾ,  ਇਲਾਕੇ ਭਰ ਦੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਸਮਾਜ ਸੈਵੀ ਸੰਸਥਾਵਾਂ ਤੇ ਧਾਰਮਿਕ ਆਗੂਆਂ ਨੇ ਸਮੂਹ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਵੇ ਤੇ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਉਨਾਂ ਦਾ ਅੰਤਿਮ ਸਸਕਾਰ ਮਿਤੀ 25 ਜਨਵਰੀ ਨੂੰ ਅੱਪਰਾ ਦੇ ਸ਼ਮਸ਼ਾਨਘਾਟ ਵਿਖੇ ਹੋਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਪਟਿਆਲਾ ਤੋਂ ਲੋਕ ਸਭਾ ਚੋਣਾਂ ਲਈ ਸਰਗਰਮ ਢਿੱਲੋਂ ਵਲੋ ਸਰਗਰਮੀਆਂ ਤੇਜ਼
Next articleਵਧਾਈ / ਮਿੰਨੀ ਕਹਾਣੀ