ਅਪਰੇਸ਼ਨ ਕਰਕੇ ਔਰਤ ਦੇ ਪੇਟ ਵਿੱਚੋਂ ਸੱਤ ਕਿਲੋ ਭਾਰੀ ਰਸੌਲੀ ਕੱਢੀ

ਡਾਕਟਰ ਹਰਦੀਪ ਸ਼ਰਮਾ ਅਤੇ ਸਹਿਯੋਗੀ ਟੀਮ ਅਪਰੇਸ਼ਨ ਕਰਨ ਮੌਕੇ। 2 ਔਰਤ ਦੇ ਪੇਟ ਵਿੱਚੋਂ ਕੱਢੀ ਸੱਤ ਕਿਲੋ ਭਾਰੀ ਬੱਚੇਦਾਨੀ ਦੀ ਰਸੌਲੀ
ਮਾਨਸਾ 27 ਜੁਲਾਈ ( ਚਾਨਣ ਦੀਪ ਸਿੰਘ ਔਲਖ ) ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਅਪ੍ਰੇਸ਼ਨਾਂ ਦੇ ਮਾਹਿਰ ਅਤੇ ਡਾਕਟਰੀ ਟੀਮ ਵੱਲੋਂ ਮਰੀਜ ਔਰਤ ਦਾ ਸਫਲਤਾ ਪੂਰਵਕ ਅਪਰੇਸ਼ਨ ਕਰਕੇ ਲੱਗਭਗ ਸੱਤ ਕਿਲੋ ਭਾਰੀ ਬੱਚੇਦਾਨੀ ਦੀ ਰਸੌਲੀ ਕੱਢੀ ਗਈ। ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਖਜੀਤ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਖਿਆਲਾਂ ਕਲਾਂ ਉਮਰ 50 ਸਾਲ ਜੋ ਕਿ ਕਾਫੀ ਸਮੇਂ ਤੋਂ ਖੂਨ ਦੇ ਵਹਾਅ ਅਤੇ ਦਰਦ ਤੋਂ ਪੀੜਤ ਸੀ,ਇਸ ਦੇ ਇਲਾਜ ਸੰਬੰਧੀ ਸਮੂਦਾਇਕ ਸਿਹਤ ਕੇਂਦਰ ਖਿਆਲਾ ਵਿਖੇ ਉਨ੍ਹਾਂ ਕੋਲ ਪਹੁੰਚ ਕੀਤੀ ਗਈ,ਇਸ ਸਬੰਧੀ ਮਰੀਜ਼ ਦਾ ਜ਼ਰੂਰੀ ਚੈੱਕ ਅੱਪ ਅਤੇ ਮੁਫ਼ਤ ਟੈਸਟ ਕੀਤੇ ਗਏ ਜਿਸ ਦੌਰਾਨ ਪਾਇਆ ਗਿਆ ਕਿ ਮਰੀਜ ਨੂੰ ਅਪਰੇਸ਼ਨ ਦੀ ਜ਼ਰੂਰਤ ਹੈ, ਅਤੇ ਅੱਜ ਸਫ਼ਲ ਅਪਰੇਸ਼ਨ ਕਰਕੇ ਸੱਤ ਕਿਲੋ ਭਾਰੀ ਰਸੌਲੀ ਕੱਢੀ ਗਈ,ਮਰੀਜ ਦੀ ਸਿਹਤ ਬਿਲਕੁਲ ਠੀਕ ਹੈ।
ਉਨ੍ਹਾਂ ਦੱਸਿਆ ਕਿ ਹਰ ਹਸਪਤਾਲ ਖਿਆਲਾ ਕਲਾਂ ਵਿੱਚ ਹਰ ਰੋਜ਼ ਲੋੜਵੰਦ ਮਰੀਜ਼ਾਂ ਦਾ ਚੈੱਕ ਅੱਪ ਕਰਨ ਉਪਰੰਤ ਅਪ੍ਰੇਸ਼ਨ ਲਈ ਪਹਿਚਾਣ ਕੀਤੇ ਮਰੀਜ਼ਾਂ ਦੇ ਅਪਰੇਸ਼ਨ ਮੁਫ਼ਤ ਕੀਤੇ ਜਾਂਦੇ ਹਨ।ਇਸ ਮੌਕੇ ਡਾਕਟਰੀ ਟੀਮ ਵਿਚ ਡਾਕਟਰ ਅਕਸ਼ਿਤ ਬਾਂਸਲ, ਡਾਕਟਰ ਸ਼ਿਵਾਲੀ ਸਿੰਗਲਾ, ਸਰਬਜੀਤ ਕੌਰ, ਚੰਦਰਕਾਂਤ , ਜਗਦੇਵ ਸਿੰਘ ਅਤੇ ਸੋਮ ਪ੍ਰਕਾਸ਼ ਟੀਮ ਮੈਂਬਰਾਂ ਨੇ ਵਧੀਆ ਯੋਗਦਾਨ ਕਰਕੇ ਸਫਲਤਾ ਪੂਰਵਕ ਅਪਰੇਸ਼ਨ ਨੇਪਰੇ ਚਾੜ੍ਹਿਆ ਗਿਆ। ਮਰੀਜ਼ ਦੇ ਪਰਿਵਾਰ ਵੱਲੋਂ ਡਾਕਟਰ ਹਰਦੀਪ ਸ਼ਰਮਾ ਅਤੇ ਸਾਰੀ ਮੈਡੀਕਲ ਟੀਮ ਦਾ ਧੰਨਵਾਦ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੈਂਨਸ਼ਨਰ ਜਥੇਬੰਦੀ ਨੇ ਮਨੀਪੁਰ ਵਿੱਚ ਔਰਤਾਂ ਨਾਲ ਵਾਪਰੀਆਂ ਅਮਾਨਵੀ ਘਟਨਾਵਾਂ ਦੀ ਜ਼ੋਰਦਾਰ ਨਿੰਦਾ ਕਰਦੇ ਹੋਏ ਜ਼ਿੰਮੇਂਵਾਰ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਕੀਤੀ ਮੰਗ
Next articleਨੇਪਾਲ ਤੋਂ ਅੰਤਰ-ਰਾਸ਼ਟਰੀ ਸੋਨ ਤਮਗੇ ਜਿੱਤ ਕੇ ਪਰਤੇ ਰੋਮੀ ਦਾ ਨਿੱਘਾ ਸਵਾਗਤ