ਧੂਰੀ (ਸਮਾਜ ਵੀਕਲੀ): ਸ਼ਹਿਰ ਨਿਵਾਸੀਆਂ ਲਈ ਇਹ ਖ਼ੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਇੱਥੋਂ ਦੇ ਜੰਮਪਲ ਬਿਮਲ ਮਹਿਤਾ ਜੋ ਕਿ ਖਾਲਸਾ ਕਾਲਜ ਆਨੰਦ ਪੁਰ ਸਾਹਿਬ ਵਿਖੇ ਬਤੌਰ ਸਹਾਇਕ ਪੋ੍ਫੈਸਰ ( ਫਿਜਿਕਸ ) ਸੇਵਾ ਨਿਭਾਅ ਰਹੇ ਹਨ ਨੂੰ ਰੂਪਨਗਰ ਜਿਲ੍ਹਾ ਪ੍ਸਾਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਹਨਾਂ ਨੂੰ ਮੰਡਲ ਕਮਿਸ਼ਨਰ ਸ਼ੀ੍ ਸੁਮੇਰ ਸਿੰਘ ਗੁਰਜਰ ਵੱਲੋਂ ਡਾ. ਪਰੀਤੀ ਯਾਦਵ ਡਿਪਟੀ ਕਮਿਸ਼ਨਰ ਅਤੇ ਵਿਵੇਕ ਐੱਸ ਸੋਨੀ ਐੱਸ ਐੱਸ ਪੀ ਦੀ ਹਾਜ਼ਰੀ ਵਿੱਚ ਪ੍ਦਾਨ ਕੀਤਾ ਗਿਆ।
ਧੂਰੀ ਨਿਵਾਸੀ ਰਾਜਿੰਦਰ ਪਾਲ ਮਹਿਤਾ ਦੇ ਸਪੁੱਤਰ ਡਾ. ਬਿਮਲ ਨੇ ਭਾਵਾ ਅਟੌਮਿਕ ਰਿਸਰਚ ਸੈਂਟਰ ਦੇ ਸਹਿਯੋਗ ਨਾਲ ਆਪਣੇ ਕਾਲਜ ਵਿਖੇ ਰੈਡਮ ਜੀਓ ਸਟੇਸ਼ਨ ਸਥਾਪਿਤ ਕੀਤਾ ਹੈ ਜੋ ਕਿ ਧਰਤੀ ਹੇਠਲੇ ਭੂਚਾਲ ਸੰਬੰਧੀ ਜਾਣਕਾਰੀ ਦਿੰਦਾ ਹੈ ਜਿਹੜਾ ਕਿ ਪੰਜਾਬ ਦਾ ਪਹਿਲਾ ਸਟੇਸ਼ਨ ਹੈ। ਉਹਨਾਂ ਨੇ ਇਲਾਕੇ ਵਿੱਚ ਸਾਇੰਸ ਦੀ ਪੜਾ੍ਈ ਨੂੰ ਪ੍ਫੁਲਿਤ ਕਰਨ ਲਈ ਅਹਿਮ ਯੋਗਦਾਨ ਪਾਇਆ ਹੈ। ਇਹਨਾਂ ਨੂੰ ਪੰਜਾਬ ਅਕੈਡਮੀ ਆਫ ਸਾਇੰਸ ਵੱਲੋਂ ਬੈਸਟ ਸਾਇੰਸ ਟੀਚਰ ( ਕਾਲਜ ) ਐਵਾਰਡ ਦਿੱਤਾ ਗਿਆ ਹੈ। ਇਹਨਾਂ ਨੇ ਪੀਰਰਸਨ ਗਾਈਡ ਟੂ ਫਿਜਿਕਸ ਯੂ ਜੀ ਸੀ, ਸੀ ਐੱਸ ਆਈ ਆਰ ਨੈੱਟ ਸੰਬੰਧੀ ਇੱਕ ਕਿਤਾਬ ਵੀ ਲਿਖੀ ਹੈ। ਉਹ ਜਿੱਥੇ ਆਪ ਐੱਮ ਐੱਸ ਸੀ ਫਿਜਿਕਸ ( ਗੋਲਡ ਮੈਡਲਿਸਟ ) , ਐੱਮ ਫਿਲ ਅਤੇ ਪੀ ਐੱਚ ਡੀ ਹਨ ਉੱਥੇ ਇਹਨਾਂ ਪਾਸ ਤਿੰਨ ਵਿਦਿਆਰਥੀ ਪੀ ਐੱਚ ਡੀ ਦੀ ਗਾਈਡੈਂਸ ਵੀ ਲੈ ਰਹੇ ਹਨ। ਧੂਰੀ ਅਤੇ ਇਲਾਕਾ ਨਿਵਾਸੀਆਂ ਨੂੰ ਡਾ. ਬਿਮਲ ਮਹਿਤਾ ਤੋਂ ਹੋਰ ਵੀ ਵੱਡੀਆਂ ਪਾ੍ਪਤੀਆਂ ਦੀ ਉਮੀਦ ਹੈ ।