ਸ਼੍ਰੀ ਗੁਰੂ ਰਾਮ ਦਾਸ ਸਾਹਿਬ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਪ੍ਰਵੇਜ ਨਗਰ ਵਿੱਚ ਧਾਰਮਿਕ ਸਮਾਗਮ ਹੋਇਆ

ਕਪੂਰਥਲਾ , ( ਕੌੜਾ )-  ਸ਼੍ਰੀ ਗੁਰੂ ਰਾਮ ਦਾਸ ਸਾਹਿਬ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਪਿੰਡ ਪ੍ਰਵੇਜ ਨਗਰ ਦੀਆਂ ਸੰਗਤਾਂ ਅਤੇ ਐਨ ਆਰ ਆਈ ਵੀਰਾ ਦੇ ਸਹਿਜੋਗ ਨਾਲ ਗੁਰੂਦਵਾਰਾ ਕਲਗੀਧਰ ਸਿੰਘ ਸਭਾ ਵਿਖ਼ੇ ਕਥਾ ਕੀਰਤਨ  ਹੋਇਆ ਜਿਸ ਵਿਚ ਸ਼੍ਰੀ ਦਰਬਾਰ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਹਰਜੋਤ ਸਿੰਘ ਜੀ ਆਪਣੇ ਸਾਥੀਆਂ ਨਾਲ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਮਾਰਗ ਤੇ ਚਲਣ ਲਈ ਅਪੀਲ ਵੀ ਕੀਤੀ। ਇਸ ਮੌਕੇ ਤੇ ਭਾਈ ਗੁਪਿੰਦਰ ਸਿੰਘ ਜੀ ਨੇ ਕੀਤਾ ਕਰ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਭਾਈ ਗੁਰਪਿੰਦਰ ਸਿੰਘ  ਨੇ ਕਿਹਾ ਕਿ ਸ਼੍ਰੀ ਗੁਰੂ ਰਾਮ ਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ  ਦੇ ਸਬੰਧ ਵਿਚ ਸਾਨੂੰ ਸਭ ਨੂੰ ਗੁਰੂ ਜੀ ਦੇ ਲੜ ਲੱਗਣਾ ਚਾਹੀਦਾ ਹੈ ਅਤੇ ਗੁਰੂ ਦਾ ਜੱਸ ਸੁਣ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੰਗਤਾਂ ਨੇ ਵੀ ਵਾਹਿਗੁਰੂ ਜੀ ਦਾ ਜਾਪ ਕੀਤਾ ਇਸ ਇਸ ਮੌਕੇ ਤੇ ਸੰਗਤਾਂ ਵੱਲੋ ਗੁਰੂ ਦਾ ਲੰਗਰ  ਵੀ ਅਟੁੱਟ ਵਰਤਿਆ ਗਿਆ। ਇਸ ਮੌਕੇ ਤੇ ਗੁਰੂਦਵਾਰਾ ਕਲਗੀਧਰ ਸਿੰਘ ਸਭਾ ਦੇ ਪ੍ਰਧਾਨ ਬਲਕਾਰ ਸਿੰਘ, ਸੈਕਟਰੀ ਗੁਰਦੇਵ ਸਿੰਘ ਸਰਪੰਚ ਭੁਪਿੰਦਰ ਸਿੰਘ, ਮੈਂਬਰ ਗੁਰਵਿੰਦਰ ਸਿੰਘ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ, ਨਵਰੂਪ ਸਿੰਘ,ਕੁਲਵਿੰਦਰ ਸਿੰਘ, ਤਰਸੇਮ ਸਿੰਘ, ਦਿਲਰਾਜ ਸਿੰਘ, ਗੁਰਪ੍ਰੀਤ ਸਿੰਘ, ਦਲਬੀਰ ਸਿੰਘ,ਅਤੇ ਹੋਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleDhamma Chakra Pravartana Dina was celebrated at Maharashtra Mandal, Bangalore
Next articleलखनऊ से सोशलिस्ट पार्टी (इंडिया) ने निकाली आचार्य नरेन्द्र देव स्मृति पदयात्रा