ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਵਿਸਾਖੀ ਦਿਹਾੜੇ ਨੂੰ ਸਮਰਪਿਤ ਧਾਰਮਿਕ  ਸਮਾਰੋਹ ਆਯੋਜਿਤ

ਕਪੂਰਥਲਾ, 13 ਅਪ੍ਰੈਲ ( ਕੌੜਾ )- ਗੁਰਦੁਆਰਾ ਗੁਰੂ ਨਾਨਕ ਦਰਬਾਰ ਗਰੋਵਰ ਇਨਕਲੇਵ ਕਪੂਰਥਲਾ ਵਿਖੇ ਖਾਲਸੇ ਦੀ ਸਾਜਨਾ ਦਿਵਸ ਨੂੰ ਸਮਰਪਿਤ ਵਿਸਾਖੀ ਦਿਹਾੜਾ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ  ਦੌਰਾਨ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਅਖੰਡ ਪਾਠ ਦੇ ਭੋਗ ਉਪਰੰਤ ਪ੍ਰਸਿੱਧ ਰਾਗੀ ਸੁਰਿੰਦਰ ਸਿੰਘ ਆਰ ਸੀ ਐੱਫ ਹੁਸੈਨਪੁਰ ਦੇ ਕੀਰਤਨੀ ਜਥੇ ਦੁਆਰਾ ਮਨਮੋਹਕ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ ਗਿਆ । ਰਾਗੀ ਜਥੇ ਵੱਲੋਂ ਹਾਜ਼ਰ ਸੰਗਤਾਂ ਨੂੰ   ਗੁਰੂ ਨਾਲ ਜੋੜਨ ਲਈ ਪ੍ਰੇਰਿਤ ਕਰਦੇ ਹੋਏ ਗੁਰੂ ਸਾਹਿਬਾਨ ਦੁਆਰਾ ਦਿੱਤੀਆਂ  ਸਿੱਖਿਆਵਾਂ ਤੇ ਅਮਲ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਦੌਰਾਨ ਗੁਰਦੁਆਰਾ ਕਮੇਟੀ ਦੇ ਸਕੱਤਰ ਗੁਰਨਾਮ ਸਿੰਘ ਬਾਜਵਾ ਵੱਲੋਂ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਤੇ ਹਾਜਰ ਸੰਗਤਾਂ ਨੂੰ ਪਰਮਾਤਮਾ ਦਾ ਨਾਮ ਜਪਣ ਤੇ ਗੁਰੂ ਵਾਲੇ ਦੱਸੇ ਮਾਰਗ ਤੇ ਚੱਲਣ ਲਈ  ਪ੍ਰੇਰਿਤ ਕੀਤਾ ਗਿਆ। ਇਸ ਸਮੇਂ ਸੁਖਬੀਰ ਸਿੰਘ ਮੁਲਤਾਨੀ ਪ੍ਰਧਾਨ, ਜਸਜੀਤ ਸਿੰਘ ਮੱਟੂ ਸਰਪ੍ਰਸਤ, ਜਤਿੰਦਰ ਸਿੰਘ ਕਾਹਲੋ, ਦੇਸ਼ ਰਾਜ  ਚੀਦਾ, ਲੈਕਸਟਾਰ ਮਹਿੰਦਰ ਪਾਲ ਸਿੰਘ, ਲੈਕਚਰਰ ਬਲਦੇਵ ਸਿੰਘ ਸਿੱਧੂ, ਜਥੇਦਾਰ ਮੱਖਣ ਸਿੰਘ ,ਕੇਵਲ ਸਿੰਘ, ਕੁਲਵੰਤ ਸਿੰਘ ਘੁੰਮਣ, ਸੁਰਜੀਤ ਸਿੰਘ, ਕਰਨੈਲ ਸਿੰਘ, ਮਨਜਿੰਦਰ ਪਾਲ ਸਿੰਘ, ਬੀਬੀ ਬਲਵਿੰਦਰ ਕੌਰ ਬਾਜਵਾ, ਬੀਬੀ ਮਨਜੀਤ ਕੌਰ ਮੁਲਤਾਨੀ, ਬੀਬੀ ਬਲਜੀਤ ਕੌਰ, ਬੀਬੀ ਬਲਵੀਰ ਕੌਰ ਤੇ ਬੀਬੀ ਕੁਲਜੀਤ ਕੌਰ ਤੇ ਬੀਬੀ ਅਮਰਜੀਤ ਕੌਰ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰਸੀਐਫ ‘ਚ ਵਿਸਾਖੀ ਸਮਾਗਮ
Next articleਚੌਥੀ ਵਾਰ ਖੂਨਦਾਨ ਕਰ ਮਰੀਜ਼ ਤੱਕ ਸਿੱਧੇ ਖ਼ੂਨ ਪਹੁੰਚਾਉਣ ਦਾ ਲਿਆ ਪ੍ਰਣ