ਕਪੂਰਥਲਾ-(ਕੌੜਾ)-ਆਰ.ਸੀ.ਐਫ ਵਿਖੇ ਕੰਮ ਕਰਦੇ ਇਕ ਵਿਅਕਤੀ ਦੇ ਭਾਰ ਢੋਣ ਵਾਲੀ ਮਸ਼ੀਨ ਪੈਰ ਵਿਚ ਵੱਜਣ ਕਾਰਣ ਉਹ ਗੰਭੀਰ ਜਖ਼ਮੀ ਹੋ ਗਿਆ ਜਿਸਨੂੰ ਕਰਮਚਾਰੀ ਸਾਥੀਆਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਚ ਜੇਰੇ ਇਲਾਜ ਵਿਪਨ ਕੁਮਾਰ ਪੁੱਤਰ ਰਾਮ ਚੰਦਰ ਪਾਸਵਾਨ ਵਾਸੀ ਆਰ ਸੀ ਐੱਫ ਜੋ ਕਿ ਆਰ.ਸੀ.ਐਫ ਵਿਖੇ ਕੰਮ ਠੇਕੇਦਾਰ ਨਾਲ ਕੰਮ ਕਰਦਾ ਹੈ ਤੇ ਉਹ ਕੰਮ ਤੇ ਸੀ ਤੇ ਉਹ ਜਦੋਂ ਖੜਾ ਸੀ ਤਾਂ ਪਿੱਛੋ ਭਾਰ ਢੋਣ ਵਾਲੀ ਮਸ਼ੀਨ ਆਈ। ਜੋ ਉਸਦੇ ਪੈਰ ਤੇ ਵੱਜ ਗਈ। ਜਿਸ ਕਾਰਣ ਉਹ ਗੰਭੀਰ ਜਖ਼ਮੀ ਹੋ ਗਿਆ । ਜਿਸਨੂੰ ਉਸਦੇ ਸਾਥੀ ਹਸਪਤਾਲ ਲੈ ਕੇ ਆਏ ਜਿੱਥੇ ਡਿਊਟੀ ਡਾਕਟਰ ਸਿਧਾਰਥ ਬਿੰਦਰ ਉਸਦੀ ਹਾਲਤ ਗੰਭੀਰ ਦੇਖਦਿਆਂ ਮੁੱਢਲੀ ਸਹਾਇਤਾ ਉਪਰੰਤ ਜਲੰਧਰ ਦੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly