ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਦੀ ਮੀਟਿੰਗ ਹੋਈ

ਕੇਂਦਰ ਸਰਕਾਰ ਖਿਲਾਫ 13 ਮਾਰਚ ਨੂੰ ਜਿਲ੍ਹਾ ਕੇਂਦਰ ਤੇ ਧਰਨਾ ਦਿੱਤਾ ਜਾਵੇਗਾ-ਐਡਵੋਕੇਟ ਰਜਿੰਦਰ ਰਾਣਾ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਜਥੇਬੰਦੀਆਂ ਤੇ ਹਮਾਇਤੀ ਜਥੇਬੰਦੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਨਰਿੰਦਰ ਸਿੰਘ ਸੋਨੀਆਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਿਸਾਨਾਂ ਦੀਆਂ ਮੁਖ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ।ਇਸ ਮੌਕੇ ਵੱਖ ਵੱਖ ਬੁਲਾਰਿਆਂ ਤਰਸੇਮ ਸਿੰਘ ਬੰਨਾਮੱਲ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਕਪੂਰਥਲਾ, ਐਡ ਰਜਿੰਦਰ ਸਿੰਘ ਰਾਣਾ ਆਗੂ ਸਯੁੰਕਤ ਕਿਸਨ ਮੋਰਚਾ, ਸਤਨਾਮ ਸਿੰਘ ਮੋਮੀ ਪ੍ਰਧਾਨ ਬਾਰ ਐਸੋਸੀਏਸ਼ਨ,ਚਰਨ ਸਿੰਘ ਕੁੱਲ ਹਿੰਦ ਕਿਸਾਨ ਸਭਾ,ਗੁਰਦਿਆਲ ਸਿੰਘ ਕਿਰਤੀ ਕਿਸਾਨ ਯੂਨੀਅਨ,ਪੇਂਡੂ ਮਜਦੂਰ ਯੂਨੀਅਨ ਨਿਰਮਲ ਸਿੰਘ ਸ਼ੇਰਪੁਰ ਸੱਧਾ,ਬਲਦੇਵ ਸਿੰਘ ਭਾਰਤ ਨਿਰਮਾਣ ਮਜਦੂਰ ਯੂਨੀਅਨ,ਅਮਰਜੀਤ ਸਿੰਘ ਟਿੱਬਾ ਭਾਰਤੀ ਕਿਸਾਨ ਯੂਨੀਅਨ, ਧਰਮਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਡਕੌਂਦਾ,ਜੈਪਾਲ ਸਿੰਘ ਫਗਵਾੜਾ, ਆਦਿ ਆਗੂਆਂ ਨੇ ਸੰਬੋਧਨ ਕੀਤਾ ਤੇ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਤੇ ਲੋਕ ਮਾਰੂ ਨੀਤੀਆਂ ਦਾ ਵਿਰੋਧ ਕੀਤਾ।

ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਫਾਸ਼ੀਵਾਦੀ ਸੋਚ ਨੂੰ ਅਪਣਾ ਕੇ ਆਪਣਾ ਕੰੰਮ ਕਰ ਰਹੀ ਹੈ ਤੇ ਲੋਕਤੰਤਰੀ ਦੇਸ਼ ਭਾਰਤ ਨੂੰ ਵੱਖ ਵੱਖ ਵਰਗਾਂ ਵਿੱਚ ਵੰਡ ਰਹੀ ਹੈ।ਉਹਨਾਂ ਕਿਹਾ ਕਿ ਸਯੁੰਕਤ ਕਿਸਾਨ ਮੋਰਚੇ ਦੀਆਂ ਸਮੁੱਚੀਆਂ ਮੰਗਾ ਨੂੰ ਕੇਂਦਰ ਸਰਕਾਰ ਲਾਗੂ ਕਰਨ ਤੋਂ ਕੰਨੀ ਕਤਰਾ ਰਹੀ ਹੈ ਅਤੇ ਦੇਸ਼ ਦੇ ਕਿਸਾਨ ਆਗੂਆਂ ਤੇ ਈਡੀ ਵਰਗੀਆਂ ਏਜੰਸੀਆਂ ਵੱਲੋਂ ਰੇਡ ਕਰਵਾ ਕੇ ਦਬਾਉਂਣਾ ਚਹੁੰਦੀ ਹੈ ਜਿਸ ਨੂੰ ਕਿ ਸਯੁੰਕਤ ਕਿਸਾਨ ਮੋਰਚਾ ਹਰਗਿਜ ਕਾਮਯਾਮ ਨਹੀਂ ਹੋਣ ਦੇਵੇਗਾ।ਮੀਟਿੰਗ ਉਪਰੰਤ ਐਡ ਰਜਿੰਦਰ ਸਿੰਘ ਰਾਣਾ ਤੇ ਤਰਸੇਮ ਸਿੰਘ ਜਿਲਾ ਪ੍ਰਧਾਨ ਨੇ ਦੱਸਿਆ ਕਿ ਕੇਂਦਰ ਸਰਕਾਰ ਖਿਲਾਫ 13 ਮਾਰਚ ਨੂੰ ਜਿਲਾ ਕੇਂਦਰ ਅਤੇ 20 ਮਾਰਚ ਨੂੰ ਦਿੱਲੀ ਵਿਖੇ ਵਿਸ਼ਾਲ ਧਰਨੇ ਲਗਾਏ ਜਾਣਗੇ ਜਿਸ ਦੀਆਂ ਤਿਆਰੀਆਂ ਅਰੰਭ ਦਿੱਤੀਆਂ ਗਈਆਂ ਹਨ।

ਉਹਨਾਂ ਸਯੁੰਕਤ ਕਿਸਾਨ ਮੋਰਚੇ ਦੀਆਂ ਸਮੂਹ ਜਥੇਬੰਦੀਆਂ ਅਤੇ ਸਹਿਯੋਗੀ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਇਹਨ ਰੋਸ ਧਰਨਿਆਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਤਾਂ ਜੋ ਕੇਂਦਰ ਸਰਕਾਰ ਨੂੰ ਜਗਾਇਆ ਜਾ ਸਕੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਗੁਰਮੇਲ ਸਿੰਘ ਥਿੰਦ,ਸਰਵਨ ਸਿੰਘ ਕਰਮਜੀਤਪੁਰ,ਅਮਰਜੀਤ ਸਿੰਘ ਜਵਾਲਾਪੁਰ,ਮਨਜੀਤ ਸਿੰਘ ਬਿਧੀਪੁਰ,ਬਲਬੀਰ ਸਿੰਘ,ਜੋਗਿੰਦਰ ਸਿੰਘ,ਸਾਧੂ ਸਿੰਘ,ਮੁਖਤਾਰ ਸਿੰਘ ਚੱਕ ਕੋਟਲਾ,ਜਗਜੀਤ ਸਿੰਘ,ਮੁਕੰਦ ਸਿੰਘ,ਮਦਨ ਲਾਲ ਟਿੱਬਾ,ਸੁਖਵਿੰਦਰ ਸਿੰਘ ਟਿੱਬਾ,ਰੇਸ਼ਮ ਸਿੰਘ ਨੰਬਰਦਾਰ,ਮੰਗਲ ਸਿੰਘ,ਜੀਤ ਸਿੰਘ,ਜਸਪਾਲ ਸਿੰਘ,ਰਾਹੁਲਪ੍ਰੀਤ ਸਿੰਘ,ਸੰਸਾਰ ਸਿੰਘ,ਕੁਲਵਿੰਦਰ ਸਿੰਘ,ਅਮਰਜੀਤ ਸਿੰਘ,ਭਜਨ ਸਿੰਘ,ਰਾਜਵਿੰਦਰ ਸਿੰਘ,ਸਰੂਪ ਸਿੰਘ,ਕਰਮਜੀਤ ਸਿੰਘ,ਸੀਤਲ ਸਿੰਘ,ਵਿਸ਼ਵਜੀਤ ਸਿੰਘ,ਮੇਜਰ ਸਿੰਘ,ਮਨਜੀਤ ਸਿੰਘ,ਰੇਸ਼ਮ ਸਿੰਘ ਰਾਜਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ।

 

Previous articleਦਲਿਤ ਜੱਥੇਬੰਦੀਆਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਲੁਕ ਆਊਟ ਨੋਟਿਸ ਦੀ ਕੀਤੀ ਨਿਖੇਧੀ
Next articleअंतरराष्ट्रीय महिला दिवस को समर्पित “आधुनिक युग में महिलाओं की सामाजिक स्थिति” विषय पर गोष्ठी का आयोजन