ਪਿੰਡ ਨੰਗਲ ਨਰੈਣ ਗੜ ਵਿਖੇ ਸ੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਈ

ਕੈਪਸ਼ਨ- ਪਿੰਡ ਨੰਗਲ ਨਰੈਣ ਗੜ ਵਿਖੇ ਸ੍ਰੋਮਣੀ ਅਕਾਲੀ ਦਲ ਦੀ ਮੀਟਿੰਗ ਦੌਰਾਨ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੂੰ ਸਨਮਾਨਿਤ ਕਰਦੇ ਹੋਏ ਸ੍ਰੋਮਣੀ ਅਕਾਲੀ ਦਲ ਦੇ ਆਗੂ

ਲੋਕ ਕਾਂਗਰਸ ਦੀ ਹਰ ਵਧੀਕੀ ਦਾ ਜਵਾਬ 2022 ਦੀਆਂ ਚੋਣਾਂ ਵਿੱਚ ਦੇਣਗੇ-ਖੋਜੇਵਾਲ

ਕਪੂਰਥਲਾ  (ਸਮਾਜ ਵੀਕਲੀ) (ਕੌੜਾ) – ਸ੍ਰੋਮਣੀ ਅਕਾਲੀ ਦਲ ਦੇ ਪੀ ਏ ਸੀ ਮੈਂਬਰ ਰਣਜੀਤ ਸਿੰਘ ਖੋਜੇਵਾਲ ਵੱਲੋਂ ਹਲਕਾ ਕਪੂਰਥਲਾ ਦੇ ਵੱਖ ਵੱਖ ਪਿੰਡਾਂ ਵਿੱਚ ਲੋਕਾਂ ਤੱਕ ਸ੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਪਹੁੰਚਾਉਣ ਦੀ ਲੜੀ ਦੇ ਤਹਿਤ ਪਿੰਡ ਨੰਗਲ ਨਰੈਣ ਗੜ ਵਿਖੇ ਸ ਬਲਜਿੰਦਰ ਸਿੰਘ ਚਾਹਲ (ਬਾਰੀਆਂ ) ਪਰਿਵਾਰ ਦੇ ਘਰ ਸ਼ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਅਤੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਪਿੰਡ ਵਾਸੀਆਂ ਨੂੰ ਬਰਸਾਤ ਦੌਰਾਨ ਆ ਰਹੀਆਂ ਮੁਸ਼ਕਲਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ।

ਇਸ ਦੌਰਾਨ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਸੰਬੋਧਨ ਕਰਦੇ ਹੋਏ ਕਾਂਗਰਸ ਸਰਕਾਰ ਵੱਲੋਂ ਸਾਢੇ ਚਾਰ ਸਾਲ ਕੰਮ ਨਾ ਕਰਨ, ਤੇ ਪੰਜਾਬ ਦੀ ਤਰੱਕੀ ਨੂੰ ਵੱਡਾ ਖੋਰਾ ਲਾਉਣ ਦੀ ਗੱਲ ਕੀਤੀ ਉਥੇ ਹੀ ਉਹਨਾਂ ਨੇ ਐਸ ਸੀ ਸਕਾਲਰਸ਼ਿਪ ਘੁਟਾਲੇ ਦਾ ਰਿਕਾਰਡ ਕਾਂਗਰਸ ਸਰਕਾਰ ਵੱਲੋਂ ਸੀ ਬੀ ਆਈ ਨਾਲ ਸਾਂਝਾ ਨਾ ਕਰਨ ਦੀ ਸ੍ਰੋਮਣੀ ਅਕਾਲੀ ਦਲ ਦੇ ਪੀ ਏ ਸੀ ਮੈਂਬਰ ਰਣਜੀਤ ਸਿੰਘ ਖੋਜੇਵਾਲ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਇਹ ਇਕ ਹੋਰ ਸਬੂਤ ਕਿ ਮੁੱਖ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਹਮਾਇਤ ਕਰ ਰਹੇ ਹਨ। ਉਹਨਾਂ ਕਿਹਾ ਕਿ ਲੋਕ ਕਾਂਗਰਸ ਦੀ ਹਰ ਵਧੀਕੀ ਦਾ ਜਵਾਬ 2022 ਦੀਆਂ ਚੋਣਾਂ ਵਿੱਚ ਦੇਣਗੇ।

ਇਸ ਮੌਕੇ ਤੇ ਨਿਰਮਲ ਸਿੰਘ ਸਾਬਕਾ ਸਰਪੰਚ ਧੰਦਲ ,ਸ ਜਰਨੈਲ ਸਿੰਘ ਸਾਬਕਾ ਸਰਪੰਚ ,ਸੁਖਜਿੰਦਰ ਸਿੰਘ ਸਾਬਕਾ ਪੰਚ, ਪਰਦੀਪ ਸਿੰਘ ਕੁਲਾਰ ,ਕੋਸਲਰ ਕਮਲਜੀਤ ਸਿੰਘ, ਲੱੱਖੀ ਵਾਲ਼ੀਆ, ਰਣਜੀਤ ਸਿੰਘ ,ਗੁਰਦੇਵ ਸਿੰਘ, ਵਰੁਨ ਪਰਾਸ਼ਰ, ਜਤਿੰਦਰ ਸਿੰਘ, ਹਰਜਿੰਦਰ ਸਿੰਘ, ਬੀਰਬਲ ਸੋਨੀ ,ਚਰਨਜੀਤ ਸਿੰਘ, ਬਲਬੀਰ ਸਿੰਘ, ਬੂਟਾ ਸਿੰਘ, ਅਮਰਜੀਤ ਸਿੰਘ ਹਾਜ਼ਰ ਸਨ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਹੀਦ ਊਧਮ ਸਿੰਘ ਦਾ 81 ਵੇਂ ਸ਼ਹੀਦੀ ਦਿਹਾੜੇ ਮੌਕੇ ਹੋਣਗੀਆਂ ਕਾਵਿਕ ਵਿਚਾਰਾਂ
Next articleਕਿਸਾਨ ਸੰਸਦ ਵੱਲੋਂ ਠੇਕਾ ਖੇਤੀ ਕਾਨੂੰਨ ਰੱਦ