ਗੱਡੀ ਹੇਠਾਂ ਦੇ ਕੇ 1 ਨੌਜਵਾਨ ਦਾ ਕੀਤਾ ਕਤਲ ਤੇ 1 ਨੂੰ ਜਖਮੀ , 2 ਸਕੇ ਭਰਾ ਗ੍ਰਿਫਤਾਰ ਤੇ 1 ਫਰਾਰ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਬੀਤੀ ਰਾਤ ਮੋਟਰਸਾਈਕਲ ਏਜੰਸੀ ਦੇ ਬੈਕ ਸਾਈਡ ਕਨੇਡੀਅਨ ਢਾਬੇ ‘ਤੇ ਰਾਤ ਦਾ ਖਾਣਾ ਖਾਣ ਦੌਰਾਨ ਹੋਏ ਮਾਮੂਲੀ ਵਿਵਾਦ ਦੇ ਬਾਅਦ ਇਕ ਨੌਜਵਾਨ ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਅੱਜ ਵਿਆਹ ਦੀ ਪਹਿਲੀ ਵਰ੍ਹੇਗੰਢ ਸੀ ਅਤੇ ਪਰ ਉਸੇ ਦਿਨ ਸਾਰੀਆਂ ਖ਼ੁਸ਼ੀਆਂ ਮਾਤਮ ‘ਚ ਬਦਲ ਗਈਆਂ।

ਜ਼ਿਕਰਯੋਗ ਹੈ ਕਿ ਇਸੇ ਢਾਬੇ ਤੇ  ਰਾਤ ਸਮੇਂ ਰਵਿੰਦਰ ਕੁਮਾਰ ਰਿਕੀ ਮੁਹੱਲਾ ਸੈਦਾਂ ਸੁਲਤਾਨਪੁਰ ਲੋਧੀ ਆਪਣੇ ਭਰਾ ਅਤੇ ਦੋਸਤ ਦੇ ਨਾਲ ਖਾਣਾ ਖਾਣ ਗਿਆ ਸੀ ਅਤੇ ਉਸੇ ਢਾਬੇ ‘ਤੇ ਹਰਪ੍ਰੀਤ ਸਿੰਘ ਹੈਪੀ ਨਾਮੀ ਇਕ ਹੋਰ ਨੌਜਵਾਨ ਆਪਣੇ ਭਰਾ ਅਤੇ ਸਾਲੇ ਦੇ ਨਾਲ ਖਾਣਾ ਖਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ‘ਚ ਮਾਮੂਲੀ ਵਿਵਾਦ ਹੋਇਆ ਅਤੇ ਰਵਿੰਦਰ ਦੇ ਭਰਾ ਅਮਨਦੀਪ ਨੇ ਪੁਲਸ ਨੂੰ ਦਿੱਤੇ ਬਿਆਨ ਮੁਤਾਬਕ ਉਹ ਤਿੰਨੋ ਜਾਣੇ ਉਸ ਦੇ ਬਾਅਦ ਜਿਵੇਂ ਹੀ ਢਾਬੇ ਤੋਂ ਨਿਕਲੇ ਤਾਂ ਹਰਪ੍ਰੀਤ ਆਪਣੀ ਸਾਥੀਆਂ ਸਣੇ ਸ਼ਰਾਬ ਪੀ ਰੱਖੀ ਸੀ ਅਤੇ ਉਹ ਗਾਲੀ ਗਲੋਚ ਕਰਦਾ ਹੋਇਆ ਬਾਹਰ ਨੂੰ ਚਲਾ ਗਿਆ ਅਤੇ ਢਾਬੇ ਦੇ ਬਾਹਰ ਖੜ੍ਹੀ ਗੱਡੀ ਨੰਬਰ ਪੀ ਬੀ 09 ਗਏ 5555 ਟਾਟਾ ਅਨੇਕਸਾ ਰੰਗ ਸੂਰਮੇ ਰੰਗਾਂ ਵਿੱਚੋਂ ਕਿਰਪਾਨ ਲੈ ਕੇ ਆਇਆ ਅਤੇ ਉਨ੍ਹਾਂ ਨੂੰ ਥੱਪੜ ਮਾਰੇ ਅਤੇ ਗਾਲਾਂ ਕੱਢ ਦਾ ਹੋਇਆ ਤੇ ਮਾਰਨ ਦੀਆਂ ਧਮਕੀਆਂ ਦਿੰਦਾ ਉਕਤ ਗੱਡੀ ਵਿੱਚ ਜਾ ਬੈਠਾ ਅਤੇ ਗੱਡੀ ਸਟਾਰਟ ਕਰਕੇ ਬਾਅਦ ‘ਚ ਉਸ ਦੇ ਭਰਾ ਅਤੇ ਦੋਸਤ ‘ਤੇ ਕਾਰ ਚੜ੍ਹਾ ਦਿੱਤੀ ਅਤੇ ਹਸਪਤਾਲ ਜਾਂਦੇ ਸਮੇਂ ਗੰਭੀਰ ਰੂਪ ਨਾਲ ਜ਼ਖ਼ਮੀ ਰਵਿੰਦਰ ਨੇ ਦਮ ਤੋੜ ਦਿੱਤਾ ਪੁਲਸ ਨੇ ਥਾਣਾ ਸੁਲਤਾਨਪੁਰ ਲੋਧੀ ‘ਚ ਹਰਪ੍ਰੀਤ ਸਿੰਘ ਹੈਪੀ, ਜਸਪਾਲ ਸਿੰਘ ਦੋਵੇਂ ਸਕੇਂ ਭਰਾ  ਅਤੇ ਇਕ ਉਨ੍ਹਾਂ ਦੇ ਸਾਲੇ ਸਮੇਤ 3 ਦੋਸ਼ੀਆਂ ‘ਤੇ ਮਾਮਲਾ ਦਰਜ ਕੀਤਾ ਹੈ ਅਤੇ ਕਾਰ ਬਰਾਮਦ ਕਰ ਲਈ ਹੈ, ਮਾਣਯੋਗ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਸ ਸਰਵਣ ਸਿੰਘ ਬੱਲ ਦੇ ਨਿਰਦੇਸਾ ਤੇ ਐਸ ਐਂਚ ਓ ਹਰਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਨਾਲ ਜਾ ਕਿ  ਦੋ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਜਸਪਾਲ ਸਿੰਘ ਦੋਵੇਂ ਪੁੱਤਰ ਗੁਰਬਚਨ ਸਿੰਘ ਵਾਸੀ ਮਹੁੱਲਾ ਪੰਡੋਰੀ ਸੁਲਤਾਨਪੁਰ ਲੋਧੀ ਨੂੰ ਗਿਰਫਤਾਰ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਵੱਲੋਂ ਰਿਮਾਂਡ ਹਾਸਲ ਕੀਤਾ ਜਾਵੇਗਾ ਜਦ ਕਿ ਇੱਕ ਦੋਸ਼ੀ ਉਂਕਾਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਸੈਫਲਾਬਾਦ ਫਰਾਰ ਹੈ ਪੁਲਿਸ ਕਹਿੰਦੀ ਜਲਦ ਉਸ ਨੂੰ ਵੀ ਗਿਰਫ਼ਤਾਰ ਕਰ ਲਿਆ ਜਾਵੇਗਾ ਅਤੇ ਤਿੰਨ ਚਾਰ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ ਜਿਨ੍ਹਾਂ ਦੀ ਪਹਿਚਾਣ ਨਹੀਂ ਹੋ ਸਕੀ

Previous articleBe truthful : So that India does not become a hypocritical nation!
Next articleਵਿਆਹ ਦੀ ਪਹਿਲੀ ਵਰ੍ਹੇਗੰਢ ਤੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ