ਜੀ – 20 ਜਨ ਭਾਗੀਦਾਰੀ ਪ੍ਰੋਗਰਾਮ ਅਧੀਨ ਸਿੱਖਿਆ ਅਧਿਕਾਰੀਆਂ ਤੇ ਅਧਿਆਪਕਾਂ ਦੀ ਮੀਟਿੰਗ ਆਯੋਜਿਤ

ਕਪੁਰਥਲਾ (ਸਮਾਜ ਵੀਕਲੀ) ( ਕੌੜਾ )- ਅੱਜ ਜਿਲ੍ਹਾ ਸਿੱਖਿਆ ਅਫ਼ਸਰ( ਐਲੀਮੈਂਟਰੀ ਸਿੱਖਿਆ) ਕਪੂਰਥਲਾ ਜਗਵਿੰਦਰ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ( ਐਲੀਮੈਂਟਰੀ ਸਿੱਖਿਆ) ਕਪੂਰਥਲਾ ਮੈਡਮ ਨੰਦਾ ਧਵਨ ਦੀ ਪ੍ਰਧਾਨਗੀ ਹੇਠ ਜੀ – 20 ਜਨ ਭਾਗੀਦਾਰੀ ਪ੍ਰੋਗਰਾਮ ਅਧੀਨ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੇ ਐਡੀਸ਼ਨ ਸਾਖਰਤਾ ਤੇ ਸਿੱਖਿਆ ਅਭਿਆਨ ਮਿਸ਼ਨ ਸੰਬੰਧੀ ਸਿੱਖਿਆ ਅਧਿਕਾਰੀਆਂ ਤੇ ਅਧਿਆਪਕਾਂ ਦੀ ਇੱਕ ਅਹਿਮ ਵਿਚਾਰ ਵਟਾਂਦਰਾ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿਚ ਬਲਾਕ ਸਿੱਖਿਆ ਅਫਸਰ ਮਸੀਤਾਂ ਭੁਪਿੰਦਰ ਸਿੰਘ ਜੋਸਨ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਕਪੂਰਥਲਾ – 1 ਰਜੇਸ਼ ਕੁਮਾਰ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਏ।

ਮੀਟਿੰਗ ਵਿੱਚ ਸ਼ਾਮਲ ਸੀ ਐੱਚ ਟੀ ਅਜੀਤ ਸਿੰਘ ਖੈੜਾ,ਸੀ ਐੱਚ ਟੀ ਬਲਬੀਰ ਸਿੰਘ, ਸੀ ਐੱਚ ਟੀ ਬਲਵਿੰਦਰ ਕੁਮਾਰ, ਸੀ ਐੱਚ ਟੀ ਪ੍ਰਵੀਨ ਕੁਮਾਰ, ਗੁਰਦੀਪ ਸਿੰਘ, ਪ੍ਰਾਣ ਕੁਮਾਰ, ਆਦਿ ਨੂੰ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਕਪੂਰਥਲਾ ਜਗਵਿੰਦਰ ਸਿੰਘ ਨੇ ਆਖਿਆ ਕਿ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਮਿਲ਼ੇ ਆਦੇਸ਼ਾਂ ਅਨੁਸਾਰ ਜੀ – 20 ਜਨ ਭਾਗੀਦਾਰੀ ਪ੍ਰੋਗਰਾਮ ਅਧੀਨ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੇ ਐਡੀਸ਼ਨ ਸਾਖਰਤਾ ਤੇ ਸਿੱਖਿਆ ਅਭਿਆਨ ਮਿਸ਼ਨ ਨੂੰ ਆਮ ਲੋਕਾਂ ਅਤੇ ਭਾਈਚਾਰੇ ਤੱਕ ਪਹੁੰਚਾਣ ਲਈ ਸਾਨੂੰ ਵਿਸ਼ੇਸ਼ ਯਤਨ ਕਰਨੇ ਪੈਣਗੇ। ਓਹਨਾਂ ਕਿਹਾ ਕਿ ਭਾਰਤ ਸਰਕਾਰ ਦਾ ਇਹ ਮਿਸ਼ਰਣ ਯੋਗ ਵਿਦਿਆਰਥੀਆਂ ਦੀ ਬੁਨਿਆਦੀ ਸਿੱਖਿਆ ਨੂੰ ਮਜ਼ਬੂਤ ਕਰਨ ਹਿੱਤ ਸ਼ੁਰੂ ਕੀਤਾ ਗਿਆ ਹੈ ਨੂੰ ਹਰ ਪਿੰਡ ਅਤੇ ਸ਼ਹਿਰ ਤੱਕ ਲੈ ਕੇ ਜਾਣਾ ਹੈ ਇਸ ਕੰਮ ਨੂੰ ਅਧਿਆਪਕਾਂ, ਸਕੂਲ ਮੈਨੇਜਮੈਂਟ ਕਮੇਟੀਆਂ, ਸਿੱਖਿਆ ਮਾਹਿਰਾਂ, ਮਾਪਿਆਂ, ਐਨ ਜੀ ਓਜ਼, ਮੀਡੀਆ ਅਡਵਾਈਜ਼ਰਾਂ, ਐਵਾਰਡੀਜ ਅਤੇ ਐਡਮਿਨਸਟੇਟਰਾਂ ਦੀ ਮਦੱਦ ਨਾਲ਼ ਪੂਰਾ ਕੀਤਾ ਜਾ ਸਕਦਾ ਹੈ। ਓਹਨਾਂ ਉਕਤ ਮਿਸ਼ਨ ਦੀ ਪੂਰਤੀ ਲਈ ਹਾਜ਼ਰੀਨ ਨੂੰ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਆ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੀਨੀਅਰ ਪੱਤਰਕਾਰ ਜਗਦੀਸ਼ ਸਿੰਘ ਗਿੱਲ ਦੀ ਮੌਤ ‘ਤੇ ਸਮਾਰਟ ਸਕੂਲ ਹੰਬੜਾਂ ਦੇ ਸਮੂਹ ਸਟਾਫ ਵੱਲੋਂ ਦੁੱਖ ਦਾ ਪ੍ਰਗਟਾਵਾ
Next articleਗ਼ਜ਼ਲ