(ਸਮਾਜ ਵੀਕਲੀ)
ਸ਼ੀਸ਼ੇ ਉਤੇ ਧੂੜ ਜੰਮੀ ਏ
ਕਾਹਤੋਂ ਮੁਖੜਾ ਧੋਈ ਜਾਂਦਾ ।
ਯਾਰਾ ਤੇਰੇ ਹੁੰਝੂ ਮੁਕ ਗਏ,
ਫਿਰ ਵੀ ਕਾਹਤੋਂ ਰੋਈ ਜਾਂਦਾ।
ਚੋਗਾ ਪਾ ਪਾ ਥੱਕ ਗਿਆ ਏ
ਸ਼ਿਕਰੇ ਪੰਛੀ ਕਿਥੇ ਮੁੜਦੇ,
ਤੱਕਦਾ ਤੱਕਦਾ ਥੱਕ ਗਿਆ ਏ
ਹਾਸੇ ਦਾ ਪਰਦਾ ਮੁੱਖ ਤੇ ਪਾਕੇ
ਕਾਹਨੂੰ ਗਮ ਲਕੋਈ ਜਾਂਦਾ
ਸ਼ੀਸ਼ੇ ਉਤੇ ਧੂੜ ਜੰਮੀ ਏ
ਕਾਹਤੋਂ ਮੁਖੜਾ ਧੋਈ ਜਾਂਦਾ।
ਕੁਲਦੀਪ ਸਾਹਿਲ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly