(ਸਮਾਜ ਵੀਕਲੀ)
ਸਦਾ ਸੁੱਖ, ਪੰਜਾਬ ਦੀ ਮੰਗਦੇ ਹਾ।
ਨਫ਼ਰਤ ਨੂੰ ਕਿੱਲੀ ਟੰਗਦੇ ਹਾਂ
ਜਦੋਂ ਵਿਗੜੇ ਬੋਲ-ਕਬੋਲ ਜਿਹੇ
ਫਿਰ ਦਿਲ ਨੂੰ ਪੈਂਦੇ ਹੌਲ ਜਿਹੇ,
ਕੁਦਰਤ ਦੇ ਸਭ ਬੰਦੇ ਨੇ
ਕੌਣ ਚੰਗੇ, ਕੌਣ ਮੰਦੇ ਨੇ,
ਮਾਸ ਦੇ ਪੁਤਲੇ ਉਤੇ ਲਾਈ ,
ਕਿਹਨੇ ਮੋਹਰ ਧਰਮ ਅਤੇ ਜਾਤਾਂ ਦੀ,
ਇਨਸਾਨ ਧਰਮ ਦੀ ਗੱਲ
ਕਰੋ ਕੋਈ ਨਾਲੇ,
ਇਨਸਾਨੀ ਜਾਤਾਂ ਪਾਤਾਂ ਦੀ।
ਬਹੁਤਾ ਗੁੱਸਾ ਮੰਨ ਨਾ ਹੰਢਾਈਏ
ਜੀਵਨ ਕਣੀਆਂ ਰੱਜ ਹੰਢਾਈਏ ,
ਹਰ ਵੇਲੇ ਉਹ ਖੈਰਾ ਮੰਗਣ
ਜਦ ਵੀ ਕੋਲੋ ਲੰਘਦੇ ਹਾਂ,
ਸਦਾ ਸੁੱਖ, ਪੰਜਾਬ ਦੀ ਮੰਗਦੇ ਹਾ
ਨਫ਼ਰਤ ਨੂੰ ਕਿੱਲੀ ਟੰਗਦੇ ਹਾਂ।
ਕੁਲਦੀਪ ਸਾਹਿਲ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly