ਜ਼ਿਲ੍ਹਾ ਕਪੂਰਥਲਾ ਦੇ ਵੱਡੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਨੇ ਭਰੀ ਦਿੱਲੀ ਮੋਰਚੇ ਵਿਚ ਹਾਜ਼ਰੀ

ਕੈਪਸ਼ਨ - ਦਿੱਲੀ ਮੋਰਚੇ ਵਿੱਚ ਜ਼ਿਲ੍ਹਾ ਕਪੂਰਥਲਾ ਦੇ ਕਿਸਾਨ ਮਜ਼ਦੂਰ ਸਟੇਜ ਦੀ ਕਾਰਵਾਈ ਚਲਾਉਂਦੇ ਸਮੇਂ ਦੀ ਤਸਵੀਰ।

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ, ਜਿਲਾ ਕਪੂਰਥਲਾ ਦੇ ਪਰਧਾਨ ਸਰਵਨ ਸਿੰਘ ਬਾਊਪੁਰ, ਜਿਲਾ ਸਕੱਤਰ ਸੁਖਪ੍ਰੀਤ ਸਿੰਘ ਪੱਸਣ ਕਦੀਮ, ਜਿਲਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆ,ਸਕੱਤਰ ਹਰਪ੍ਰੀਤ ਸਿੰਘ ਕੋਟਲੀ,ਜਗਮੋਹਨਦੀਪ ਸਿੰਘ, ਨਿਸ਼ਾਨ ਸਿੰਘ ਨਡਾਲਾ,ਹਾਕਮ ਸਿੰਘ ਸ਼ਾਹਜਹਾਨ ਪੁਰ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਅੱਜ ਦਿੱਲੀ ਵਿਖੇ ਲੱਗੇ ਮੋਰਚੇ ਨੂੰ ਚਾਹੇ ਸਾਢੇ ਅੱਠ ਮਹੀਨੇ ਹੋ ਗਏ ਹਨ। 600 ਦੇ ਲਗਭਗ ਕਿਸਾਨ ਸ਼ਹਾਦਤਾਂ ਵੀ ਦੇ ਚੁੱਕੇ ਹਨ ।

ਉਹਨਾ ਕਿਹਾ ਕਿ ਕਿਸਾਨਾਂ ਦੀਆਂ ਦਿੱਲੀ ਮੋਰਚੇ ਵਿੱਚ ਏਨੀਆਂ ਸ਼ਹਾਦਤਾਂ ਹੋਣ ਦੇ ਬਾਵਜੂਦ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋ ਕਿਰਸਾਨੀ ਮੰਗਾਂ ਨੂੰ ਅਣਗੌਲਿਆਂ ਕਰਨਾਂ ਉਸਦੀਆਂ ਕਾਰਪੋਰੇਟ ਘਰਾਣਿਆਂ ਨਾਲ ਕੀਤੀਆਂ ਸੰਧੀਆਂ ਦਾ ਹੰਕਾਰ ਹੈ । ਜਿਥੇ ਦੇਸ਼ ਭਰ ਤੋ ਇਸ ਅੰਨਦੋਲਨ ਨੂੰ ਚੜਦੀਕਲਾ ਵਿਚ ਰੱਖਣ ਲਈ ਤਾਮਿਲਨਾਡੂ ਕੰਨਿਆਂ ਕੁਮਾਰੀ , ਕੇਰਲਾ ਯੂ ਪੀ ,ਬਿਹਾਰ, ਹਰਿਆਣਾ, ਬੰਗਾਲ,ਗੁਜਰਾਤ ਤੱਕ ਦੇ ਕਿਸਾਨ, ਸੰਸਥਾਵਾਂ,ਬੁੱਧੀ ਜੀਵੀ ਵਰਗ ਇਸ ਕਿਸਾਨ ਅੰਨਦੋਲਨ ਵਿੱਚ ਡੱਟੇ ਹਨ ।ਇਹ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਮੋਦੀ ਅਤੇ ਕਾਰਪੋਰੇਟਾਂ ਦੀ ਸਰਕਾਰ ਦੇ ਦਿਨ ਪੁਗ ਚੁਕੇ ਹਨ ।

ਇਹ ਅੰਨਦੋਲਨ ਸ਼ਾਤਮਈ ਤਰੀਕੇ ਨਾਲ ਚਲਦਾ ਹੋਇਆ ਸਾਮਰਾਜਵਾਦੀ ਕਾਰਪੋਰੇਟ ਘਰਾਣਿਆਂ ਪੱਖੀ ਸਿਸਟਮ ਨੂੰ ਲਾਂਭੇ ਕਰ ਕਿ ਇਕ ਨਵੇ ਕਿਸਾਨਾਂ ਮਜ਼ਦੂਰਾਂ ਪੜੇ ਲਿਖੇ ਅਤੇ ਰੋਜ਼ਗਾਰ ਪੱਖੀ ਸਮਾਜ ਦੀ ਸਿਰਜਨਾ ਕਰੇਗਾ । ਕਿਸਾਨ ਆਗੂਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਫਿਰ ਅਪੀਲ ਕੀਤੀ ਕੀ ਤਹਾਨੂੰ ਕਿਸਾਨਾਂ ਦੀਆਂ ਮੰਗਾ ਮੰਨ ਲੈਣੀਆਂ ਚਾਹੀਦੀਆਂ ਹਨ। ਆਰਡੀਨੈਂਸ ਰੱਧ ਕਰ ਦੇਣੇ ਚਹੀਦੇ ਹਨ।ਬਿਜਲੀ ਬਿਲ ਵਾਪਸ ਲੈ ਲੈਣਾ ਚਾਹੀਦਾ ਹੈ ਅਤੇ ਦੇਸ਼ ਵਿੱਚ ਕਰੀਬ 7200 ਸਾਰਕਰੀ ਖੇਤੀ ਮੰਡੀਆਂ ਦੀ ਜਗਾ 36000 ਸਰਕਰੀ ਖਰੀਦ ਕੇਂਦਰ ਖੋਲਣੇ ਚਾਹੀਦੇ ਹਨ ਅਤੇ ਡਾ ਸੁਆਮੀਨਾਥਨ ਦੀਆਂ ਸਿਫਾਰਸ਼ਾਂ ਅਨੁਸਾਰ 23 ਫਸਲਾਂ ਦੀ ਖ੍ਰੀਦ ਕਰਨ ਵਾਲਾ ਕਾਨੂੰਨ ਬਣਾਉਣ ਚਾਹੀਦਾ ਹੈ ।

ਕਿਸਾਨ ਆਗੂਆਂ ਨੇ ਦੇਸ਼ ਭਰ ਦੇ ਹਰੇਕ ਵਰਗ ਨੂੰ ਵੀ ਅਪੀਲ ਕੀਤੀ ਕਿ ਇਹ ਅੰਨਦੋਲਨ ਸਾਰਿਆਂ ਦੀ ਰੋਟੀ ਦੀ ਲੜਾਈ ਲਈ ਹੈ । ਸਾਨੂੰ ਸਾਰਿਆਂ ਨੂੰ ਇਸ ਅੰਨਦੋਲਨ ਵਿਚ ਹਾਜਰੀ ਅਤੇ ਹਰ ਪੱਖੋਂ ਮੱਦਦ ਕਰਨੀ ਚਾਹੀਦੀ ਹੈ । ਇਸ ਸਮੇ ਪਰਮਜੀਤ ਸਿੰਘ ਅਮਰਜੀਤ ਪੁਰ, ਹਰਵਿੰਦਰ ਸਿੰਘ ਉਚਾ ,ਪਰਮਜੀਤ ਸਿੰਘ ਜੱਬੋਵਾਲ ,ਅਵਤਾਰ ਸਿੰਘ ਉਚਾ, ਬਲਦੇਵ ਸਿੰਘ ਦੌਲਤਪੁਰ, ਸ਼ੇਰ ਸਿੰਘ ਮਹੀਵਾਲ ,ਰਜਵਿੰਦਰ ਸਿੰਘ ਨੰਗਲ,ਮਨਜੀਤ ਸਿੰਘ ਸਕੱਤਰ ਡੱਲਾ ,ਸੁਖਪ੍ਰੀਤ ਸਿੰਘ ਰਾਮੇ, ਨਿਸ਼ਾਨ ਸਿੰਘ ਸੰਰਪੰਚ ਪੱਸਣ ਕਦੀਮ, ਜਰਨੈਲ ਸਿੰਘ ਰਾਮੇ, ਭਜਣ ਸਿੰਘ ਖਿਜਰਪੁਰ, ਹਰਨੇਕ ਸਿੰਘ ਖਜਾਨਚੀ ਸੁਲਤਾਨਪੁਰ ਲੋਧੀ, ਲਖਵਿੰਦਰ ਸਿੰਘ ਗਿੱਲਾ ਆਦਿ ਹਾਜਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਸ਼ਾ ਦੇ ਰਾਖੇ
Next articleਖੋਜੇਵਾਲ ਨੇ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਦੇ ਲੋਕਾਂ ਦੇ ਭਲੇ ਲਈ ਕੀਤੇ ਗਏ ਐਲਾਨ ਹਲਕੇ ਦੇ ਲੋਕਾਂ ਨਾਲ ਕੀਤੇ ਸਾਂਝੇ