ਚੰਗਾ ਦੋਸਤ ਇੱਕ ਖ਼ਜ਼ਾਨੇ ਵਾਂਗ ਹੁੰਦਾ ਹੈ

(ਸਮਾਜ ਵੀਕਲੀ)

ਜੇ ਤੁਹਾਡੇ ਕੋਲ ਅਜਿਹਾ ਕੋਈ ਆਪਣਾ ਹੈ ਜੋ ਤੁਹਾਡੀ ਖਾਮੋਸ਼ੀ ਨੂੰ ਸਮਝਦਾ ਹੈ ਤਾਂ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਹੋ।

ਜੇ ਕੋਈ ਚਿਹਰਾ ਦੀ ਤੁਹਾਡੇ ਦਿਲ ਦਾ ਹਾਲ ਬੁੱਝ ਲੈਂਦਾ ਹੈ ਪਰ ਯਕੀਨ ਜਾਣੋ ਤੁਸੀਂ ਖ਼ੁਸ਼ਕਿਸਮਤ ਹੋ।

ਜੇ ਕੋਈ ਤੁਹਾਡੇ ਹਾਸੇ ਦੇ ਪਿੱਛੇ ਲੁਕੇ ਹੋਏ ਦਰਦ ਨੂੰ ਪਛਾਣ ਲੈਂਦਾ ਹੈ ਤਾਂ ਤੁਸੀਂ ਕਦੇ ਵੀ ਇਕੱਲੇ ਨਹੀਂ ਰਹੋਗੇ।

ਜੇ ਤੁਹਾਡੇ ਕੋਲ ਵਿਹਲੀਆਂ ਗੱਲਾਂ ਕਰਨ ਲਈ ਕੋਈ ਦੋਸਤ ਹੈ ਤੁਸੀਂ ਕਦੀ ਵੀ ਡਿਪ੍ਰੈਸ਼ਨ ਦਾ ਸ਼ਿਕਾਰ ਨਹੀਂ ਹੋਵੋਗੇ।

ਜੇ ਕੁਦਰਤ ਨੇ ਤੁਹਾਨੂੰ ਖਿੜ-ਖਿੜਾ ਕੇ ਹੱਸਣ ਦੀ ਨਿਆਮਤ ਬਖਸ਼ੀ ਹੈ ਤਾਂ ਤੁਹਾਡੀ ਜਿੰਦਗੀ ਖੁਸ਼ੀਆਂ ਨਾਲ ਭਰੀ ਰਹੇਗੀ।

ਜੇਕਰ ਤੁਹਾਡੇ ਕੋਲ ਕੋਈ ਵਿਸ਼ਵਾਸਪਾਤਰ ਮਿੱਤਰ ਹੈ ਜਿਸ ਨਾਲ ਤੁਸੀਂ ਆਪਣੇ ਦਿਲ ਦੀ ਹਰ ਗੱਲ ਸਾਂਝੀ ਕਰ ਸਕਦੇ ਹੋ ਤਾਂ ਸਮਝੋ ਪ੍ਰਮਾਤਮਾ ਨੇ ਤੁਹਾਨੂੰ ਖਜ਼ਾਨਾ ਬਖਸ਼ਿਆ ਹੈ।

ਜ਼ਿੰਦਗੀ ਵਿੱਚ ਖੁਸ਼ ਰਹਿਣ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ। ਕੋਈ ਆਪਣਾ ਜੋ ਤੁਹਾਨੂੰ ਸਮਝੇ, ਸੁਖ ਦੁਖ ਵਿਚ ਤੁਹਾਡਾ ਸਾਥ ਦੇਵੇ ਕੁਦਰਤ ਦੀ ਇੱਕ ਨਿਆਮਤ ਹੁੰਦਾ ਹੈ। ਭਰੋਸੇਯੋਗ ਮਿੱਤਰ ਇੱਕ ਖ਼ਜ਼ਾਨੇ ਦੀ ਤਰ੍ਹਾਂ ਹੁੰਦਾ ਹੈ ਜੋ ਮੁਸੀਬਤ ਵੇਲੇ ਸਾਡਾ ਸਾਥ ਦਿੰਦਾ ਹੈ। ਕੀ ਤੁਹਾਡੇ ਕੋਲ ਅਜਿਹਾ ਕੋਈ ਮਨੁੱਖ ਹੈ ਤਾਂ ਉਸ ਨੂੰ ਸੰਭਾਲ ਕੇ ਰੱਖੋ।ਓਹ ਹੀ ਅਸਲ ਵਿੱਚ ਤੁਹਾਡੀ ਅਸਲੀ ਤਾਕਤ ਹੈ। ਹਜ਼ਾਰਾਂ ਚੀਜ਼ਾਂ ਦੇ ਹੁੰਦਿਆਂ ਵੀ ਜੇਕਰ ਇੱਕ ਚੰਗਾ ਦੋਸਤ ਨਾ ਹੋਵੇ ਤਾਂ ਜ਼ਿੰਦਗੀ ਅਧੂਰੀ ਰਹਿੰਦੀ ਹੈ।

ਤੁਸੀਂ ਆਪਣੇ ਦੋਸਤ ਨਾਲ ਹਰ ਕਿਸੇ ਬਾਰੇ ਗੱਲ ਕਰ ਸਕਦੇ ਹੋ। ਆਪਣੇ ਪਰਿਵਾਰ ਆਪਣੇ ਜੀਵਨ-ਸਾਥੀ ਜਾਂ ਆਪਣੇ ਸਹਿਯੋਗੀਆਂ ਨਾਲ ਹੋਇਆ ਕੋਈ ਵੀ ਮਨ ਮੁਟਾਵ ਦੋਸਤ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਦੋਸਤ ਹਮੇਸ਼ਾ ਸਾਨੂੰ ਸਹੀ ਰਾਹ ਦਿਖਾਉਂਦੇ ਹਨ। ਦੋਸਤੀ ਇੱਕ ਬਹੁਤ ਪਵਿੱਤਰ ਰਿਸ਼ਤਾ ਹੈ। ਇਸ ਰਿਸ਼ਤੇ ਦੀਆਂ ਗੰਢਾਂ ਖੂਨ ਦੇ ਰਿਸ਼ਤੇ ਦੀਆਂ ਗੰਢਾਂ ਨਾਲੋਂ ਵੀ ਮਜ਼ਬੂਤ ਹੁੰਦੀਆਂ ਹਨ। ਦੋਸਤੀ ਵੱਲ ਹੌਲੀ-ਹੌਲੀ ਵਧੋ ਤੇ ਫਿਰ ਚੱਟਾਨ ਵਾਂਗ ਦ੍ਰਿੜ ਹੋ ਜਾਵੋ।

ਹਰਪ੍ਰੀਤ ਕੌਰ ਸੰਧੂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਛੋਟਾ ਰਾਜਨ 1999 ਦੇ ਕਤਲ ਕੇਸ ਵਿੱਚ ਦੋਸ਼ਮੁਕਤ
Next articleਥਲੇਸ ਸਕੂਲ ਵਿਖੇ ਤਰਕਸ਼ੀਲ ਸਮਾਗਮ ਹੋਇਆ