ਥਾਣੇ ਵਿਚੋਂ ਫੋਨ ਕਰਕੇ ਕਿਸੇ ਨੇ ਕੀਤਾ ਵਿਕਾਸ ਦੁਬੇ ਨੂੰ ਚੌਕਸ

ਕਾਨਪੁਰ (ਯੂਪੀ) (ਸਮਾਜਵੀਕਲੀ) :  ਕਾਨਪੁਰ ਵਿਚ ਅੱਠ ਪੁਲੀਸ ਮੁਲਾਜ਼ਮਾਂ ਦੀ ਹੱਤਿਆ ਦੇ ਮੁੱਖ ਦੋਸ਼ੀ ਗੈਂਗਸਟਰ ਵਿਕਾਸ ਦੂਬੇ ਦੇ ਇਨਾਮੀ ਸਾਥੀ ਸ਼ੰਕਰ ਅਗਨੀਹੋਤਰੀ ਨੂੰ ਐਤਵਾਰ ਨੂੰ ਕਲਿਆਣਪੁਰ ਵਿਚ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਉੁਸ ਦੇ ਪੈਰ ਵਿੱਚ ਗੋਲੀ ਲੱਗੀ ਹੈ। ਮੁਲਜ਼ਮ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਅਾ ਗਿਆ ਹੈ।

ਇਸ ਬਦਮਾਸ਼ ’ਤੇ 25 ਹਜ਼ਾਰ ਦਾ ਇਨਾਮ ਹੈ। ਹਸਪਤਾਲ ਪੁੱਜਦੇ ਵੇਲੇ ਸੰਕਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ 2-3 ਜੁਲਾਈ ਦੀ ਰਾਤ ਨੂੰ ਗੈਂਗਸਟਰ ਵਿਕਾਸ ਦੁਬੇ ਨੂੰ ਚੌਬੇਪੁਰ ਥਾਣੇ ਵਿੱਚੋਂ ਕਿਸੇ ਦਾ ਫੋਨ ਆਇਆ ਸੀ ਤੇ ਇਸ ਮਗਰੋਂ ਦੁਬੇ ਨੇ ਪੁਲੀਸ ਨਾਲ ਮੁਕਾਬਲਾ ਕਰਨ ਲਈ ਫੋਨ ਕਰਕੇ ਆਪਣੇ ਬਾਕੀ ਸਾਥੀਆਂ ਨੂੰ ਸੱਦ ਲਿਆ ਸੀ।

Previous articleਉੜੀਸਾ: ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਚਾਰ ਮਾਓਵਾਦੀ ਹਲਾਕ
Next articleਸ਼ਹੀਦ ਸਲੀਮ ਖ਼ਾਨ ਨੂੰ ਸ਼ਰਧਾਂਜਲੀਆਂ ਭੇਟ