ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ 24 ਫਰਵਰੀ (ਹਰਜਿੰਦਰ ਪਾਲ ਛਾਬੜਾ) -ਭਗਤੀ ਲਹਿਰ ਦੇ ਮੋਢੀ ਇਨਕਲਾਬੀ ਵਿਚਾਰਾਂ ਦੇ ਧਾਰਨੀ, ਸਮਾਜਿਕ ਭੇਦਭਾਵ ਨੂੰ ਖਤਮ ਕਰਨ ਵਾਲੇ ਪੈਂਗਬਰੀ ਪੁਰਸ਼ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 647 ਵੈਂ ਪ੍ਰਕਾਸ਼ ਪੁਰਬ ਮੌਕੇ ਸਮਰਪਿਤ ਸਮਾਗਮ ਅੱਜ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਕਰਵਾਏ ਗਏ। ਇਸ ਮੌਕੇ ਜਿੱਥੇ ਕਥਾ ਕੀਰਤਨ ਸਮਾਗਮ ਹੋਏ ਓਥੇ ਹੀ ਨਗਰ ਕੀਰਤਨ ਸਜਾਇਆ ਗਿਆ ਅਤੇ ਲੰਗਰ ਵੀ ਲਾਏ ਗਏ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਸ੍ਰ ਹਰਪਾਲ ਸਿੰਘ ਚੀਮਾ ਨੇ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਪਹੁੰਚ ਕੇ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ। ਉਹਨਾਂ ਦੱਸਿਆ ਕਿ ਅੱਜ ਦੇ ਆਧੁਨਿਕ ਸਮੇਂ ਵਿਚ ਸਾਨੂੰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਦਰਸਾਏ ਮਾਰਗ ਤੇ ਚੱਲਣ ਦੀ ਲੋੜ ਹੈ। ਸਾਨੂੰ ਸਮਾਜ ਵਿਚ ਆਪਸੀ ਭਾਈਚਾਰੇ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ। ਮਨੂੰਵਾਦੀ ਸੋਚ ਦਾ ਖੰਡਣ ਕਰਨਾ ਚਾਹੀਦਾ ਹੈ।
ਇਸ ਮੌਕੇ ਬਾਬਾ ਸੇਵਕ ਦਾਸ ਜੀ ਨੇ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਅੱਜ ਹਲਕਾ ਦਿੜ੍ਹਬਾ ਦੇ ਪਿੰਡਾ ਵਿੱਚ ਪ੍ਰਸਿੱਧ ਅਦਾਕਾਰ ਕਰਮਜੀਤ ਅਨਮੋਲ, ਐਡਵੋਕੇਟ ਤਪਿੰਦਰ ਸਿੰਘ ਸੋਹੀ ਓ ਐਸ ਡੀ ਵਿੱਤ ਮੰਤਰੀ ਪੰਜਾਬ ਨੇ ਉਚੇਚੇ ਤੌਰ ਤੇ ਹਾਜ਼ਰੀ ਲਵਾਈ।ਨੇੜਲੇ ਪਿੰਡ ਖਡਿਆਲ ਵਿਖੇ ਵੀ ਵੱਡੇ ਪੱਧਰ ਤੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਜਿੱਥੇ ਸੋਭਾ ਯਾਤਰਾ ਤੋਂ ਇਲਾਵਾ ਵੱਡੇ ਪੱਧਰ ਤੇ ਸਮਾਗਮ ਕੀਤੇ ਗਏ।ਇਸ ਮੌਕੇ ਸੰਸਾਰ ਪ੍ਰਸਿੱਧ ਕਬੱਡੀ ਬੁਲਾਰੇ ਸਤਪਾਲ ਮਾਹੀ ਖਡਿਆਲ, ਭਾਜਪਾ ਆਗੂ ਮਾਸਟਰ ਅਜੈਬ ਸਿੰਘ ਰਟੌਲ, ਅਕਾਲੀ ਦਲ ਦੇ ਹਲਕਾ ਇੰਚਾਰਜ ਗੁਲਜ਼ਾਰ ਸਿੰਘ ਮੂਨਕ, ਹਰਪਾਲ ਸਿੰਘ ਖਡਿਆਲ ਚੇਅਰਮੈਨ ਪੀ ਏ ਡੀ ਬੀ ਬੈਂਕ ਸੁਨਾਮ, ਸਰਪੰਚ ਕੈਪਟਨ ਲਾਭ ਸਿੰਘ, ਰਣ ਸਿੰਘ ਪ੍ਰਧਾਨ ਕੋਪ ਸੁਸਾਇਟੀ ਖਡਿਆਲ,ਪੰਚ ਪ੍ਰਗਟ ਸਿੰਘ, ਰਵਿੰਦਰ ਸਿੰਘ ਮਾਨ ਮਹਿਲਾਂ, ਅਕਾਲੀ ਦਲ ਮਾਨ ਦੇ ਆਗੂਆਂ ਨੇ ਪਹੁੰਚ ਕੇ ਸੰਗਤਾਂ ਨੂੰ ਵਧਾਈ ਦਿੱਤੀ।ਇਸ ਮੌਕੇ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਲਾਲ ਸਿੰਘ ਗੋਰਾ, ਮਾਸਟਰ ਅੰਗਰੇਜ ਸਿੰਘ, ਨਾਜਰ ਸਿੰਘ, ਜਸਪਾਲ ਸਿੰਘ ਭੱਟੀ, ਸੁੱਖਵਿੰਦਰ ਸਿੰਘ ਸੁੱਖਾ, ਬਿੱਕਰ ਸਿੰਘ ਸਾਬਕਾ ਸਰਪੰਚ,ਜਸਪ੍ਰੀਤ ਸਿੰਘ ਜੱਸੀ, ਜਸਪਾਲ ਸਿੰਘ ਪਰੈਟੀ, ਬਲਵਿੰਦਰ ਸਿੰਘ ਬੱਬੀ ਪੰਚ, ਬਾਵਾ ਸਿੰਘ ਪੰਚ, ਸਿੰਗਾਰਾ ਸਿੰਘ ਪੰਚ, ਗੁਰਜੰਟ ਸਿੰਘ ਪੰਚ ਗੁਰਸੇਵਕ ਸਿੰਘ ਲੱਡੂ, ਜਗਦੀਪ ਸਿੰਘ ਘਾਕੀ, ਹੈਪੀ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly