ਲੁਧਿਆਣਾ 26 ਫਰਵਰੀ (ਰਮੇਸ਼ਵਰ ਸਿੰਘ) ਆਪਣੀਆ ਲਟਕਦੀਆਂ 40 ਮੰਗਾਂ ਨੂੰ ਲੈਕੇ ਕਿ ਅੱਜ ਜੁਆਇੰਟ ਫੋਰਮ ਅਤੇ ਬਿਜਲੀ ਏਕਤਾ ਮੰਚ ਪੰਜਾਬ ਦੇ ਫੈਸਲੇ ਅਨੁਸਾਰ ਸਾਰੇ ਪੰਜਾਬ ਵਿੱਚ ਸਰਕਲ ਪੱਧਰ ਉੱਤੇ ਮੈਨੇਜਮੈਂਟ ਦੇ ਅਰਥੀ ਫੂਕ ਮੁਜ਼ਾਹਰੇ ਕਰਨ ਉਪਰੰਤ ਡੀਸੀ ਅਤੇ ਐਸ ਡੀ ਐਮ ਰਾਹੀਂ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਦੇਣ ਦੇ ਸਿਲਸਿਲੇ ਵਜੋਂ ਲੁਧਿਆਣਾ ਵਿਖੇ ਵੀ ਮੁੱਖ ਚੀਫ ਇੰਜਨੀਅਰ ਕੇਂਦਰੀ ਜੋਨ ਦੇ ਦਫਤਰ ਦੇ ਬਾਹਰ ਵਿਸ਼ਾਲ ਰੋਸ ਧਰਨਾ ਦੇਣ ਉਪਰੰਤ ਮੈਨੇਜਮੈਂਟ ਦੀ ਅਰਥੀ ਫੂਕੀ ਗਈ ਅਤੇ ਲੁਧਿਆਣਾ ਦੇ ਡੀਸੀ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ। ਬਿਜਲੀ ਮੁਲਾਜ਼ਮਾਂ ਦੀਆਂ 40 ਮੰਗਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਬਿਜਲੀ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ 1/1/16 ਤੋਂ ਪੇਅ ਰੀਵਿਜਨ/ ਪੈਨਸ਼ਨ ਸੋਧ ਦਾ ਬਕਾਇਆ ਜਾਰੀ ਕਰਨ, ਸੀ ਆਰ ਏ 295/19 ਤਹਿਤ ਭਰਤੀ ਸਹਾਇਕ ਲਾਈਨ ਮੈਨਾਂ ਦੀਆਂ ਰੋਕੀਆਂ ਤਨਖਾਹਾਂ ਪੂਰੇ ਬਕਾਏ ਸਮੇਤ ਜਾਰੀ ਕਰਨ ਅਤੇ ਦਰਜ ਪਰਚਿਆਂ ਨੂੰ ਖਤਮ ਕਰਨ, 17/7/20 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਪਰ ਕੇਂਦਰੀ ਸਕੇਲਾਂ ਦੀ ਥਾਂ ਬਿਜਲੀ ਨਿਗਮ ਦੇ ਸਕੇਲ ਲਾਗੂ ਕਰਨਾ, ਪੇ ਰੀਵਿਜਨ ਨਾਲ ਬਣੀ ਅਨਾਮਲੀਆਂ ਨੂੰ ਦੂਰ ਕਰਨ, ਭੱਤੇ ਅਤੇ ਸਮਾਂ ਵੱਧ ਸਕੇਲ ਲਾਗੂ ਕਰਵਾਉਣ, ਸੋਧ ਹੋਣ ਤੱਕ ਪਹਿਲਾਂ ਵਾਂਗ ਜਾਰੀ ਰੱਖੇ ਜਾਣ, ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਓ ਸੀ ਅਤੇ ਬਰਾਬਰ ਦੀਆਂ ਕੈਟਾਗਰੀਆਂ ਨੂੰ ਟੇਬਲ ਨੰ 4 ਅਨੁਸਾਰ ਪੇ ਬੈਂਡ ਦਾ ਬਣਦਾ ਲਾਭ ਦੇਣਾ, ਲੱਗੇ ਓਵਰ ਟਾਈਮ ਜਾਰੀ ਕਰਨ, ਸੋਲੇਸ਼ੀਅਮ ਪਾਲਿਸੀ ਨੂੰ ਵਿਵਹਾਰਿਕ ਬਣਾ ਕੇ ਲਾਗੂ ਕਰਨਾ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮੰਗਾਂ ਹਨ ਜਿਨ੍ਹਾਂ ਚੋਂ ਬਹੁਤੀਆਂ ਨੂੰ ਮੰਨਣ ਤੋਂ ਬਾਅਦ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਸਰਕਾਰ ਅਤੇ ਬਿਜਲੀ ਮਨੇਜਮੈਂਟ ਦੀ ਅਜਿਹੀ ਬੇਰੁਖੀ ਕਾਰਨ ਬਿਜਲੀ ਏਕਤਾ ਮੰਚ ਅਤੇ ਜੁਆਇੰਟ ਫੋਰਮ ਵੱਲੋਂ ਸਾਂਝੇ ਪ੍ਰੋਗਰਾਮ ਦਿੱਤੇ ਗਏ ਹਨ ਜਿਸ ਤਹਿਤ ਬੀਤੇ ਦਿਨੀਂ ਬਿਜਲੀ ਮੰਤਰੀ ਦੀ ਕੋਠੀ ਦੇ ਬਾਹਰ ਧਰਨਾ ਲਗਾਇਆ ਗਿਆ ਸੀ ਅਤੇ ਅੱਜ ਸਰਕਲ ਪੱਧਰ ਤੇ ਅਰਥੀ ਫੂਕ ਮੁਜ਼ਾਹਰੇ ਘੈਂਟਕੀਤੇ ਜਾ ਰਹੇ ਹਨ। 21 ਫਰਵਰੀ ਤੋਂ 5 ਮਾਰਚ ਤੱਕ ਵਰਕ ਟੂ ਰੂਲ ਸਖ਼ਤੀ ਨਾਲ ਲਾਗੂ ਕਰਨ, 6 ਮਾਰਚ ਨੂੰ ਮੁੱਖ ਬਿਜਲੀ ਦਫਤਰ ਪਟਿਆਲਾ ਵਿਖੇ ਸੂਬਾ ਪੱਧਰੀ ਧਰਨਾ, 13 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ ਸੰਗਰੂਰ ਵਿਖੇ ਰੋਸ ਮੁਜਾਹਰਾ ਕਰਨ ਦਾ ਪ੍ਰੋਗਰਾਮ ਦਿੱਤਾ ਗਿਆ ਹੈ। ਮੁਲਾਜਮ ਆਗੂਆਂ ਨੇ ਦੱਸਿਆ ਕਿ ਜੇਕਰ ਫੇਰ ਵੀ ਸਰਕਾਰ ਤੇ ਮਨੇਜਮੈਂਟ ਟੱਸ ਤੋਂ ਮੱਸ ਨਾ ਹੋਈ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਤਿੱਖੇ ਸੰਘਰਸ਼ ਦਿੱਤੇ ਜਾਣਗੇ। ਇਸ ਮੌਕੇ ਰਘਵੀਰ ਸਿੰਘ ਮੁੱਖ ਜਥੇਬੰਦਕ ਸਕੱਤਰ ਟੀਐਸਯੂ ਪੰਜਾਬ, ਰਛਪਾਲ ਸਿੰਘ ਡਿਪਟੀ ਜਨਰਲ ਸਕੱਤਰ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਤੇ ਮੈਂਬਰ ਐਫ ਈ,ਮੀਤ ਪ੍ਰਧਾਨ ਕਰਤਾਰ ਸਿੰਘ, ਸੁਖਦੇਵ ਸਿੰਘ ਜੋਨ ਆਗੂ, ਜੋਗਿੰਦਰ ਸਿੰਘ ਆਗੂ , ਹਰਦੀਪ ਸਿੰਘ,ਦਲਜੀਤ ਸਿੰਘ, ਸੁਰਜੀਤ ਸਿੰਘ, ਸਤੀਸ਼ ਕੁਮਾਰ, ਅਵਤਾਰ ਸਿੰਘ ਬੱਸੀਆਂ, ਅਵਤਾਰ ਸਿੰਘ ਪੰਧੇਰ, ਸੋਬਨ ਸਿੰਘ, ਧਰਮਿੰਦਰ ਕੁਮਾਰ, ਅਕਾਸ਼ਦੀਪ, ਮਨੀਸ਼ ਕੁਮਾਰ,ਗੁਰਪ੍ਰੀਤ ਸਿੰਘ ਮਹਿਦੂਦਾਂ, ਗੌਰਵ ਕੁਮਾਰ, ਗਗਨਦੀਪ ਸ਼ਰਮਾ, ਗੱਬਰ ਸਿੰਘ, ਕਸ਼ਮੀਰਾ ਸਿੰਘ, ਕਰਤਾਰ ਸਿੰਘ, ਮੁਨੀਸ਼ ਕੁਮਾਰ, ਹਿੰਮਤ ਸਿੰਘ ਸਰੀਂਹ, ਦਵਿੰਦਰ ਸਿੰਘ, ਬਲਰਾਜ ਸਿੰਘ ਅਤੇ ਹੋਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly