ਸਮਰਾਲਾ/ਬਲਬੀਰ ਸਿੰਘ ਬੱਬੀ -ਪਿਛਲੇ ਦਿਨਾਂ ਵਿੱਚ ਸਮਰਾਲਾ ਦੇ ਰਹਿ ਚੁੱਕੇ ਡੀਐਸਪੀ ਜਸਪਿੰਦਰ ਸਿੰਘ ਗਿੱਲ ਵੱਲੋਂ ਸਮਰਾਲਾ ਦੇ ਰਹਿਣ ਵਾਲੇ ਇੱਕ ਸਮਾਜ ਸੇਵੀ ਬਜ਼ੁਰਗ ਆਗੂ ਸਰਬਜੀਤ ਸਿੰਘ ਪੱਪੀ ਨਾਲ ਇੱਕ ਪਲਾਟ ਦੇ ਮਾਮਲੇ ਵਿੱਚ ਦੁਰਵਿਹਾਰ ਕੀਤਾ ਗਿਆ ਸੀ ਅਤੇ ਉਸ ਦੇ ਪਲਾਟ ਉੱਤੇ ਨਜਾਇਜ਼ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਡੀਐਸਪੀ ਜਸਪਿੰਦਰ ਸਿੰਘ ਗਿੱਲ ਖਿਲਾਫ ਐਸ ਐਸ ਪੀ ਖੰਨਾ ਅਮਨੀਤ ਕੌਂਡਲ ਨੂੰ ਕਾਰਵਾਈ ਲਈ ਲਿਖਤੀ ਮੰਗ ਪੱਤਰ ਦਿੱਤਾ ਗਿਆ ਸੀ ਪਰ ਐਸਐਸਪੀ ਖੰਨਾ ਵੱਲੋਂ ਉਸ ਡੀਐਸਪੀ ਖਿਲਾਫ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਉਸ ਤੋਂ ਬਾਅਦ ਵੀ ਜਥੇਬੰਦੀਆਂ ਦੇ ਆਗੂ ਕਈ ਵਾਰ ਐਸ ਐਸ ਪੀ ਖੰਨਾ ਨੂੰ ਮਿਲੇ ਪਰ ਬਜ਼ੁਰਗ ਆਗੂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ।
ਇਸ ਲਈ ਜਥੇਬੰਦੀਆਂ ਵੱਲੋਂ ਫੈਸਲਾ ਕੀਤਾ ਗਿਆ ਚੋਣ ਕਮਿਸ਼ਨ ਦੀਆਂ ਹਦਾਇਤਾਂ ਕੀ ਪਾਲਣਾ ਕਰਦੇ ਹੋਏ ਡੀ ਆਈ ਜੀ ਲੁਧਿਆਣਾ ਨੂੰ 8 ਤਰੀਕ ਨੂੰ ਮਿਲਿਆ ਜਾਵੇਗਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਚੇਤਨਾ ਲਹਿਰ ਪੰਜਾਬ ਦੇ ਪ੍ਰਧਾਨ ਸੰਦੀਪ ਸਿੰਘ ਰੁਪਾਲੋ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਤਾਂ ਕੀ ਹੋਣੀ ਸੀ ਬਲਕਿ ਉਸ ਦੁਰਵਿਹਾਰ ਕਰਨ ਵਾਲੇ ਡੀਐਸਪੀ ਨੂੰ ਜਾਂਚ ਵਿੱਚ ਸ਼ਾਮਿਲ ਤੱਕ ਨਹੀਂ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly