ਰੱਬਾ.

ਸਤਨਾਮ ਸ਼ਦੀਦ ਸਮਾਲਸਰ
 (ਸਮਾਜ ਵੀਕਲੀ)

ਤੂੰ ਵੀ ਕਦੇ  ਪੀੜ ਹੰਢਾਈ ਐ ਰੱਬਾ
ਜਿਹੜੀ ਸਾਡੇ ਹਿੱਸੇ ਆਈ  ਐ ਰੱਬਾ

ਤੇਰੇ ਘਰ ਵੀ ਕਦੇ ਰੋਟੀ ਪੱਕੀ ਨਹੀਂ
ਕਦੇ ਜਾਗ ਕੇ ਰਾਤ ਲੰਘਾਈ ਐ ਰੱਬਾ

ਕਦੇ ਤੇਰੇ ਨਾਲ ਵੀ ਧੱਕਾ ਹੋਇਆ ਏ
ਰੂਹ  ਤੇਰੀ  ਕਦੇ ਕੁਰਲਾਈ ਐ ਰੱਬਾ

ਤੇਰਾ  ਵੀ  ਕਦੇ  ਦਿਲ  ਹੈ  ਟੁੱਟਿਆ
ਝੱਲਣੀ ਪਈ ਕਦੇ ਜੁਦਾਈ ਐ ਰੱਬਾ

ਤੇਰੇ  ਭੜੋਲੇ  ‘ਚੋਂ ਕਦੇ  ਦਾਣੇ ਮੁੱਕੇ ਨੇ
ਹੋਇਆਂ  ਕਦੇ  ਕਰਜ਼ਾਈ  ਐ  ਰੱਬਾ

ਸਿਆਸਤ  ਕਿਵੇਂ   ਕਰਦੇ  ਨੇ  ਲੋਕ
ਕਦੇ  ਵੋਟ ਕਿਸੇ  ਨੂੰ ਪਾਈ  ਐ ਰੱਬਾ

ਤੇਰੇ ਨਾਂ ਹੇਠ ਹਰ ਥਾਂ ਧੰਦਾ ਚਲਦਾ
ਹਰ ਥਾਂ ਫੋਟੋ   ਤੇਰੀ  ਲਾਈ ਐ ਰੱਬਾ

ਬੜਾ  ਸੌਖਾ ਏ ਉਂਜ  ਰੱਬ ਕਹਾਉਣਾ
ਲਾ ਕੇ ‌ਨਾਂ ਦੇ ਅੱਖਰ ਢਾਈ ਐ ਰੱਬਾ

ਸਤਨਾਮ ਸ਼ਦੀਦ
99142-98580

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ਏਹੁ ਹਮਾਰਾ ਜੀਵਣਾ ਹੈ -555
Next articleਸਮਰਾਲਾ ਦੇ ਰਹਿ ਚੁੱਕੇ ਡੀ ਐਸ ਪੀ ਗਿੱਲ ਵੱਲੋਂ  ਕੀਤੇ ਦੁਰਵਿਹਾਰ ਸਬੰਧੀ  ਜਥੇਬੰਦੀਆਂ ਦਾ ਵਫਦ  ਡੀ ਆਈ  ਜੀ ਲੁਧਿਆਣਾ ਨੂੰ ਮਿਲੇਗਾ – ਰੁਪਾਲੋਂ