ਈ ਟੀ ਟੀ ਅਧਿਆਪਕ ਯੂਨੀਅਨ ਦਾ ਇਕ ਪ੍ਰਤੀਨਿਧੀ ਮੰਡਲ ਬਲਾਕ ਸਿੱਖਿਆ ਅਧਿਕਾਰੀ ਕਪੂਰਥਲਾ-3 ਨੂੰ ਮਿਲਿਆ

ਬਲਾਕ ਅਧੀਨ ਆਉਂਦੇ ਸਾਰੇ ਅਧਿਆਪਕਾਂ ਦੇ ਮਸਲੇ ਹੋਣਗੇ ਜਲਦ ਹੱਲ -ਰਜਿੰਦਰ ਕੌਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਈ ਟੀ ਟੀ ਅਧਿਆਪਕ ਯੂਨੀਅਨ ਕਪੂਰਥਲਾ ਦਾ ਇਕ ਪ੍ਰਤੀਨਿਧੀ ਮੰਡਲ ਅੱਜ ਜਿਲਾ ਪ੍ਰਧਾਨ ਗੁਰਮੇਜ ਸਿੰਘ ਅਤੇ ਜਿਲਾ ਜਨਰਲ ਸਕੱਤਰ ਇੰਦਰਜੀਤ ਸਿੰਘ ਬਿਧੀਪੁਰ ਦੀ ਅਗਵਾਈ ਵਿਚ ਬਲਾਕ ਸਿੱਖਿਆ ਅਧਿਕਾਰੀ ਕਪੂਰਥਲਾ-3 ਨੂੰ ਮਿਲਿਆ। ਜਿਸ ਵਿਚ ਅਧਿਆਪਕਾਂ ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ। ਜਥੇਬੰਦੀ ਵਲੋਂ ਅਧਿਆਪਕਾਂ ਦੀ ਜੂਨ ਮਹੀਨੇ ਦੀ ਤਨਖਾਹ੍ਹ ਅਜੇ ਤਕ ਜਾਰੀ ਨਾ ਕਰਨ ਅਤੇ ਬੀ ਪੀ ਈ ਓ ਦਫਤਰ ਵਲੋਂ ਅਧਿਆਪਕਾਂ ਦੀ ਕੀਤੀ ਜਾਂਦੀ ਖੱਜਲ਼ ਖੁਆਰੀ ਦਾ ਮਸਲਾ ਬੀ ਪੀ ਓ ਸ੍ਰੀਮਤੀ ਰਜਿੰਦਰ ਕੌਰ ਜੀ ਦੇ ਧਿਆਨ ਵਿੱਚ ਲਿਆਂਦਾ। ਬੀ ਪੀ ਈ ਉ ਵਲੋਂ ਜਥੇਬੰਦੀ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਅਧਿਆਪਕਾ ਦੀ ਤਨਖਾਹ ਜਲਦ ਜਾਰੀ ਕਰ ਦਿਤੀ ਜਾਵੇਗੀ।

ਜਥੇਬੰਦੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਕ ਹਫਤੇ ਦੇ ਅੰਦਰ ਅਧਿਅਪਕਾਂ ਦੀ ਤਨਖਾਹ੍ਹ ਜਾਰੀ ਨਾ ਹੋਈ ਅਤੇ ਦਫਤਰ ਵਲੋਂ ਜਾਣਬੁਝ ਅਧਿਅਪਕਾਂ ਦੀ ਕੀਤੀ ਜਾਂਦੀ ਖੱਜਲ਼ ਖੁਆਰੀ ਬੰਦ ਨਾ ਹੋਈ ਤਾਂ ਜਥੇਬੰਦੀ ਸਖਤ ਕਾਰਵਾਈ ਕਰੇਗੀ। ਜਿਸ ਦੀ ਨਿਰੋਲ ਜਿੰਮੇਵਾਰੀ ਬੀ ਪੀ ਈ ਉ ਅਤੇ ਸੰਬੰਧਿਤ ਸਟਾਫ ਦੀ ਹੋਵੇਗੀ। ਇਸ ਮੌਕੇ ਤੇ ਜਿਲਾ ਪ੍ਰਧਾਨ ਗੁਰਮੇਜ ਸਿੰਘ ਅਤੇ ਜਿਲਾ ਜਨਰਲ ਸਕੱਤਰ ਇੰਦਰਜੀਤ ਸਿੰਘ ਬਿਧੀਪੁਰ,ਮਨਜੀਤ ਸਿੰਘ, ਸੁਖਦੇਵ ਸਿੰਘ, ਦਵਿੰਦਰ ਸਿੰਘ, ਮਲਕੀਤ ਸਿੰਘ,ਰਜਨੀ ਵਾਲੀਆ, ਆਦਿ ਵੱਡੀ ਗਿਣਤੀ ਵਿੱਚ ਅਧਿਆਪਕ ਹਾਜਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਣਜੀਤ ਸਿੰਘ ਖੋਜੇਵਾਲ ਦੇ ਪੀ ਏ ਸੀ ਮੈਂਬਰ ਬਣਨ ਤੇ ਖੁਰਾਣਾ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ
Next articleआर.सी.एफ एंप्लाइज यूनियन ने कर्मचारियों की ज्वलंत मांगों के लिए तीन दिवसीय धरना प्रदर्शन की शुरुआत