ਅੱਜ ਪਿੰਡ ਛਾਹੜ ਵਿਖੇ ਕਰੋਨਾ ਵੈਕਸੀਨ ਕੈਂਪ ਲਗਾਇਆ ਗਿਆ

ਦਿੜਬਾ ਮੰਡੀ  ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)  (ਸਮਾਜ ਵੀਕਲੀ): ਅੱਜ ਪਿੰਡ ਛਾਹੜ ਵਿਖੇ ਸਰਪੰਚ ਪ੍ਰੀਤਮ ਸਿੰਘ ਪੀਤੂ ਅਤੇ ਸਮੁੱਚੀ ਗਰਾਮ ਪੰਚਾਇਤ ਵਲੋਂ ਕਰੋਨਾ ਮਹਾਂਮਾਰੀ ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਹੈਲਥ ਐਂਡ ਵੈਲਕਮ ਸੈਂਟਰ ਛਾਹੜ ਦੀ ਸਿਹਤ ਵਿਭਾਗ ਦੀ ਦੀ ਟੀਮ ਦਾ ਵਿਸੇਸ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਪ੍ਰੀਤਮ ਸਿੰਘ ਨੇ ਦੱਸਿਆ  ਕਿ ਕਰੋਨਾ ਮਹਾਂਮਾਰੀ ਦੌਰਾਨ ਇਨ੍ਹਾਂ ਮੁਲਾਜ਼ਮਾ ਨੇ ਸਵੇਰੇ 8ਵਜੇ ਤੋਂ ਲੈਕੇ ਸ਼ਾਮ ਦੇ 6 ਵਜੇ ਤੱਕ ਬਿੰਨਾਂ ਕਿਸੇ ਛੁੱਟੀ ਤੋਂ ਡਿਊਟੀ ਨਿਭਾਈ ਹੈ ।

ਇਸ ਮੌਕੇ ਸੀ ਐਚ ਓ ਹੰਸ ਪ੍ਰੀਤ ਕੌਰ, ਰਵਿੰਦਰ ਕੌਰ , ਸਿਹਤ ਕਰਮਚਾਰੀ ਰਜਿੰਦਰ ਸਿੰਘ ਨੇ ਗਰਾਮ ਪੰਚਾਇਤ ਦਾ ਧੰਨਵਾਦ ਕੀਤਾ । ਇਸ ਮੌਕੇ ਸੀ ਐਚ ਓ ਹੰਸਪ੍ਰੀਤ ਕੌਰ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੌਰਾਨ ਸਮੁੱਚੀ ਗਰਾਮ ਪੰਚਾਇਤ ਵਲੋਂ ਸੈਂਪਲਿੰਗ, ਵੈਕਸੀਨ, ਪੌਜੇਟਿਵ ਮਰੀਜਾਂ ਦੀ ਦੇਖਭਾਲ ਵਿੱਚ ਸਮੂਹ ਨਗਰ ਨਿਵਾਸੀਆਂ ਨੇ ਪੂਰਾ ਸਾਥ ਦਿੱਤਾ। ਕਿਸੇ ਨੇ ਵੀ ਸਿਹਤ ਵਿਭਾਗ ਦੀ ਟੀਮ ਦਾ ਵਿਰੋਧ ਨਹੀਂ ਕੀਤਾ। ਸਮੁੱਚੀ ਗਰਾਮ ਪੰਚਾਇਤ ਨੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਤੇ ਸਤੁੰਸਟੀ ਪ੍ਗਟ ਕੀਤੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਅਧਿਆਪਕ ਤੇ ਵਿਦਿਆਰਥੀ”
Next articleNumber of people with dementia to rise to 78 mn by 2030: WHO