HOME ਬਾਜ਼ਾਰ ਦੇ ਵਿਚਕਾਰ ਇੱਕ ਇਮਾਰਤ ਦਾ ਮਲਬਾ ਡਿੱਗਿਆ, ਪ੍ਰਸ਼ਾਸਨ ਨੂੰ ਹੈ ਕਿਸੇ...

ਬਾਜ਼ਾਰ ਦੇ ਵਿਚਕਾਰ ਇੱਕ ਇਮਾਰਤ ਦਾ ਮਲਬਾ ਡਿੱਗਿਆ, ਪ੍ਰਸ਼ਾਸਨ ਨੂੰ ਹੈ ਕਿਸੇ ਵੱਡੇ ਹਾਦਸੇ ਦੀ ਉਡੀਕ

3

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ):- ਬੰਗਾ ਦੇ ਆਜ਼ਾਦ ਚੌਕ ਨੇੜੇ ਮੁੱਖ ਬਾਜ਼ਾਰ ਵਿੱਚ ਕਈ ਸਾਲਾਂ ਤੋਂ ਖਸਤਾ ਹਾਲਤ ਵਿੱਚ ਇੱਕ ਇਮਾਰਤ ਦਾ ਮਲਬਾ ਬਾਜ਼ਾਰ ਦੇ ਵਿਚਕਾਰ ਡਿੱਗਿਆ। ਰੱਬ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਉਸ ਸਮੇਂ ਉੱਥੇ ਕੋਈ ਮੌਜੂਦ ਨਹੀਂ ਸੀ। ਪਰ ਬੰਗਾ ਪ੍ਰਸ਼ਾਸਨ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਹਾਦਸਾ ਦੁਪਹਿਰ 12 ਵਜੇ ਦੇ ਕਰੀਬ ਵਾਪਰਿਆ। ਇਸ ਕਾਰਨ ਹੇਠਾਂ ਕਾਕੂ ਦੀ ਕੱਪੜੇ ਦੀ ਦੁਕਾਨ ਨੂੰ ਨੁਕਸਾਨ ਪਹੁੰਚਿਆ ਹੈ। ਪਰ ਕੱਪੜੇ ਵੇਚਣ ਵਾਲਾ ਕਾਕੂ ਵਾਲ-ਵਾਲ ਬਚ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਇਮਾਰਤ ਦੋਸਾਂਝ ਖੁਰਦ ਦੇ ਰਹਿਣ ਵਾਲੇ ਡਾਕਟਰ ਭਗਤ ਸਿੰਘ ਸੰਧੂ ਦੀ ਸੀ। ਉਹ ਇਸ ਇਮਾਰਤ ਵਿੱਚ ਆਪਣਾ ਹਸਪਤਾਲ ਚਲਾਉਂਦੇ ਸਨ। ਹੁਣ ਇਸ ਇਮਾਰਤ ਨੂੰ ਵੱਡਾ ਡਿਪੂ ਦੇ ਮਾਲਕਾਂ ਨੇ ਖਰੀਦ ਲਿਆ ਹੈ। ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਕੁਲਵੀਰ ਸਿੰਘ ਪਾਬਲਾ ਨੇ ਕਿਹਾ ਕਿ ਸ਼ਹਿਰ ਵਿੱਚ ਕਈ ਇਮਾਰਤਾਂ ਖਸਤਾ ਹਾਲਤ ਵਿੱਚ ਹਨ। ਜਿਸ ਬਾਰੇ ਉਨ੍ਹਾਂ ਨਗਰ ਕੌਂਸਲ ਦੇ ਈਓ ਰਾਜੀਵ ਸਰੀਨ ਨਾਲ ਵੀ ਗੱਲ ਕੀਤੀ ਸੀ। ਪਰ ਪ੍ਰਸ਼ਾਸਨ ਇਸ ਬਾਰੇ ਗੰਭੀਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਵੀ ਇੱਕ ਖਸਤਾ ਹਾਲਤ ਇਮਾਰਤ ਹੈ। ਇਸ ਦੀ ਇੱਕ ਕੰਧ ਪਹਿਲਾਂ ਹੀ ਢਹਿ ਚੁੱਕੀ ਹੈ। ਬਾਕੀ ਇਮਾਰਤ ਵੀ ਕਿਸੇ ਵੀ ਸਮੇਂ ਡਿੱਗ ਸਕਦੀ ਹੈ। ਕਢਾਈ ਦੀ ਦੁਕਾਨ ਕਰਨ ਵਾਲੇ ਕਮਲ ਕਿਸ਼ੋਰ ਨੇ ਦੱਸਿਆ ਕਿ ਸ਼ਹਿਰ ਦੀਆਂ ਹੋਰ ਵੀ ਕਈ ਇਮਾਰਤਾਂ ਖਸਤਾ ਹਾਲਤ ਵਿੱਚ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਬਿਲਕੁਲ ਨਿਕੰਮੀ ਹੈ। ਪ੍ਰਸ਼ਾਸਨ ‘ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ। ਕੁਝ ਹੋਰ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਇਮਾਰਤ 85 ਸਾਲ ਪੁਰਾਣੀ ਹੈ। ਇਸ ਇਮਾਰਤ ਦੇ ਉਪਰ ਖਸਤਾ ਹਾਲਤ ਦਾ ਬੋਰਡ ਵੀ ਲਗਾਇਆ ਗਿਆ ਸੀ। ਸ਼ਿਮਲਾ ਗਾਰਮੈਂਟ ਦੇ ਮਾਲਕ ਮੁਨੀਸ਼ ਕੁਮਾਰ ਚੁੱਘ ਨੇ ਕਿਹਾ ਕਿ ਇੱਥੇ ਹਰ ਪਲ ਬਹੁਤ ਭੀੜ-ਭੜੱਕਾ ਰਹਿੰਦਾ ਹੈ। ਰੱਬ ਦਾ ਸ਼ੁਕਰ ਹੈ ਕਿ ਜਦੋਂ ਇਮਾਰਤ ਡਿਗੀ ਤਾਂ ਕੋਈ ਵਿਅਕਤੀ ਨਹੀਂ ਸੀ। , ਨਹੀਂ ਤਾਂ ਕੋਈ ਜਾਨੀ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਕਿਹਾ ਇਮਾਰਤ ਦੇ ਕੋਲ ਲੱਗੇ ਕੂੜੇ ਦੇ ਢੇਰ ਵੀ ਹਾਦਸਾ ਨਾ ਵਾਪਰਨ ਵਿੱਚ ਸਹਾਈ ਹੋਏ। ਜਦੋਂ ਇਸ ਸਬੰਧੀ ਨਗਰ ਕੌਂਸਲ ਬੰਗਾ ਦੇ ਈਓ ਰਾਜੀਵ ਸਰੀਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵਾਰ-ਵਾਰ ਕਾਲ ਕਰਨ ਤੋਂ ਬਾਅਦ ਵੀ ਉਨ੍ਹਾਂ ਦਾ ਫ਼ੋਨ ਬਿਜ਼ੀ ਸੀ। ਜਦੋਂ ਇਸ ਸਬੰਧੀ ਐਸਡੀਐਮ ਬੰਗਾ ਵਿਪਿਨ ਭੰਡਾਰੀ ਨੂੰ ਉਨ੍ਹਾਂ ਦੇ ਮੋਬਾਈਲ ਨੰਬਰ 89688-38368 ‘ਤੇ ਫ਼ੋਨ ਕੀਤਾ ਤਾਂ ਉਹ ਰੇਂਜ ਤੋਂ ਬਾਹਰ ਦੱਸ ਰਿਹਾ ਸੀ। ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਵਾਰ-ਵਾਰ ਫੋਨ ਕਰਨ ‘ਤੇ ਵੀ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਉਧਰ ਦੁਕਾਨਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਇਮਾਰਤ ਨੂੰ ਯੋਜਨਾਬੱਧ ਤਰੀਕੇ ਨਾਲ ਢਾਹ ਦਿੱਤਾ ਜਾਵੇ। ਤਾਂ ਕਿ ਇੱਥੇ ਕੋਈ ਹਾਦਸਾ ਨਾ ਵਾਪਰੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡਾ. ਅੰਬੇਡਕਰ ਸਕੂਲ ਬੁਲੰਦਪੁਰ ‘ਚ ਇਟਲੀ ਤੋਂ ਸ੍ਰੀਮਤੀ ਕੁਲਦੀਪ ਕੌਰ ਤੇ ਗੁਰਦੀਪ ਜੀ ਪਧਾਰੇ
Next article“ਖਮੋਸ਼ ਹੋ ਗਿਆ ਹਾਸਿਆਂ ਦਾ ਵਣਜਾਰਾ”