(ਸਮਾਜ ਵੀਕਲੀ)
ਬਹਾਰਾਂ ਦੇ ਇੰਤਜ਼ਾਰ ‘ਚ ਪਥਰਾਈਆਂ ਅੱਖਾਂ
ਗਲੇਡੂ ਜੜੀਆਂ ਨੀਂਦ ਤੋਂ ਬਿਰਹਾਈਆਂ ਅੱਖਾਂ
ਚੰਨ ਨਾਲ ਮੁਲਾਕਾਤ ਕਰ, ਸਰਾਬੋਰ ਹੋਈਆਂ
ਖਾਰੇ ਸਾਗਰ ਡੁੱਬਕੇ ਵੀ ਰੈਣ ਤਿਹਾਈਆਂ ਅੱਖਾਂ
ਪਲਕਾਂ ਬੂਹੇ ਖੇਡਣ ਤੇ ਥੱਕ- ਹੰਭ ਜਾਣ ਸੁਪਨੇ
ਯਾਦ ਤੇਰੀ ਨੂੰ ਜਦੋਂ ਦੀਆਂ ਵਿਆਹੀਆਂ ਅੱਖਾਂ
ਨੈਣਾਂ ਦੀ ਠਹਿਰੀ ਝੀਲ’ ਚ ਮੈਂ ਸਮਾਧੀ ਲਾਵਾਂ
ਹਾਰ ਸੁੱਚੇ ਹਰਫ਼ਾਂ ਦੇ ਪਰੋਣ ਆਈਆਂ ਅੱਖਾਂ
ਮੇਰੀ ਨੀਂਦ ਯੁੱਗਾਂ ਦਾ ਪੈਂਡਾ ਤੈਅ ਕਰਦੀ ਰਾਤੀੰ
ਤਬਕੇ ਚੀਖਾਂ ਸੁਣ ਤਾਂ ਨਾ ਮੈਂ ਸੁਆਈਆਂ ਅੱਖਾਂ
ਰਾਤ ਦੇ ਗਰਭ ‘ਚੋਂ ਹੈ ਹਮੇਸ਼ਾ ਸੂਰਜ ਉਗਦਾ
ਇਸੇ ਦਲਾਸੇ ਨਾਲ ਮੈਂ ਰੱਖਾਂ ਜਗਾਈਆਂ ਅੱਖਾਂ
ਰਮਾ ਰਮੇਸ਼ਵਰੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly