(ਸਮਾਜ ਵੀਕਲੀ)
ਇੱਕ ਫ਼ਕੀਰ ਸੀ ਪਹੁੰਚਿਆਂ ਹੋਇਆ, ਬਾਹਰ ਕੁੱਲੀ ਵਿੱਚ ਆਪਣੇ ਚੇਲਿਆਂ ਨਾਲ ਰਹਿ ਰਿਹਾ ਸੀ। ਸੁਭ੍ਹਾ ਤੋਂ ਲ਼ੈ ਕੇ ਸ਼ਾਮ ਤੱਕ ਬੜੇ ਲੋਕ ਆਉਂਦੇ ਉਸ ਕੋਲ, ਆਪੋ ਆਪਣੇ ਸੁਆਲ ਲ਼ੈ ਕੇ, ਤੇ ਸਤੁੰਸ਼ਟ ਹੋ ਕੇ ਮੁੜਦੇ, ਕਿਉਂ ਕਿ ਰੱਬ ਦੇ ਬੰਦਿਆਂ ਕੋਲ ਗਹਿਰਾ ਅਨੁਭਵ ਤੇ ਸਿਰਫ਼ ਉੱਤਰ ਹੀ ਹੁੰਦੇ ਹਨ।
ਇੱਕ ਦਿਨ ਇੱਕ ਨੌਜਵਾਨ ਜਗਿਆਸੂ ਨੇ ਆ ਕੇ ਫ਼ਕੀਰ ਜੀ ਨੂੰ ਸਵਾਲ ਕੀਤਾ, “ਮਾਹਾਰਾਜ ਮੇਰੀ ਸ਼ੰਕਾ ਨਿਵਰਤ ਕਰੋ, ਕਿ ਮਨੁੱਖ ਆਪਣੇ ਆਪ ਤੇ ਕਿੰਨਾ ਨਿਰਭਰ ਹੈ ਅਤੇ ਰੱਬ ਉੱਤੇ ਕਿੰਨਾ ਕੁ, ” ਸੰਤ ਜੀ ਮੁਸਕੁਰਾਏ ਤੇ ਬਹੁਤ ਗਹਿਰਾਈ ਵਿੱਚ ਜਾ ਕੇ ਕਹਿਣ ਲੱਗੇ।” ਬੇਟਾ ਇੱਕ ਲੱਤ ਤੇ ਖੜ੍ਹਾ ਹੋ ਜਾ,” ਉਹ ਨੌਜਵਾਨ ਇੱਕ ਲੱਤ ਤੇ ਖੜਾ ਹੋ ਗਿਆ, ਸੰਤ ਕਹਿਣ ਲੱਗੇ,” ਹੁਣ ਡਿੱਗਦਾ ਤਾਂ ਨਹੀਂ”, “ਜੀ ਨਹੀਂ”ਉਸ ਨੌਜਵਾਨ ਨੇ ਕਿਹਾ। “ਬਸ ਬੇਟਾ ਤੂੰ ਐਨਾ ਆਪਣੇ ਆਪ ਤੇ ਨਿਰਭਰ ਹੈ”।
ਹੁਣ ਦੂਜੀ ਲੱਤ ਚੁੱਕ ਤਾਂ ਨੌਜਵਾਨ ਕਹਿਣ ਲੱਗਿਆ “ਮਾਹਾਰਾਜ ਜੀ ਹੁਣ ਮੈਂ ਡਿੱਗ ਪਵਾਗਾਂ,” ਫ਼ਕੀਰ ਹੱਸ ਕੇ ਕਹਿਣ ਲੱਗੇ ਐਨਾ ਕ ਰੋਲ ਮਨੁੱਖ ਦੀ ਜ਼ਿੰਦਗੀ ਵਿੱਚ ਰੱਬ ਦਾ ਹੈ। ਅੱਧਾ ਰੋਲ ਰੱਬ ਦਾ ਤੇ ਅੱਧਾ ਮਨੁੱਖ ਦਾ ਆਪਣਾ, ” ਜਦੋਂ ਮਨੁੱਖ ਦੇ ਬਸ ਤੋਂ ਕੰਮ ਬਾਹਰ ਹੋ ਜਾਂਦਾ ਹੈ ਤਾਂ ਉਹ ਰੱਬ ਦੇ ਹੱਥ ਵਿੱਚ ਚਲਾ ਜਾਂਦਾ ਹੈ।
ਆਪਣੀ ਗੱਲ ਦਾ ਉੱਤਰ ਸੁਣ ਕੇ ਉਹ ਨੌਜਵਾਨ ਬਹੁਤ ਖੁਸ਼ ਹੋਇਆ ਤੇ ਫ਼ਕੀਰ ਜੀ ਦੇ ਪੈਰੀਂ ਹੱਥ ਲਾ ਕੇ ਅੰਨਦਿਤ ਹੋ ਗਿਆ। ਕਿਉਂ ਕਿ ਉਸ ਦੇ ਸਵਾਲ ਦਾ ਜੁਆਬ ਉਸ ਨੂੰ ਮਿਲ ਚੁੱਕਾ ਸੀ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly