ਆਈਲੈਟਸ’ਚੋਂ ਘੱਟ ਬੈਂਡ ਆਉਣ ‘ਤੇ ‘ਚ 19 ਸਾਲ ਦੀ ਕੁੜੀ ਨੇ ਲਿਆ ਫਾਹਾ

ਕਪੂਰਥਲਾ (ਕੌੜਾ ) (ਸਮਾਜ ਵੀਕਲੀ): ਕਪੂਰਥਲਾ ਜ਼ਿਲ੍ਹੇ ਦੇ ਕਸਬਾ ਕਾਲਾ ਸੰਘਿਆਂ ਚ ਇੱਕ 19 ਸਾਲਾਂ ਲੜਕੀ ਨੇ ਆਈਲੈਟਸ ਦੇ ਟੈਸਟ ਚੋਂ ਵਧੀਆ ਬੈਂਡ (ਨੰਬਰ) ਨਾ ਆਉਣ ਤੇ ਫਾਹਾ ਲੈ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਾ ਸੰਘਿਆਂ ਚੌਕੀ  ਇੰਚਾਰਜ ਸਬ ਇੰਸਪੈਕਟਰ ਰਮਨ ਕੁਮਾਰ ਨੇ ਦੱਸਿਆ ਕਿ ਸੰਤ ਹੀਰਾ ਦਾਸ ਸਕੂਲ ਤੋਂ ਪੜ੍ਹੀ ਹਰਲੀਨ ਕੌਰ ਪੁੱਤਰੀ ਸੁਖਜਿੰਦਰ ਸਿੰਘ ਨੇ ਦੋ ਵਾਰ ਆਈਲੈਟਸ ਦਾ ਟੈਸਟ ਦਿੱਤਾ ਸੀ।

ਪਰ ਚੰਗੇ ਬੈਂਡ ਨਾ ਆਉਣ ਤੇ ਘਰਦਿਆਂ ਦੇ ਦੱਸਣ ਮੁਤਾਬਕ ਹਰਲੀਨ ਡਿਪ੍ਰੈਸ਼ਨ ਚ ਰਹਿਣ ਲੱਗ ਪਈ ਤੇ ਘਰਦਿਆਂ ਨਾਲ ਗੱਲ ਕਰਨਾ ਵੀ ਘੱਟ ਕਰ ਦਿੱਤਾ ਪਰ ਕੱਲ੍ਹ ਸ਼ਾਮ ਜਦ ਹਰਲੀਨ ਦੇ ਮਾਤਾ ਕਸ਼ਮੀਰ ਕੌਰ ਨੇ ਸ਼ਾਮ ਨੂੰ ਹਰਲੀਨ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ  ਨਾ ਖੁੱਲ੍ਹਣ ਤੇ ਜਦ ਖਿੜਕੀ ਵਿੱਚ ਦੀ ਦੇਖਿਆ ਅਤੇ ਹਰਲੀਨ ਪੱਖੇ ਨਾਲ ਲਟਕ ਰਹੀ ਸੀ ਤੇ ਉਤਾਰਨ ਤੇ  ਹਰਲੀਨ ਦੇ ਸਾਹ ਨਹੀਂ ਚੱਲ ਰਹੇ ਸਨ ਪੁਲਿਸ ਲਾਸ਼ ਆਪਣੇ ਕਬਜੇ ਚ ਲੈ ਕੇ ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰਦੇ ਹਵਾਲੇ ਕਰਕੇ 174 ਦੀ ਕਾਰਵਾਈ ਕਰ ਦਿੱਤੀ ਗਈ  ਹੈ।

Previous articleਵਿਸ਼ਵ ਹੈਪੇਟਾਈਟਿਸ ਡੇਅ ਤੇ ਵਿਸ਼ੇਸ਼
Next articleEng v WI 3rd Test, Day 4: Rain forces play to be called off