ਗੀਤ

(ਸਮਾਜ ਵੀਕਲੀ)

ਜਦੋਂ ਵੀ ਜਗਾਵਾਂ
ਮੈਂ ਬਨੇਰਿਅਾਂ ਤੇ ਦੀਵੇ
ਬੁਝਾੳੁਂਦੀ ਗੁਸਤਾਖ਼
ਬੇ-ਰੁਖੀ ਵ੍ਹਾਵ੍ਹਾਂ ਦੀ ਹਨੇਰੀ

ਰੁਸਨਾਵਾਂ ਨੇਰਿਅਾਂ ਰਾਹਾਂ ਨੂੰ
ਚੌ-ਮੁੱਖੇ ਬਾਲ ਕੇ ਚਿਰਾਗ਼
ਤਲੀਅਾਂ ਜਲਾਵਾਂ
ਵਾਅ ਚੱਲਦੀ ਨਾ ਮੇਰੀ
ਜਦੋਂ ਵੀ ਜਗਾਵਾਂ………..

ਧਨਾਡਾਂ -ਸ਼ਾਹਾਂ ਦੇ ਮਹੱਲਾ ਨੂੰ
ਨੇਰ੍ਹੀਅਾਂ-ਹਨੇਰਿਅਾਂ ਤੋਂ ਰੱਖ਼
ਗਰੀਬਾਂ ਦਿਅਾਂ ਢਾਰਿਅਾਂ ਨੂੰ
ਨਾ ਜ਼ਰੇ ਚੌਧਰੀ ਦੀ ਅੱਖ
ਭੰਨੇ ਚੂੰਘੜੇ ਕਾਵਾਂ ਨੇ
ਜਿੰਦ ਚੰਦਰੀ – ਮੁਸੀਬਤਾਂ ਨੇ ਘੇਰੀ
ਜਦੋਂ ਵੀ ਜਗਾਵਾਂ……………..

ਲੁੱਟ ਪਸੀਨੇ ਦੀ ਕਮਾੲੀ
ਡਕਾਰ ਗੲੇ ਨੇ ਕੌਣ ?
ਸੁੱਕੇ ਜਿਸਮਾਂ ਤੇ ਚੀਥੜੇ
ਟੁੱਟੇ ਮੰਜਿਅਾਂ ਚ ਟੁੱਟੀ ਰਹੇ ਦੌਣ !
ਭੁੱਖਮਰੀ ਦੇ ਸ਼ਿਕਾਰ ਅਸੀਂ
ਫਸਲਾਂ ਦੀ ੳੁਗਾੲੀ ਕਿੱਥੇ ਗੲੀ ਢੇਰੀ ?
ਜਦੋਂ ਵੌ ਜਗਾਵਾਂ……………

ਸਾਡੇ ਹਿੱਸੇ ਦੀਅਾਂ ਮੋੜ ਦਿਓ
ੲੀਦਾਂ ਲੋਹੜੀਅਾਂ ਦੀਵਾਲੀਅਾਂ
ਨਾ ਖੋਹੋ ਨੈਣਾਂ ਦੀਅਾਂ ਖੁਸ਼ੀਅਾਂ
ੳੁਮਰਾਂ ਸੰਤਾਪਾਂ ਵਿੱਚ ਗਾਲੀਅਾਂ
ਜਾਤਾਂ-ਪਾਤਾਂ ਮਜ੍ਹਬਾਂ ਦੀ ਵੰਡ
ਪਾ ਲੲੀ ਤੁਸਾਂ ਨੇ ਬਥੇਰੀ
ਜਦੋਂ ਵੀ ਜਗਾਵਾਂ…………..

ਹੱਕ ਜਿਦੇਂ ਖੋਹ ਕੇ ਲਵਾਂਗੇ
ਰੇਤਗੜ੍ਹ ਮਨਾਵਾਗੇ ਦੀਵਾਲੀ
ਜਗ-ਮਗ ਜਗਣਗੇ ਬਨ੍ਹੇਰੇ
ਘਰ ਕਿਰਤੀ ਦੇ ਨੱਚੂ ਖੁਸ਼ਹਾਲੀ
ਰਹਿਣੀਅਾਂ ਕਾਲੀਅਾਂ ਨਾ ਰਾਤਾਂ
ਬਾਲੀ ਝੁੱਗੀ ਸਾੜੂ ਨਾ ਚੰਗੇਰੀ
ਜਦੋਂ ਵੀ ਜਗਾਵਾਂ……

ਬਾਲੀ ਰੇਤਗੜ੍ਹ

94651-29168

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਮੁੱਖ ਮੰਤਰੀ ਵੱਲੋਂ ਰਾਜਪਾਲ ਦੇ ਨਾਂ ਲਿਖੇ ਦੋ ਪੱਤਰਾਂ ਤੋਂ ਵਿਵਾਦ