‘ਛੱਤਰੀ’ ਫਿਲਮ ਦੀ ਪ੍ਰਮੋਸ਼ਨ ਕਰਨ  ਪੁੱਜੇ ਦੀਪ ਢਿੱਲੋਂ ਤੇ ਜੈਸਮੀਨ ਜੱਸੀ

ਰੋਮਾਂਟਿਕ, ਹਿੰਸਕ ਜਾਂ ਲੱਚਰਤਾ ਤੋਂ ਰਹਿਤ ਨਿਵੇਕਲੀ ਫਿਲਮ ਤਿਆਰ ਕਰਨ ਦਾ ਦਾਅਵਾ
ਫ਼ਰੀਦਕੋਟ/ਭਲੂਰ  (ਬੇਅੰਤ ਗਿੱਲ ਭਲੂਰ )-ਅੰਮ੍ਰਿਤਸਰ-ਬਠਿੰਡਾ ਰਾਸ਼ਟਰੀ ਰਾਜ ਮਾਰਗ ਨੰਬਰ 54 ’ਤੇ ਸਥਿੱਤ ਕੋਟਕਪੂਰਾ ਦੇ ‘ਲਵ ਪੰਜਾਬ ਫਾਰਮ’ ਵਿੱਚ ‘ਛੱਤਰੀ’ ਫਿਲਮ ਦੀ ਪ੍ਰਮੋਸ਼ਨ ਲਈ ਆਪਣੀ ਸਮੁੱਚੀ ਟੀਮ ਸਮੇਤ ਆਏ ਪੰਜਾਬ ਦੇ ਨਾਮਵਰ ਗਾਇਕ/ਅਦਾਕਾਰ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਨੇ ਦੱਸਿਆ ਕਿ ਉਹਨਾਂ ਥੀਏਟਰ ਦੀ ਬਜਾਇ ਚੌਪਾਲ ਐਪ ਦੀ ਚੋਣ ਕੀਤੀ ਹੈ। ਲਵ ਪੰਜਾਬ ਦੇ ਐੱਮ.ਡੀ. ਵਿੱਕੀ ਬਾਲੀਵੁੱਡ ਨੇ ਸਮੁੱਚੀ ਟੀਮ ਨੂੰ ਜੀ ਆਇਆਂ ਆਖਦਿਆਂ ਸਾਰਿਆਂ ਦੀ ਜਾਣ ਪਛਾਣ ਕਰਵਾਈ। ਗਾਇਕ ਜੋੜੀ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਨੇ ਦੱਸਿਆ ਕਿ ਛੱਤਰੀ ਫਿਲਮ ਹੋਰਨਾਂ ਫਿਲਮਾਂ ਨਾਲੋਂ ਵੱਖਰੀ, ਨਿਵੇਕਲੀ ਅਤੇ ਵਿਲੱਖਣ ਇਸ ਲਈ ਹੈ ਕਿ ਇਸ ਵਿੱਚ ਹਿੰਸਾ ਜਾਂ ਲੱਚਰਤਾ ਦੀ ਬਜਾਇ ਪ੍ਰੇਰਨਾਮਈ ਢੰਗ ਨਾਲ ਬੱਚਿਆਂ, ਨੌਜਵਾਨਾ ਅਤੇ ਨਵੀਂ ਪੀੜੀ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਸੀ ਹਮੇਸ਼ਾਂ ਕਾਮਯਾਬ ਹੋਵੋਗੇ ਪਰ ਅਖੀਰ ਤੱਕ ਮਿਹਨਤ, ਲਗਨ ਅਤੇ ਇਮਾਨਦਾਰੀ ਦਾ ਪੱਲਾ ਘੁੱਟ ਕੇ ਫੜੀ ਰੱਖਣਾ ਹੈ। ਉਹਨਾਂ ਦਾਅਵਾ ਕੀਤਾ ਕਿ ਇਸ ਫਿਲਮ ਦੀ ਕਹਾਣੀ ਨਾਲ ਨੌਜਵਾਨਾਂ ਵਿੱਚ ਨਵਾਂ ਜਜ਼ਬਾ ਅਤੇ ਉਤਸ਼ਾਹ ਪੈਦਾ ਹੋਣਾ ਸੁਭਾਵਿਕ ਹੈ। ਇਸ ਮੌਕੇ ਪੰਜਾਬ ਦੇ ਨਾਮੀ ਅਦਾਕਾਰ ਹਰਿੰਦਰ ਭੁੱਲਰ, ਸੰਗੀਤਕਾਰ/ਗਾਇਕ ਕੁਲਵਿੰਦਰ ਕੰਵਲ, ਅਦਾਕਾਰ ਵਕੀਲਾ ਮਾਨ, ਨੌਜਵਨ ਗਾਇਕ ਚੰਦਰਾ ਬਰਾੜ, ਵਿੱਕੀ ਬਾਲੀਵੁੱਡ ਅਤੇ ਮੰਚ ਸੰਚਾਲਕ ਜਸਬੀਰ ਜੱਸੀ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਦੀਪ ਢਿੱਲੋਂ ਨੇ ਆਪਣੀ ਜਿੰਦਗੀ ਵਿੱਚ ਬਹੁਤ ਸੰਘਰਸ਼ ਕੀਤਾ ਹੈ ਤੇ ਆਪਣੇ ਸੰਘਰਸ਼ਮਈ ਜੀਵਨ ਨਾਲ ਜੁੜੀਆਂ ਕਈ ਗੱਲਾਂ ਅਜਿਹੀਆਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਬੱਚਿਆਂ ਤੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਨਗੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleHimachal slashes entry, tenting fee for treks in Dharamsala
Next articleJ&K Lt Gov reviews development, security scenario in Jammu