ਐਨੇ ਖ਼ਾਨੇ ਰਿਸ਼ਤਿਆਂ ਦੇ..

(ਸਮਾਜ ਵੀਕਲੀ)

ਅੱਜ ਮੌਕਾ ਨਹੀਂ ਮਿਲਿਆ ਆਪਣੀ ਸੁਣਾਉਣ ਦਾ।
ਤੁਸਾਂ ਦੇ ਘਰ ਖਾਧੇ ਨਮਕ ਦਾ ਕਰਜ਼ ਲਾਹੁਣ ਦਾ।

ਕੇਹੀ ਭੈੜੀ ਘੜੀ ਰੱਬ ਨੂੰ ਸੁਲੱਖਣੀ ਲੱਗ ਗਈ ਸੀ ?
ਮੈਂ ਮਰਜਾਣੀ ਰਾਹਾਂ “ਚ ਅਟਕ- ਭਟਕ ਗਈ ਸੀ।

ਪਿੱਠ ਪਿੱਛੇ ਆਪਣੇ ਹੀ ਦੋਸ਼ ਵੱਡੇ ਲਾ ਗੱਲਾਂ ਕਰਦੇ ।
ਵਿਛੋੜੇ ਦੀ ਘੜੀ ਦੇ ਬਹਾਨੀ ਅਸਾਂ ਹਾਉਂਕੇ ਭਰਦੇ।

ਖੁਸੀ ਭਰੇ ਰੂਪ ਪਿਤਾ ਵਾਂਗ ਅੱਤ ਭੂਲੇਖੇ ਹੀ ਗਏ।
ਘਰ ਖੂੰਜੇ ਵਿੱਚ ਹੁਬਕੀਂ ਅਸਾਂ ਅੱਜ ਰੋਈ ਹੀ ਗਏ।

ਕਿੰਨੇ ਸਾਏ ਖੋਹੇ ਦੇਖੋ ਨਾ ਰੂਹਾਂਨੀ ਹਵਾ ਵਗਦੀ !
ਕਾਸ਼! ਹੋਜੇ ਜਾਨ ਸੌਖੀ ਰੱਬ ਦੀ ਨਾ ਰਜ਼ਾ ਲੱਗਦੀ।

ਜਹਾਨੋਂ ਰੁਖ਼ਸਤ ਕੀਤੇ ਤੂੰ ਖ਼ੁਸ਼ੀ ਦੇ ਰੂਪ ਵੱਖਰੇ।
ਜੱਗ -ਜੀਤ ਰਾਹ ਬੰਦ ਕੀਤੇ ਗੁਰ ਦਾਸ ਵੀ ਵੱਖਰੇ।

ਗੁਰੂ ਦੇ ਚਰਨ ਜੀ ਵੀ ਅੱਜ ਦੇ ਕੇ ਚਕਮਾ ਗਏ ।
ਮੱਤ ਗਈ ਮਾਰੀ ਮੂਹਰੇ ਗਏ ਸਭ ਯਾਦ ਆ ਗਏ।

ਮਰਨ -ਮੁਕਾਵਾ ਭਾਵੇਂ ਕਿਤੇ ਵੀ ਪਤਾ ਲੱਗ ਜਾਂਵਦਾ।
ਦੂਰ ਜਲੇ ਸਿਵਾ ਰੂਹ ਤਾਂ ਅਸਾਂ ਦੀ ਵੀ ਤੜਪਾਵੰਦਾ।

ਕਿਉੰ ਰੱਬਾ ਨੇੜੇ ਵਾਲੇ ਸਾਡੇ ਹੀ ਅੱਤ ਚੰਗੇ ਲੱਗਦੇ ?
ਐਨੇ ਖ਼ਾਨੇ ਰਿਸ਼ਤਿਆਂ ਦੇ ਨਿੱਘ ਵਾਲੇ ਖਾਲੀ ਜੱਗਦੇ।

ਸ਼ਮਿੰਦਰ ਕੌਰ ਭੁਮੱਦੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਗਨ /ਬਦਸ਼ਗਨੀਆ
Next articleਮਹਾਰਾਜਾ ਦਲੀਪ ਸਿੰਘ ਅਤੇ ਵਿਰਾਸਤੀ ਨਿਸ਼ਾਨੀਆਂ