HOME *17ਵੇਂ ਅੰਤਰਾਸ਼ਟਰੀ “ਮੇਰਾ ਰੁੱਖ ਦਿਵਸ” ਜਿਲਾ ਸਤਰੀ ਸਮਾਗਮ ਉਸਮਾਨਪੁਰ ਸਕੂਲ ਵਿੱਚ ਮਨਾਇਆ...

*17ਵੇਂ ਅੰਤਰਾਸ਼ਟਰੀ “ਮੇਰਾ ਰੁੱਖ ਦਿਵਸ” ਜਿਲਾ ਸਤਰੀ ਸਮਾਗਮ ਉਸਮਾਨਪੁਰ ਸਕੂਲ ਵਿੱਚ ਮਨਾਇਆ ਗਿਆ*

2
ਨਵਾਂਸ਼ਹਿਰ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )  ਉਸਮਾਨਪੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਜ 17ਵੇਂ ਅੰਤਰਾਸ਼ਟਰੀ “ਮੇਰਾ ਰੁੱਖ ਦਿਵਸ” ਨੂੰ ਸਮਰਪਿਤ ਜਿਲਾ ਸਤਰੀ ਸਮਾਗਮ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੌਧੇ ਲਗਾਏ ਗਏ।ਸਮਾਗਮ ਵਿੱਚ “ਮੇਰਾ ਰੁੱਖ ਦਿਵਸ” ਦੇ ਸੰਸਥਾਪਕ *ਅਸ਼ਵਨੀ ਜੋਸ਼ੀ* ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।  *ਮੁੱਖ ਮਹਿਮਾਨ ਸੀਨੀਅਰ ਡਿਵੀਜ਼ਨ ਮੈਜਿਸਟ੍ਰੇਟ ਅਨੰਮਜੋਤ ਕੌਰ* ਨੇ ਰਸਮੀ ਤੌਰ ਤੇ ਪੌਧਾ ਲਗਾ ਕੇ ਸੰਬੋਧਨ ਕਰਦੇ ਹੋਏ ਕਿਹਾ ਕਿ ਹਰ ਵਿਅਕਤੀ ਨੂੰ ਰੁੱਖਾਂ ਨਾਲ ਭਾਵੁਕ ਰਿਸ਼ਤਾ ਕਾਇਮ ਕਰਨਾ ਚਾਹੀਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਹਰ ਬੱਚਾ ਆਪਣਾ-ਆਪਣਾ ਪੌਧਾ ਲਗਾ ਕੇ ਉਸਨੂੰ ਪਾਲ-ਪੋਸ਼ ਕੇ “ਮਿੱਤਰ ਰੁੱਖ” ਦੇ ਰੂਪ ਵਿੱਚ ਵੱਡਾ ਕਰੇ। *ਜਿਲਾ ਐਜੂਕੇਸ਼ਨ ਅਧਿਕਾਰੀ ਲਖਬੀਰ ਸਿੰਘ* ਨੇ ਗੋ ਗਰੀਨ ਇੰਟਰਨੈਸ਼ਨਲ ਆਰਗਨਾਈਜੇਸ਼ਨ ਵੱਲੋਂ ਪਿਛਲੇ 16 ਸਾਲਾਂ ਤੋਂ ਚਲਾਏ ਜਾ ਰਹੇ ਗਰੀਨ ਅੰਦੋਲਨ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੇ ਜਿਲੇ ਦੇ ਹੀ ਅਸ਼ਵਨੀ ਜੋਸ਼ੀ ਦੀ ਸੋਚ ਸਦਕਾ ਅੱਜ ਹਰ ਪਾਸੇ “ਮੇਰਾ ਰੁੱਖ ਦਿਵਸ” ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸਕੂਲ ਦੀ *ਪ੍ਰਿੰਸੀਪਲ ਸੁਖਜੀਤ ਕੌਰ* ਨੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਇੱਕ-ਇੱਕ ਰੁੱਖ ਆਪਣੇ ਪਰਿਵਾਰ ਸਮੇਤ ਲਗਾ ਕੇ ਉਸਦੀ ਸਾਂਭ-ਸੰਭਾਲ ਕਰਨ। ਇਸ ਮੌਕੇ ਪੰਚਾਇਤ ਮੈਂਬਰ, ਜੰਗਲਾਤ ਵਿਭਾਗ ਦੇ ਕਰਮਚਾਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ। ਸਮਾਗਮ ਦੌਰਾਨ *ਡਿਪਟੀ ਡੀ ਈ ਓ ਲਖਵੀਰ ਸਿੰਘ, ਪ੍ਰਿੰਸੀਪਲ ਸੁਖਜੀਤ ਕੌਰ, ਸਤਿੰਦਰ ਕੌਰ, ਜੰਗਲਾਤ ਬਲਾਕ ਅਫ਼ਸਰ ਅਭਿਸ਼ੇਕ ਸ਼ਰਮਾ, ਨੰਦਿਤਾ ਬਹਿਲ, ਸਰਵਜੀਤ ਕੌਰ, ਯੋਧਪਾਲ, ਪੂਜਾ ਸ਼ਰਮਾ, ਕੁਮਾਰੀ ਜੋਤੀ, ਤਜਿੰਦਰ ਸਿੰਘ, ਜਸਵੀਰ ਸਿੰਘ, ਮੀਨੂ ਜੋਸ਼ੀ, ਨਵਦੀਪ ਕੌਰ, ਹਰਜਿੰਦਰ ਸਿੰਘ, ਮਨਦੀਪ ਕੌਰ, ਅਜਾਇਬ ਸਿੰਘ, ਮਨਜੀਤ ਸਿੰਘ, ਹਰਵਿੰਦਰ ਸਿੰਘ, ਮਦਨ ਲਾਲ, ਤਰਸੇਮ ਸਿੰਘ, ਹਰਜਿੰਦਰ ਸਿੰਘ* ਅਤੇ ਹੋਰਨਾਂ ਵੱਲੋਂ ਪੌਧੇ ਲਗਾਏ ਗਏ। ਸਮੁੱਚੇ ਸਮਾਗਮ ਦਾ ਮਾਹੌਲ ਵਾਤਾਵਰਨ ਪ੍ਰਤੀ ਜਾਗਰੂਕਤਾ ਨਾਲ ਭਰਪੂਰ ਰਿਹਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਿੰਡ ਚਾਹਲਾਂ ਵਿਖੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਹੱਲ ਲਈ ਅਹਿਮ ਮੀਟਿੰਗ; ਇਸ ਪਾਣੀ ਦੀ ਨਿਕਾਸੀ ਲਈ ਪਾਏ ਜਾਣਗੇ ਸੀਵਰੇਜ ਪਾਈਪ
Next articleਵਿਸ਼ਵ ਪੰਜਾਬੀ ਸਭਾ, ਕੈਨੇਡਾ ਵੱਲੋਂ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ, ਮਾਨਸਾ ਨੂੰ ਵਾਟਰ ਕੂਲਰ ਭੇਟ