HOME ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ‘ਸਮਾਂਤਰ ਨਜ਼ਰੀਆ’ ਰਸਾਲਾ ਕੀਤਾ ਲੋਕ ਅਰਪਣ

ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ‘ਸਮਾਂਤਰ ਨਜ਼ਰੀਆ’ ਰਸਾਲਾ ਕੀਤਾ ਲੋਕ ਅਰਪਣ

1
   ਬਰਨਾਲਾ    (ਸਮਾਜ ਵੀਕਲੀ)   (ਚੰਡਿਹੋਕ) ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਬਰਨਾਲਾ ਇਕਾਈ ਵੱਲੋਂ ਸਥਾਨਕ ਬਾਬਾ ਆਲਾ ਸਿੰਘ ਪਾਰਕ ਵਿਖੇ ਪੰਜਾਬੀ ਦੇ ਤ੍ਰੈਮਾਸਿਕ ਪਰਚੇ ‘ਸਮਾਂਤਰ ਨਜ਼ਰੀਆ’ ਦਾ ਨਵਾਂ ਅੰਕ ਲੋਕ ਅਰਪਣ ਕੀਤਾ ਗਿਆ। ਸਮਾਗਮ ਦੇ ਆਰੰਭ ਵਿੱਚ ਇਕਾਈ ਦੇ ਪ੍ਰਧਾਨ ਡਾ. ਹਰਿਭਗਵਾਨ ਨੇ ਆਪਣਾ ਲਿਖਿਆ ਇੱਕ ਸ਼ਬਦ-ਚਿੱਤਰ ‘ਬਰਨਾਲਾ ਦਾ ਕੌਫ਼ੀ ਹਾਊਸ’ ਪੜ੍ਹਿਆ ਜੋ ਰੂਪ ਲਾਲ ਬੰਸੀ ਦੀ ਜ਼ਿੰਦਗੀ ‘ਤੇ ਅਧਾਰਿਤ ਹੈ। ਇਸ ਮੌਕੇ ਹਾਜ਼ਰ ਲੇਖਕਾਂ ਨੇ ਦੱਸਿਆ ਕਿ ਅੱਠਵੇਂ ਦਹਾਕੇ ਵਿੱਚ ਰੂਪ ਲਾਲ ਬੰਸੀ ਦੀ ਦੁਕਾਨ ਸੰਘਰਸ਼ਸ਼ੀਲ ਵਿਦਿਆਰਥੀਆਂ ਦਾ ਅੱਡਾ ਹੁੰਦੀ ਸੀ ਜਿਹਨਾਂ ਵਿੱਚੋਂ ਅੱਜ ਕੱਲ੍ਹ ਕਈ ਪੰਜਾਬ ਦੀ ਰਾਜਨੀਤੀ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਸੰਪਾਦਕ ਡਾ. ਗੁਲਜ਼ਾਰ ਸਿੰਘ ਪੰਧੇਰ ਦੀ ਨਿਗਰਾਨੀ ਹੇਠ ਛਪਦੇ ਇਸ ਪਰਚੇ ਵਿੱਚ ਪ੍ਰਕਾਸ਼ਿਤ ਰਚਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਸਹਿ-ਸੰਪਾਦਕ ਭੋਲਾ ਸਿੰਘ ਸੰਘੇੜਾ ਨੇ ਦੱਸਿਆ ਕਿ ਸੰਪਾਦਕੀ ਬੋਰਡ ਦੀ ਕੋਸ਼ਿਸ਼ ਹੈ ਹੁੰਦੀ ਹੈ ਕਿ ਪਰੌੜ ਲੇਖਕਾਂ ਦੇ ਨਾਲ-ਨਾਲ ਨਵੇਂ ਲੇਖਕਾਂ ਦੀਆਂ ਚੰਗੀਆਂ ਰਚਨਾਵਾਂ ਨੂੰ ਵੀ ਪ੍ਰਕਾਸ਼ਿਤ ਕੀਤਾ ਜਾਵੇ। ਸਥਾਈ ਕਾਲਮ ‘ਇਸ ਅੰਕ ਦਾ ਸ਼ਾਇਰ’ ਅਤੇ ‘ਮੁਲਾਕਾਤ’ ਦੀ ਸਰਾਹਨਾ ਕਰਦਿਆਂ ਡਾ. ਤੇਜਾ ਸਿੰਘ ਤਿਲਕ ਕਿਹਾ ਕਿ ‘ਸੰਗਰਾਮੀ ਪਿੰਡ’ ਕਾਲਮ ਤਹਿਤ ਕਵੀ ਜਰਨੈਲ ਸਿੰਘ ਅੱਚਰਵਾਲ ਦੀ ਪਿੰਡਾਂ ਬਾਰੇ ਛਪਦੀ ਖੋਜ ਭਰਪੂਰ ਜਾਣਕਾਰੀ ਨੂੰ ਪਾਠਕ ਬਹੁਤ ਸਲਾਹੁੰਦੇ ਹਨ। ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਇਸ ਵਾਰ ‘ਸਵੈ-ਜੀਵਨੀ ਅੰਸ਼’ ਕਾਲਮ ਅਧੀਨ ਅਮਰੀਕਾ ਨਿਵਾਸੀ ਕਹਾਣੀਕਾਰ ਕਰਮ ਸਿੰਘ ਮਾਨ ਦੀ ਜੀਵਨੀ ਛਪਣ ਨਾਲ ਨਵੇਂ ਪਾਠਕ ਇਤਿਹਾਸ ਦੀਆਂ ਅਣਪ੍ਰਕਾਸ਼ਿਤ ਘਟਨਾਵਾਂ ਤੋਂ ਜਾਣੂ ਹੋ ਸਕਣਗੇ। ਇਸ ਮੌਕੇ ਉਕਤ ਲੇਖਕਾਂ ਤੋਂ ਬਿਨਾਂ ਡਾ. ਉਜਾਗਰ ਸਿੰਘ ਮਾਨ, ਰਾਮ ਸਰੂਪ ਸ਼ਰਮਾ, ਰਜਿੰਦਰ ਸ਼ੌਕੀ, ਤੇਜਿੰਦਰ ਚੰਡਿਹੋਕ ਅਤੇ ਮੇਜਰ ਸਿੰਘ ਗਿੱਲ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅਰਵਿੰਦ ਨਗਰ ਵਿਖੇ ਸਪੀਕਰ ਪੰਜਾਬ ਵਿਧਾਨ ਸਭਾ ਨੇ ਕੀਤਾ ਓਪਨ ਜ਼ਿੰਮ ਦਾ ਉਦਘਾਟਨ
Next articleਰੇਡੀਓ ਚੜ੍ਹਦੀ ਕਲਾ ਯੂਐੱਸਏ ਵੱਲੋਂ ਰਣਬੀਰ ਕੌਰ ਬੱਲ ਦਾ ਵਿਸ਼ੇਸ਼ ਸਨਮਾਨ