ਯੂਨੀਅਨ ਸਿਟੀ (ਯੂਐੱਸਏ), (ਸਮਾਜ ਵੀਕਲੀ) (ਰੋਮੀ ਘੜਾਮਾਂ): ਰੇਡੀਓ ਚੜ੍ਹਦੀ ਕਲਾ ਦੀ ਦੇ ਪ੍ਰਬੰਧਨ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਸਭਿਆਚਾਰਕ ਸਮਾਗਮ ‘ਸਾਂਝ ਮਾਵਾਂ ਧੀਆਂ ਦੀ’ ਇਸ ਵਾਰ ਵੀ ਸ਼ਾਨਦਾਰ ਰਿਹਾ। ਜਿਸ ਦੌਰਾਨ ਪ੍ਰਬੰਧਕਾਂ ਵੱਲੋਂ ਰਣਬੀਰ ਕੌਰ ਬੱਲ ਦਾ ਉਚੇਚੇ ਤੌਰ ‘ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੁੱਖ ਸੰਚਾਲਕ ਜਸਵਿੰਦਰ ਕੌਰ ਨੇ ਦੱਸਿਆ ਕਿ ਸ਼੍ਰੀਮਤੀ ਬੱਲ 10 ਸਾਲਾਂ ਤੋਂ ਲਗਾਤਾਰ ‘ਸਾਂਝ ਮਾਵਾਂ ਧੀਆਂ ਦੀ’ ਮੁਹਿੰਮ ਦੀ ਸਫਲਤਾ ਲਈ ਅਥਾਹ ਮਿਹਨਤ, ਅਟੱਲ ਸਮਰਪਣ, ਸਿਰੜ ਅਤੇ ਸਿਦਕ ਨਾਲ਼ ਸ਼ਾਨਦਾਰ ਅਗਵਾਈ ਦੇ ਰਹੇ ਹਨ। ਜਿਸ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਖੂਬਸੂਰਤ ਸਨਮਾਨ ਚਿੰਨ੍ਹ ਅਤੇ ਹੋਰ ਤੋਹਫਿਆਂ ਨਾਲ਼ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਪੰਜਾਬ ਮੂਲ ਦੇ ਸਾਬਕਾ ਪੀਟੀਆਈ ਅਧਿਆਪਕਾ ਸ਼੍ਰੀਮਤੀ ਬੱਲ ਲੰਮੇ ਸਮੇਂ ਤੋਂ ਅਮਰੀਕਾ ਦੇ ਸ਼ਹਿਰ ਯੂਨੀਅਨ ਸਿਟੀ ਵਿੱਚ ਰਹਿ ਰਹੇ ਹਨ। ਉਮਰ ਦੇ 07 ਦਹਾਕੇ ਪਾਰ ਕਰਨ ਦੇ ਬਾਵਜੂਦ ਵੀ ਉੱਥੇ ਪੰਜਾਬ, ਪੰਜਾਬੀ ਅਤੇ ਪੰਜਾਬੀ ਸਭਿਆਚਾਰ ਨਾਲ਼ ਸਬੰਧਤ ਗਤੀਵਿਧੀਆਂ ਵਿੱਚ ਪੂਰੀ ਸ਼ਿੱਦਤ ਨਾਲ਼ ਹਿੱਸਾ ਲੈਂਦੇ ਹਨ ਅਤੇ ਆਪਣੇ ਤਜਰਬਿਆਂ ਨੂੰ ਵੱਖੋ-ਵੱਖ ਸਾਹਿਤਕ ਵਿਧਾਵਾਂ ਵਿੱਚ ਪਰੋ ਕੇ ਸਬੰਧਤ ਪਲੇਟਫਾਰਮਾਂ ‘ਤੇ ਸਾਂਝੇ ਕਰਦੇ ਰਹਿੰਦੇ ਹਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly






