ਛੇਵੇਂ ਪਾਤਸ਼ਾਹ ਜੀ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਵਾ ਕੇ ਸਿੱਖ ਕੌਮ ਨੂੰ ਮਜ਼ਬੂਤ ਬਣਾਇਆ-ਜੱਥੇ:ਨਿਮਾਣਾ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਮੀਰੀ- ਪੀਰੀ ਦਿਵਸ ਨੁੰ ਸਮਰਪਿਤ ਮਨੁੱਖਤਾ ਦੇ ਭਲੇ ਲਈ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਵੱਲੋਂ 904ਵਾਂ ਮਹਾਨ ਖੂਨਦਾਨ ਕੈਂਪ ਗੁਰਦੁਆਰਾ ਸਾਹਿਬ ਬਾਬੇ ਸ਼ਹੀਦ ਪਿੰਡ ਅਜਨੌਦ ਵਿਖੇ ਗੁ: ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਮਹਾਨ ਖੂਨਦਾਨ ਕੈਂਪ ਦਾ ਉਦਘਾਟਨ ਕਰਦਿਆਂ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਨੇ ਮੀਰੀ-ਪੀਰੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦੇਂਦੇ ਹੋਏ ਕਿਹਾ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਬਖਸ਼ੀ ਉਹ ਜੀਵਨ ਜਾਂਚ ਹੈ ਜੋ ਅਧਿਆਤਮਕ ਰਹਿਬਰੀ ਅਤੇ ਸਮਾਜਿਕ ਖ਼ੁਦਮੁਖ਼ਤਿਆਰੀ ਦਾ ਚਿਤਰਨ ਕਰਦੀ ਹੈ, ਛੇਵੇਂ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਵਾ ਕੇ ਧਰਮ ਅਤੇ ਰਾਜਨੀਤੀ ਦਾ ਸੰਯੁਕਤ ਰੂਪ ਬਖ਼ਸ਼ ਕੇ ਕੌਮ ਨੂੰ ਮਜ਼ੂਬਤ ਬਣਾਇਆ । ਇਸ ਸਮੇਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸੁਖਜਿੰਦਰ ਸਿੰਘ ਸੁੱਖੀ ਅਜਨੌਦ, ਬਲਜੀਤ ਸਿੰਘ ਦਿਉਲ ਨੇ ਖੂਨਦਾਨ ਕਰਨ ਵਾਲੇ ਨੋਜਵਾਨਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਦੇ ਹੋਏ ਦੱਸਿਆ । ਖੂਨਦਾਨ ਕੈਂਪ ਦੌਰਾਨ ਇਕੱਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਲੈ ਕੇ ਦਿੱਤਾ ਜਾਵੇਗਾ। ਇਸ ਮੌਕੇ ਤੇ ਬਲਦੇਵ ਸਿੰਘ ਸੰਧੂ, ਰਿਕੀ ਅਜਨੌਦ, ਲਵਪ੍ਰੀਤ ਸਿੰਘ, ਅਮਰਿੰਦਰ ਸਿੰਘ ਦਿਓਲ, ਹਰਮਨਪ੍ਰੀਤ ਸਿੰਘ, ਅਮਨਦੀਪ ਸਿੰਘ, ਅਵਤਾਰ ਸਿੰਘ ਸਿੱਧੂ ਕਾਨੂੰਗੋ, ਮੈਨੇਜਰ ਤਲਵਿੰਦਰ ਸਿੰਘ ਹੈਪੀ, ਮੋਹਨ ਸਿੰਘ ਭੰਡਾਲ, ਸੁਖਵਿੰਦਰ ਸਿੰਘ ਰਿੰਕੂ, ਮਾਸਟਰ ਗੁਰਬਚਨ ਸਿੰਘ, ਹਰਪ੍ਰੀਤ ਸਿੰਘ ਹੈਪੀ, ਜਤਿੰਦਰ ਸਿੰਘ ਸਿੱਧੂ, ਅਵਤਾਰ ਸਿੰਘ ਮੱਲ੍ਹੀ, ਰਮਨਦੀਪ ਸਿੰਘ ਮੱਲ੍ਹੀ, ਪੰਚ ਬਲਜੀਤ ਸਿੰਘ, ਨਾਜਰ ਸਿੰਘ ਫੌਜੀ, ਸਵਰਨਜੀਤ ਸਿੰਘ ਗੋਲਡੀ, ਕੁਲਵੰਤ ਸਿੰਘ, ਬਾਬਾ ਜਗਦੇਵ ਸਿੰਘ, ਲਵਪ੍ਰੀਤ ਸਿੰਘ ਨੱਤ ਅਤੇ ਗੁ: ਬਾਬੇ ਸ਼ਹੀਦਾਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






